...ਜਦੋਂ ਹਵਾ 'ਚ ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ, ਵੇਖੋ ਵੀਡੀਓ
Monday, Apr 24, 2023 - 09:42 AM (IST)
ਕੋਲੰਬਸ (ਭਾਸ਼ਾ)- ਅਮਰੀਕਾ ਵਿਚ ਓਹੀਓ ਦੇ ਇਕ ਹਵਾਈ ਅੱਡੇ ਤੋਂ ਐਤਵਾਰ ਨੂੰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇਕ ਜਹਾਜ਼ ਨਾਲ ਪੰਛੀ ਦੇ ਟਕਰਾਉਣ ਕਾਰਨ ਉਸ ਦੇ ਇੰਜਣ ਵਿਚ ਅੱਗ ਲੱਗ ਗਈ, ਜਿਸ ਮਗਰੋਂ ਜਹਾਜ਼ ਸੁਰੱਖਿਅਤ ਵਾਪਸ ਜ਼ਮੀਨ 'ਤੇ ਪਰਤ ਆਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 'ਅਮਰੀਕਨ ਏਅਰਲਾਈਨਜ਼' ਦੇ ਜਹਾਜ਼ ਸੰਖਿਆ 1958 ਨੇ ਕੋਲੰਬਸ ਦੇ ਜੌਹਨ ਗਲੇਨ ਕੋਲੰਬਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ ਕਰੀਬ ਪੌਣੇ 8 ਵਜੇ ਉਡਾਣ ਭਰੀ ਸੀ ਅਤੇ ਉਹ ਫੀਨਿਕਸ ਵੱਲ ਜਾ ਰਿਹਾ ਸੀ।
Taken from Upper Arlington, Ohio. AA1958. pic.twitter.com/yUSSMImaF7
— CBUS4LIFE (@Cbus4Life) April 23, 2023
ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਵਿਚ ਅੱਗ ਲੱਗਣ ਦਾ ਪਤਾ ਲੱਗਾ ਅਤੇ ਬੋਇੰਗ 737 ਹਵਾਈ ਅੱਡੇ 'ਤੇ ਪਰਤ ਆਇਆ, ਜਿੱਥੇ ਫਾਇਰਫਾਈਟਰਾਂ ਨੇ ਅੱਗ ਨੂੰ ਬੁਝਾਇਆ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ ਵਿਚ ਕਿੰਨੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਵਾਬਾਜ਼ੀ ਕੰਪਨੀ ਮੁਤਾਬਕ ਜਹਾਜ਼ ਦੀ ਮੁਰੰਮਦ ਕੀਤੀ ਜਾਵੇਗੀ ਅਤੇ ਫਿਲਹਾਲ ਉਸ ਦੀਆਂ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ। ਯਾਤਰੀਆਂ ਨੂੰ ਦੂਜੇ ਜਹਾਜ਼ਾਂ ਵਿਚ ਲਿਜਾਇਆ ਜਾ ਰਿਹਾ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੇਵਾਵਾਂ ਆਮ ਹਨ ਅਤੇ ਅੱਗ ਲੱਗਣ ਕਾਰਨ ਕੁੱਝ ਜਹਾਜ਼ਾਂ ਦੇ ਸੰਚਾਲਨ ਵਿਚ ਮਾਮੂਲੀ ਦੇਰੀ ਹੋਈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰੇਗਾ।
ਇਹ ਵੀ ਪੜ੍ਹੋ: ਅਮਰੀਕਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ: ਇਸ ਸਾਲ 10 ਲੱਖ ਤੋਂ ਵਧੇਰੇ ਭਾਰਤੀਆਂ ਨੂੰ ਜਾਰੀ ਕਰੇਗਾ ਵੀਜ਼ੇ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।