ਜੰਗਬੰਦੀ ਨੂੰ ਇਜ਼ਰਾਈਲ ਨੇ ਦਿੱਤਾ ਪਹਿਲਾ ਝਟਕਾ! ਨੇਤਨਯਾਹੂ ਨੇ ਲੇਬਨਾਨ 'ਤੇ ਹਮਲੇ ਜਾਰੀ ਰੱਖਣ ਦਾ ਕੀਤਾ ਐਲਾਨ
Wednesday, Apr 08, 2026 - 11:02 AM (IST)
ਇੰਟਰਨੈਸਨਲ ਡੈਸਕ: ਪਿਛਲੇ 40 ਦਿਨਾਂ ਤੋਂ ਜਾਰੀ ਅਮਰੀਕਾ ਅਤੇ ਈਰਾਨ ਵਿਚਾਲੇ ਭਿਆਨਕ ਸੰਘਰਸ਼ ਨੂੰ ਰੋਕਣ ਲਈ ਇੱਕ ਵੱਡੀ ਸਫ਼ਲਤਾ ਮਿਲੀ ਹੈ। ਆਖ਼ਿਰਕਾਰ 14 ਦਿਨਾਂ ਲਈ ਜੰਗ ਰੁਕ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਹਮਲਿਆਂ ਨੂੰ ਦੋ ਹਫ਼ਤਿਆਂ ਲਈ ਰੋਕਣ ਦਾ ਐਲਾਨ ਕੀਤਾ ਹੈ। ਟਰੰਪ ਨੇ ਸਪੱਸ਼ਟ ਕੀਤਾ ਕਿ ਉਹ ਈਰਾਨ 'ਤੇ ਬੰਬਾਰੀ ਅਤੇ ਹਮਲੇ ਮੁਲਤਵੀ ਕਰਨ ਲਈ ਸਹਿਮਤ ਹੋ ਗਏ ਹਨ ਅਤੇ ਇਹ ਇੱਕ 'ਦੁਵੱਲੀ ਜੰਗਬੰਦੀ' ਹੋਵੇਗੀ। ਇਸ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਰਾਸ਼ਟਰਪਤੀ ਟਰੰਪ ਦੁਆਰਾ ਈਰਾਨ 'ਤੇ ਦੋ ਹਫ਼ਤਿਆਂ ਦੀ ਮਿਆਦ ਲਈ ਹਮਲਿਆਂ ਨੂੰ ਮੁਅੱਤਲ ਕਰਨ ਦਾ ਸਮਰਥਨ ਕਰਦਾ ਹੈ, ਬਸ਼ਰਤੇ ਕਿ ਤਹਿਰਾਨ ਹੋਰਮੁਜ਼ ਜਲਡਮਰੂ ਖੋਲ੍ਹੇ ਅਤੇ ਜੰਗਬੰਦੀ ਲਈ ਸਹਿਮਤ ਹੋਵੇ। ਹਾਲਾਂਕਿ ਨੇਤਨਯਾਹੂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੰਗਬੰਦੀ ਵਿੱਚ ਲੇਬਨਾਨ ਸ਼ਾਮਲ ਨਹੀਂ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਅਤੇ ਈਰਾਨ ਆਪਣੇ ਸਹਿਯੋਗੀਆਂ ਸਮੇਤ ਲੇਬਨਾਨ ਅਤੇ ਹੋਰ ਸਾਰੇ ਖੇਤਰਾਂ ਵਿੱਚ ਤੁਰੰਤ ਪ੍ਰਭਾਵ ਨਾਲ ਜੰਗਬੰਦੀ 'ਤੇ ਸਹਿਮਤ ਹੋ ਗਏ ਹਨ। ਪਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਨੇਤਨਯਾਹੂ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਵੱਲੋਂ ਐਲਾਨੀ ਗਈ ਇਹ ਦੋ ਹਫ਼ਤਿਆਂ ਦੀ ਜੰਗਬੰਦੀ ਲੇਬਨਾਨ 'ਤੇ ਲਾਗੂ ਨਹੀਂ ਹੋਵੇਗੀ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟਰੰਪ ਦੇ ਇਸ ਫੈਸਲੇ ਦਾ ਸਮਰਥਨ ਤਾਂ ਕੀਤਾ ਹੈ, ਪਰ ਨਾਲ ਹੀ ਕੁਝ ਸਖ਼ਤ ਸ਼ਰਤਾਂ ਅਤੇ ਰਾਖਵੇਂਕਰਨ ਵੀ ਜਤਾਏ ਹਨ। ਨੇਤਨਯਾਹੂ ਨੇ ਦਾਅਵਾ ਕੀਤਾ ਕਿ ਇਹ ਜੰਗਬੰਦੀ ਲੇਬਨਾਨ 'ਤੇ ਲਾਗੂ ਨਹੀਂ ਹੋਵੇਗੀ। ਉਨ੍ਹਾਂ ਨੇ ਸ਼ਰਤ ਰੱਖੀ ਹੈ ਕਿ ਈਰਾਨ ਨੂੰ ਤੁਰੰਤ ਹੋਰਮੁਜ਼ ਜਲਡਮਰੂਮੱਧ (Strait of Hormuz) ਖੋਲ੍ਹਣਾ ਪਵੇਗਾ ਅਤੇ ਇਜ਼ਰਾਈਲ ਤੇ ਅਮਰੀਕਾ ਵਿਰੁੱਧ ਮਿਜ਼ਾਈਲ ਖ਼ਤਰਿਆਂ ਨੂੰ ਬੰਦ ਕਰਨਾ ਹੋਵੇਗਾ। ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਟਵਿੱਟਰ 'ਤੇ ਇਹ ਜਾਣਕਾਰੀ ਪੋਸਟ ਕੀਤੀ।
Prime Minister’s Office:
— Prime Minister of Israel (@IsraeliPM) April 8, 2026
Israel supports President Trump's decision to suspend strikes against Iran for two weeks subject to Iran immediately opening the straits and stopping all attacks on the US, Israel and countries in the region.
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੇ ਸਕੂਲ 'ਚ ਅੰਨ੍ਹੇਵਾਹ ਗੋਲੀਬਾਰੀ ; ਪੁਲਿਸ ਨੇ ਹਮਲਾਵਰ ਨੂੰ ਲਿਆ ਹਿਰਾਸਤ 'ਚ
ਲੇਬਨਾਨ 'ਤੇ ਕਰ 'ਤਾ ਹਮਲਾ
ਜੰਗਬੰਦੀ ਤੋਂ ਬਾਅਦ ਇਜ਼ਰਾਈਲ ਨੇ ਲੇਬਨਾਨ 'ਤੇ ਹਮਲਾ ਵੀ ਕੀਤਾ। ਇਜ਼ਰਾਈਲ ਨੇ ਟਾਇਰ ਵਿੱਚ ਇੱਕ ਐਂਬੂਲੈਂਸ ਨੂੰ ਨਿਸ਼ਾਨਾ ਬਣਾਇਆ। ਜੰਗਬੰਦੀ ਦਾ ਐਲਾਨ ਹੁੰਦੇ ਹੀ ਇਜ਼ਰਾਈਲ ਨੇ ਲੇਬਨਾਨ ਦੇ ਬੇਕਾ ਖੇਤਰ 'ਤੇ ਬੰਬਾਰੀ ਕੀਤੀ। ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਪੋਸਟ ਵਿੱਚ ਕਿਹਾ ਕਿ ਅਮਰੀਕਾ ਨੇ ਇਜ਼ਰਾਈਲ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਗੱਲਬਾਤਾਂ ਵਿੱਚ ਅਮਰੀਕਾ, ਇਜ਼ਰਾਈਲ ਅਤੇ ਇਜ਼ਰਾਈਲ ਦੇ ਖੇਤਰੀ ਸਹਿਯੋਗੀਆਂ ਦੁਆਰਾ ਸਾਂਝੇ ਕੀਤੇ ਗਏ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੈ। ਦੋ ਹਫ਼ਤਿਆਂ ਦੀ ਜੰਗਬੰਦੀ ਲੇਬਨਾਨ 'ਤੇ ਲਾਗੂ ਨਹੀਂ ਹੁੰਦੀ।
ਇਸਲਾਮਾਬਾਦ ਵਿੱਚ ਗੱਲਬਾਤ ਲਈ ਸੱਦਾ
ਦੂਜੇ ਪਾਸੇ, ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਸ ਜੰਗਬੰਦੀ ਨੂੰ ਇੱਕ 'ਦੂਰਦਰਸ਼ੀ ਕਦਮ' ਦੱਸਦਿਆਂ ਦੋਵਾਂ ਦੇਸ਼ਾਂ ਦੇ ਪ੍ਰਤੀਨਿਧ ਮੰਡਲਾਂ ਨੂੰ ਸ਼ੁੱਕਰਵਾਰ, 10 ਅਪ੍ਰੈਲ 2026 ਨੂੰ ਇਸਲਾਮਾਬਾਦ ਵਿਖੇ ਸਾਰੇ ਵਿਵਾਦਾਂ ਦੇ ਹੱਲ ਲਈ ਫੈਸਲਾਕੁੰਨ ਗੱਲਬਾਤ ਲਈ ਸੱਦਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
