ਇਕੱਠੇ 10 ਬੱਚਿਆਂ ਨੂੰ ਜਨਮ ਦੇਣ ਦਾ ਦਾਅਵਾ ਕਰਨ ਵਾਲੀ ਮਾਂ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ

Tuesday, Jun 22, 2021 - 07:09 PM (IST)

ਇੰਟਰਨੈਸ਼ਨਲ ਡੈਸਕ : ਇਕੱਠੇ 10 ਬੱਚਿਆਂ ਨੂੰ ਜਨਮ ਦੇਣ ਦਾ ਦਾਅਵਾ ਕਰਨਾ ਔਰਤ ਨੂੰ ਬਹੁਤ ਭਾਰੀ ਪੈ ਗਿਆ ਹੈ। ਪਹਿਲਾਂ ਉਸ ਦੀ ਜੰਮ ਕੇ ਆਲੋਚਨਾ ਹੋਈ, ਆਪਣਿਆਂ ਨੇ ਵੀ ਉਸ ’ਤੇ ਸਵਾਲ ਉਠਾਏ ਤੇ ਹੁਣ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਵਾਪਸ ਹਸਪਤਾਲ ਭੇਜ ਦਿੱਤਾ ਹੈ, ਜਿਥੇ ਉਸ ਨੂੰ ਮਨੋਰੋਗ ਵਿਭਾਗ ’ਚ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਗੋਸਿਆਮੇ ਸਿਥੋਲੇ ਨੇ ਸੁਰਖੀਆਂ ’ਚ ਆਉਣ ਤੇ ਆਰਥਿਕ ਸਹਾਇਤਾ ਦੇ ਲਾਲਚ ’ਚ 10 ਬੱਚਿਆਂ ਦੇ ਜਨਮ ਦੀ ਕਹਾਣੀ ਰਚੀ ਸੀ। ਦੱਸ ਦੇਈਏ ਸਿਥੋਲੇ ਦੇ ਪਾਰਟਨਰ ਤੇਬੋਗੋ ਨੇ ਖੁਦ ਬੱਚਿਆਂ ਦੇ ਜਨਮ ਦੀ ਕਹਾਣੀ ’ਤੇ ਸ਼ੱਕ ਜ਼ਾਹਿਰ ਕਰਦੇ ਹੋਏ ਉਨ੍ਹਾਂ ਦੇ ਗਾਇਬ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ : ਪੁਲਾੜ ਜਾਣ ਦੀ ਤਿਆਰੀ 'ਚ ਬੇਜੋਸ ਲਈ ਨਵੀਂ ਮੁਸੀਬਤ, ਹਜ਼ਾਰਾਂ ਲੋਕਾਂ ਦੀ ਇੱਛਾ-ਧਰਤੀ 'ਤੇ ਨਾ ਪਰਤਣ

ਖੂੁਬ ਬਟੋਰੀਆਂ ਸਨ ਸੁਰਖੀਆਂ
ਇਕ ਅਖਬਾਰ ਅਨੁਸਾਰ ਪੁਲਸ ਨੂੰ ਗੋਸਿਆਮੇ ਸਿਥੋਲੇ ਜੋਹਾਨਸਬਰਗ ’ਚ ਆਪਣੇ ਕਿਸੇ ਰਿਸ਼ਤੇਦਾਰ ਨੂੰ ਇਥੇ ਮਿਲੀ ਹੈ। ਸਿਥੋਲੇ 7 ਜੂਨ ਨੂੰ ਇਕਦਮ ਉਦੋਂ ਸੁਰਖੀਆਂ ’ਚ ਆ ਗਈ ਸੀ, ਜਦੋਂ ਉਸ ਨੇ ਰਿਕਾਰਡ 10 ਬੱਚਿਆਂ ਨੂੰ ਜਨਮ ਦੇਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਜਲਦ ਹੀ ਉਨ੍ਹਾਂ ਦੀ ਕਹਾਣੀ ’ਤੇ ਲੋਕਾਂ ਨੂੰ ਸ਼ੱਕ ਹੋਣ ਲੱਗਾ ਕਿਉਂਕਿ ਉਨ੍ਹਾਂ ਨੇ ਕਦੀ ਆਪਣੇ ਬੱਚਿਆਂ ਨੂੰ ਕੈਮਰੇ ’ਤੇ ਨਹੀਂ ਦਿਖਾਇਆ। ਉਨ੍ਹਾਂ ਦੇ ਪਾਰਟਨਰ ਤੇਬੋਗੋ ਦੇ ਸ਼ੱਕ ਜ਼ਾਹਿਰ ਕਰਨ ਤੋਂ ਬਾਅਦ ਤਾਂ ਸਿਥੋਲੇ ਖੁਦ ਵੀ ਸ਼ੱਕ ਦੇ ਘੇਰੇ ’ਚ ਆ ਗਈ ਸੀ।

ਇਹ ਵੀ ਪੜ੍ਹੋ : PM ਇਮਰਾਨ ਦੀ ਨਿੰਦਾ ਕਰਨਾ ਈਸਾਈ ਮਹਿਲਾ ਐਂਕਰ ਨੂੰ ਪਿਆ ਮਹਿੰਗਾ, ਨੌਕਰੀ ਤੋਂ ਹੱਥ ਪਏ ਧੋਣੇ

ਸਿਹਤ ਵਿਭਾਗ ਨੂੰ ਨਹੀਂ ਮਿਲੇ ਸਬੂਤ
ਦੱਖਣੀ ਅਫਰੀਕਾ ਦੇ ਰਾਸ਼ਟਰੀ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਸ ਦੀ ਜਾਂਚ ’ਚ ਵੀ ਗੋਸਿਆਮੇ ਸਿਥੋਲੇ ਦੇ ਦਾਅਵੇ ਦੇ ਸਮਰਥਨ ’ਚ ਕੋਈ ਸਬੂਤ ਨਹੀਂ ਮਿਲਿਆ ਹੈ। ਹਾਲਾਂਕਿ ਇਕ ਸਥਾਨਕ ਮੀਡੀਆ ਨੇ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਦਾ ਜਨਮ ਹੋਇਆ ਹੈ ਤੇ ਇਲਾਜ ਦੌਰਾਨ ਲਾਪ੍ਰਵਾਹੀ ਨੂੰ ਛੁਪਾਉਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਉਥੇ ਹੀ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਸਿਥੋਲੇ ਨੇ ਕੋਈ ਅਪਰਾਧ ਨਹੀਂ ਕੀਤਾ ਹੈ ਤੇ ਆਮ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਸਮਾਜਿਕ ਵਿਕਾਸ ਵਿਭਾਗ ਹਵਾਲੇ ਕੀਤਾ ਗਿਆ ਹੈ, ਜੋ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ। ਗੋਸਿਆਮੇ ਸਿਥੋਲੇ ਨੇ ਆਪਣੇ ਪਾਰਟਨਰ ਤੇ ਉਸ ਦੇ ਪਰਿਵਾਰ ’ਤੇ ਡੋਨੇਸ਼ਨ ਦੇ ਪੈਸੇ ਹੜੱਪਣ ਦਾ ਦੋਸ਼ ਲਾਇਆ ਹੈ। ਸਿਥੋਲੇ ਦਾ ਕਹਿਣਾ ਹੈ ਕਿ ਬੱਚਿਆਂ ਦੇ ਜਨਮ ਨੂੰ ਲੈ ਕੇ ਲੋਕਾਂ ਤੋਂ ਮਿਲੀ ਆਰਥਿਕ ਮਦਦ ਨੂੰ ਤੇਬੋਗੋ ਤੇ ਉਸ ਦੇ ਪਰਿਵਾਰ ਨੇ ਹੜੱਪ ਲਿਆ ਹੈ। ਉਥੇ ਹੀ ਸਿਥੋਲੇ ਦੀ ਵਕੀਲ ਨੇ ਹਸਪਤਾਲ ’ਤੇ ਦੋਸ਼ ਲਾਉਂਦੇ ਕਿਹਾ ਹੈ ਕਿ ਉਨ੍ਹਾਂ ਦੀ ਕਲਾਇੰਟ ਨੂੰ ਮਨੋਰੋਗੀ ਹੋਣ ਦੇ ਨਾਂ ’ਤੇ ਮਨੋਰੋਗੀ ਵਾਰਡ ’ਚ ਜਬਰਨ ਰੱਖਿਆ ਗਿਆ ਹੈ, ਜਦਕਿ ਉਹ ਪੂਰੀ ਤਰ੍ਹਾਂ ਠੀਕ ਹਨ। ਹਸਪਤਾਲ ਦਾ ਮੰਨਣਾ ਹੈ ਕਿ ਸਿਥੋਲੇ ਨੇ ਬੱਚਿਆਂ ਨੂੰ ਜਨਮ ਦੇਣ ਦੀ ਕਾਲਪਨਿਕ ਕਹਾਣੀ ਰਚੀ ਹੈ।


Manoj

Content Editor

Related News