US Election: ਕਮਲਾ ਹੈਰਿਸ ਦੇ ਸਮਰਥਨ 'ਚ ਆਏ ਬਿਲ ਗੇਟਸ, 50 ਮਿਲੀਅਨ ਡਾਲਰ ਦਾ ਦਿੱਤਾ ਦਾਨ

Wednesday, Oct 23, 2024 - 01:44 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਨੂੰ 2 ਹਫ਼ਤੇ ਹੀ ਰਹਿ ਗਏ ਹਨ। ਰਿਪਬਲਿਕਨ ਅਤੇ ਡੈਮੋਕ੍ਰੇਟਿਕ ਉਮੀਦਵਾਰ ਚੋਣ ਪ੍ਰਚਾਰ ਵਿਚ ਰੁੱਝੇ ਹੋਏ ਹਨ ਅਤੇ ਸਾਰੇ ਸਰਵੇਖਣ ਕਮਲਾ ਹੈਰਿਸ ਦੇ ਪੱਖ ਵਿੱਚ ਜਾ ਰਹੇ ਹਨ। ਉਹ ਸਵਿੰਗ ਰਾਜਾਂ ਵਿੱਚ ਟਰੰਪ ਤੋਂ 2.5 ਪ੍ਰਤੀਸ਼ਤ ਅੰਕਾਂ ਨਾਲ ਅੱਗੇ ਹੈ। ਉਥੇ ਹੀ ਕਮਲਾ ਹੈਰਿਸ ਨੂੰ ਅਰਬਪਤੀਆਂ ਦਾ ਸਮਰਥਨ ਦਿਨੋਂ ਦਿਨ ਹੋਰ ਵੀ ਵੱਧਦਾ ਜਾ ਰਿਹਾ ਹੈ। ਦਰਅਸਲ ਕਮਲਾ ਹੈਰਿਸ ਨੂੰ ਸਮਰਥਨ ਦੇਣ ਵਾਲਿਆਂ ਦੀ ਸੂਚੀ ਵਿਚ ਹੁਣ ਅਰਬਪਤੀ ਬਿਲ ਗੇਟਸ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ, ਜਦੋਂ ਕਿ ਬਿਲ ਗੇਟਸ ਦੀ ਸਾਬਕਾ ਪਤਨੀ ਮੇਲਿੰਡਾ ਗੇਟਸ ਪਹਿਲਾਂ ਹੀ ਡੈਮੋਕ੍ਰੇਟਿਕ ਨੇਤਾ ਦੀ ਸਮਰਥਕ ਹੈ।

ਇਹ ਵੀ ਪੜ੍ਹੋ: ਵਿਦੇਸ਼ ਤੋਂ ਆਉਣ ਵਾਲੀਆਂ ਫਰਜ਼ੀ ਕਾਲਾਂ 'ਤੇ ਲੱਗੇਗੀ ਲਗਾਮ, ਕੇਂਦਰ ਸਰਕਾਰ ਨੇ ਲਾਗੂ ਕੀਤੀ ਇਹ ਪ੍ਰਣਾਲੀ

ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ, ਅਰਬਪਤੀ ਬਿਲ ਗੇਟਸ ਨੇ ਕਮਲਾ ਹੈਰਿਸ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਹੈ। ਇਸ ਤੋਂ ਇਲਾਵਾ, ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਬਿਲ ਗੇਟਸ ਨੇ ਕਥਿਤ ਤੌਰ 'ਤੇ ਹਾਲ ਹੀ ਵਿੱਚ ਇੱਕ ਗੈਰ-ਲਾਭਕਾਰੀ ਸੰਸਥਾ ਨੂੰ ਲਗਭਗ 50 ਮਿਲੀਅਨ ਡਾਲਰ ਦਾ ਦਾਨ ਦਿੱਤਾ ਹੈ, ਜੋ ਅਮਰੀਕਾ ਦੀ ਉਪ ਰਾਸ਼ਟਰਪਤੀ ਅਤੇ ਡੈਮੋਕਰੇਟ ਉਮੀਦਵਾਰ ਕਮਲਾ ਹੈਰਿਸ ਦੀ ਰਾਸ਼ਟਰਪਤੀ ਚੋਣ ਦੀ ਦੌੜ ਦਾ ਸਮਰਥਨ ਕਰ ਰਹੀ ਹੈ।

ਇਹ ਵੀ ਪੜ੍ਹੋ: ਮੈਕਡੋਨਲਡ ਦਾ ਬਰਗਰ ਖਾਣ ਨਾਲ 49 ਲੋਕ ਹੋਏ ਬਿਮਾਰ

ਕਮਲਾ ਪਹਿਲਾਂ ਹੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੰਡ ਇਕੱਠਾ ਕਰਨ ਵਿੱਚ ਕਾਫੀ ਪਿੱਛੇ ਛੱਡ ਚੁੱਕੀ ਹੈ। ਹਾਲ ਹੀ ਵਿੱਚ, ਗੇਟਸ ਦੇ ਦਾਨ ਨਾਲ ਉਸ ਰਕਮ ਨੂੰ ਭਰਵਾਂ ਹੁਲਾਰਾ ਮਿਲਿਆ ਹੈ। ਦੱਸਣਯੋਗ ਹੈ ਕਿ ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਬਿਲ ਗੇਟਸ ਨੇ ਕਿਹਾ ਕਿ ਮੈਂ ਜੋਅ ਬਾਈਡੇਨ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ 'ਚੋਂ ਹਟਣ ਅਤੇ ਕਮਲਾ ਹੈਰਿਸ ਨੂੰ ਉਮੀਦਵਾਰ ਐਲਾਨੇ ਜਾਣ ਦਾ ਸਵਾਗਤ ਕਰਦਾ ਹਾਂ। ਪਿਛਲੇ ਹਫ਼ਤੇ ਕਮਲਾ ਹੈਰਿਸ 60 ਸਾਲ ਦੀ ਹੋ ਗਈ ਹੈ। ਡੋਨਾਲਡ ਟਰੰਪ 78 ਸਾਲ ਦੇ ਹਨ। ਬਿਲ ਗੇਟਸ ਦੀ ਸਾਬਕਾ ਪਤਨੀ ਮਿਲਿੰਡਾ ਗੇਟਸ ਪਹਿਲਾਂ ਹੀ ਕਮਲਾ ਹੈਰਿਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਚੁੱਕੀ ਹੈ। ਫੋਰਬਸ ਮੁਤਾਬਕ ਘੱਟੋ-ਘੱਟ 81 ਅਰਬਪਤੀਆਂ ਨੇ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ। 

ਇਹ ਵੀ ਪੜ੍ਹੋ: ਪੰਨੂ ਮਾਮਲੇ 'ਚ ਭਾਰਤੀ ਜਾਂਚ ਦੇ ਨਤੀਜਿਆਂ 'ਤੇ ਬੋਲਿਆ ਅਮਰੀਕਾ,ਉਦੋਂ ਤੱਕ ਸੰਤੁਸ਼ਟੀ ਨਹੀਂ, ਜਦੋਂ ਤੱਕ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News