ਲਸ਼ਕਰ-ਏ-ਤੋਇਬਾ ਨੂੰ ਵੱਡਾ ਝਟਕਾ! ਟਾਪ ਕਮਾਂਡਰ ਅਫਰੀਦੀ ਦਾ ਗੋਲੀਆਂ ਮਾਰ ਕੇ ਕਤਲ
Monday, Apr 27, 2026 - 05:31 AM (IST)
ਲਾਹੌਰ (ਇੰਟ.) : ਪਾਕਿਸਤਾਨ ’ਚ ਇਕ ਵਾਰ ਫਿਰ ਅਣਪਛਾਤੇ ਹਮਲਾਵਰਾਂ ਦਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਇਸ ਵਾਰ ਨਿਸ਼ਾਨਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਟਾਪ ਕਮਾਂਡਰ ਸ਼ੇਖ ਯੂਸਫ ਅਫਰੀਦੀ ਬਣਿਆ ਹੈ। ਅਫਰੀਦੀ ਨੂੰ ਲਸ਼ਕਰ ਮੁਖੀ ਹਾਫਿਜ਼ ਸਈਦ ਦਾ ਸਭ ਤੋਂ ਖ਼ਾਸ ਆਦਮੀ ਮੰਨਿਆ ਜਾਂਦਾ ਹੈ। ਪਾਕਿਸਤਾਨੀ ਮੀਡੀਆ ਦੇ ਮੁਤਾਬਕ ਖੈਬਰ ਪਖਤੂਨਖਵਾ ’ਚ ਹਮਲਾਵਰਾਂ ਨੇ ਅਫਰੀਦੀ ਦੇ ਉੱਪਰ ਫਾਇਰਿੰਗ ਕੀਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਾਕਿਸਤਾਨ ਪੁਲਸ ਮੌਕੇ ’ਤੇ ਪਹੁੰਚੀ। ਹਾਲਾਂਕਿ ਅਜੇ ਤੱਕ ਇਸ ਮਾਮਲੇ ’ਚ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ।
ਇਹ ਵੀ ਪੜ੍ਹੋ : ਵੱਡੇ ਬਲਾਸਟ ਦੌਰਾਨ ਰੱਖਿਆ ਮੰਤਰੀ ਸਾਦੀਓ ਦੀ ਮੌਤ! ਰਾਜਧਾਨੀ ਬਮਾਕੋ 'ਚ ਲੱਗਿਆ ਕਰਫਿਊ
ਮੀਡੀਆ ਰਿਪੋਰਟਾਂ ਦੇ ਮੁਤਾਬਕ ਸ਼ੇਖ ਯੂਸਫ ਅਫਰੀਦੀ ਲੰਬੇ ਸਮੇਂ ਤੋਂ ਲਸ਼ਕਰ ਦਾ ਮੁੱਖ ਗੁਰਗਾ ਰਿਹਾ ਹੈ। ਇਹ ਖੈਬਰ ਪਖਤੂਨਖਵਾ ਤੋਂ ਮੁਜਾਹਿਦ ਤਿਆਰ ਕਰਨ ਦਾ ਕੰਮ ਕਰਦਾ ਸੀ। ਇੱਥੋਂ ਇਨ੍ਹਾਂ ਨੂੰ ਕਸ਼ਮੀਰ ਅਤੇ ਹੋਰ ਥਾਵਾਂ ’ਤੇ ਭੇਜਿਆ ਜਾਂਦਾ ਸੀ। ਅਫਰੀਦੀ ਨੂੰ ਲਸ਼ਕਰ ਦੀ ਖੈਬਰ ਪਖਤੂਨਖਵਾ ਇਕਾਈ ਦਾ ਮੁਖੀ ਮੰਨਿਆ ਜਾਂਦਾ ਸੀ। ਅਫਰੀਦੀ ਕਈ ਵਾਰ ਹਾਫਿਜ਼ ਸਈਦ ਦੇ ਨਾਲ ਜਨਤਕ ਤੌਰ ’ਤੇ ਨਜ਼ਰ ਵੀ ਆ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
