ਵੱਡਾ ਹਾਦਸਾ, ਟੁੱਕੜੇ-ਟੁੱਕੜੇ ਹੋਇਆ ਪੁਲਾੜ ਯਾਨ
Monday, Dec 18, 2017 - 09:18 PM (IST)

ਵਾਸ਼ਿੰਗਟਨ— ਪੁਲਾੜ 'ਚ ਬਣੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਯਾਤਰਾ ਲਈੇ ਰਵਾਨਾ ਹੋਏ ਅਮਰੀਕਾ, ਰੂਸ ਤੇ ਜਾਪਾਨ ਦੇ ਤਿੰਨ ਯਾਤਰੀਆਂ ਦਾ ਦਲ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦਲ ਨੂੰ ਲੈ ਕੇ ਕਜ਼ਾਕਿਸਤਾਨ ਤੋਂ ਰਵਾਨਾ ਹੋਇਆ ਪੁਲਾੜ ਯਾਨ ਰਾਸਤੇ 'ਚ ਹੀ ਹਾਦਸੇ ਦੀ ਸ਼ਿਕਾਰ ਹੋ ਗਿਆ, ਇਸ਼ ਹਾਦਸੇ 'ਚ ਯਾਨ ਦੇ ਟੁੱਕੜੇ-ਟੁੱਕੜੇ ਹੋ ਗਏ। ਕਿਸੇ ਵੀ ਪੁਲਾੜ ਯਾਤਰੀ ਦੇ ਜ਼ਿੰਦਾ ਬਚਣ ਦੀ ਉਮੀਦ ਨਹੀਂ ਹੈ। ਨਾਸਾ ਟੀ.ਵੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਦੋ ਦਿਨਾਂ ਦੀ ਯਾਤਰਾ 'ਤੇ ਪੁਲਾੜ ਯਾਤਰੀਆਂ ਦਾ ਇਹ ਦਲ ਰੂਸ ਦੇ ਕਮਾਂਡਰ ਐਂਟਨ ਸ਼ਕਾਪਲੇਰੋਵ ਦੀ ਅਗਵਾਈ 'ਚ ਰਵਾਨਾ ਹੋਇਆ ਸੀ। ਇਸ ਦਲ 'ਚ ਫਲਾਇਟ ਇੰਜੀਨੀਅਰ ਜਾਪਾਨ ਦੇ ਨੋਰੀਸ਼ਿਜੇ ਕਨਾਈ ਤੇ ਨਾਸਾ ਦੇ ਅਮਰੀਕੀ ਇੰਜੀਨੀਅਰ ਸਕਾਟ ਟਿੰਗਲ ਵੀ ਸ਼ਾਮਲ ਸਨ। ਪੁਲਾੜ ਯਾਨ ਕਜ਼ਾਕਿਸਤਾਨ ਦੇ ਬਾਇਕੋਨੂਰ ਕੋਸਮੋਡ੍ਰੋਮ ਤੋਂ ਰਵਾਨਾ ਹੋਇਆ ਸੀ। ਹਾਦਸੇ ਸਮੇਂ ਪੁਲਾੜ ਯਾਨ ਧਰਤੀ ਤੋਂ ਕਰੀਬ 400 ਕਿਲੋਮੀਟਰ ਦੀ ਉੱਚਾਈ 'ਤੇ ਸੀ। ਤਿੰਨਾਂ ਪੁਲਾੜ ਯਾਤਰੀਆਂ ਨੂੰ ਸਪੇਸ ਸਟੇਸ਼ਨ 'ਚ ਮੌਜੂਦ ਰੂਸੀ ਵਿਗਿਆਨਕ ਐਲੇਕਜੈਂਡਰ ਮਿਸੁਰਕਿਨ ਅਤੇ ਅਮਰੀਕਾ ਦੇ ਮਾਰਕ ਵੰਡ ਹੇਈ ਤੇ ਜੋਈ ਅਕਾਬਾ ਨਾਲ ਮੁਲਾਕਾਤ ਕਰਨੀ ਸੀ।