ਲੱਭ ਗਿਆ ਇਰਾਨ ''ਚ ਗੁਆਚਿਆ ਅਮਰੀਕੀ ਪਾਇਲਟ ! ਰੈਸਕਿਊ ਦੀਆਂ ਤਿਆਰੀਆਂ ਸ਼ੁਰੂ

Sunday, Apr 05, 2026 - 09:33 AM (IST)

ਲੱਭ ਗਿਆ ਇਰਾਨ ''ਚ ਗੁਆਚਿਆ ਅਮਰੀਕੀ ਪਾਇਲਟ ! ਰੈਸਕਿਊ ਦੀਆਂ ਤਿਆਰੀਆਂ ਸ਼ੁਰੂ

ਇੰਟਰਨੈਸ਼ਨਲ ਡੈਸਕ- ਪਿਛਲੇ ਕੁਝ ਦਿਨਾਂ ਤੋਂ ਅਮਰੀਕੀ ਹਵਾਈ ਫੌਜ ਲਈ ਚਿੰਤਾ ਦਾ ਵਿਸ਼ਾ ਬਣਿਆ ਲਾਪਤਾ ਪਾਇਲਟ ਆਖਿਰਕਾਰ ਮਿਲ ਗਿਆ ਹੈ। ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਨੇ ਪੁਸ਼ਟੀ ਕੀਤੀ ਹੈ ਕਿ F-15E ਸਟ੍ਰਾਈਕ ਈਗਲ ਲੜਾਕੂ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਲਾਪਤਾ ਹੋਇਆ ਦੂਜਾ ਪਾਇਲਟ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ।

ਅਮਰੀਕੀ ਸਪੈਸ਼ਲ ਫੋਰਸਾਂ ਨੇ ਇੱਕ ਬਹੁਤ ਹੀ ਗੁਪਤ ਅਤੇ ਖ਼ਤਰੇ ਭਰਿਆ 'ਸਰਚ ਅਤੇ ਰੈਸਕਿਊ' ਆਪ੍ਰੇਸ਼ਨ ਚਲਾਇਆ ਸੀ। ਰਿਪੋਰਟਾਂ ਅਨੁਸਾਰ, ਪਾਇਲਟ ਇਰਾਨੀ ਸਰਹੱਦ ਦੇ ਅੰਦਰਲੇ ਖੇਤਰ ਵਿੱਚ ਪੈਰਾਸ਼ੂਟ ਰਾਹੀਂ ਉਤਰਿਆ ਸੀ ਅਤੇ ਉੱਥੇ ਹੀ ਛੁਪਿਆ ਹੋਇਆ ਸੀ। ਪਾਇਲਟ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਹੁਣ ਉਸ ਨੂੰ ਇਰਾਨ 'ਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋੋ- 'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ ਮੈਚਾਂ 'ਚ ਜਿੱਤ ਦੇ ਬਾਵਜੂਦ 'ਪੰਜਾਬ' ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਇਰਾਨੀ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਅਮਰੀਕੀ F-15 ਜਹਾਜ਼ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਜਹਾਜ਼ ਦੇ ਦੋਵੇਂ ਪਾਇਲਟ ਇਜੈਕਟ ਕਰ ਗਏ ਸਨ। ਇੱਕ ਮੈਂਬਰ ਨੂੰ ਤੁਰੰਤ ਬਚਾ ਲਿਆ ਗਿਆ ਸੀ, ਜਦਕਿ ਦੂਜਾ ਲਾਪਤਾ ਸੀ, ਜਿਸ ਨੂੰ ਹੁਣ ਲੱਭ ਲਿਆ ਗਿਆ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਖ਼ਬਰ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਸਾਡੇ ਬਹਾਦਰ ਸੈਨਿਕਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਕਿਸੇ ਵੀ ਸਿਪਾਹੀ ਨੂੰ ਦੁਸ਼ਮਣ ਦੇ ਇਲਾਕੇ ਵਿੱਚ ਇਕੱਲਾ ਨਹੀਂ ਛੱਡੇਗਾ। ਉਨ੍ਹਾਂ ਨੇ ਇਸ ਕਾਰਵਾਈ ਨੂੰ ਅਮਰੀਕੀ ਫੌਜੀ ਤਾਕਤ ਅਤੇ ਦ੍ਰਿੜਤਾ ਦਾ ਪ੍ਰਤੀਕ ਦੱਸਿਆ।

ਭਾਵੇਂ ਪਾਇਲਟ ਨੂੰ ਬਚਾ ਲਿਆ ਗਿਆ ਹੈ, ਪਰ ਜੰਗ ਦੀ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਅਮਰੀਕਾ ਨੇ ਜਹਾਜ਼ ਡੇਗੇ ਜਾਣ ਦੇ ਜਵਾਬ ਵਿੱਚ ਇਰਾਨੀ ਮਿਜ਼ਾਈਲ ਟਿਕਾਣਿਆਂ 'ਤੇ ਜਵਾਬੀ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਹਾਲਾਂਕਿ ਪਾਇਲਟ ਦਾ ਲੱਭਣਾ ਅਮਰੀਕਾ ਲਈ ਵੱਡੀ ਗੱਲ ਹੈ, ਕਿਉਂਕਿ ਜੇਕਰ ਉਹ ਇਰਾਨ ਦੀ ਹਿਰਾਸਤ ਵਿੱਚ ਚਲਾ ਜਾਂਦਾ, ਤਾਂ ਉਸ ਨੂੰ ਅਮਰੀਕਾ ਦੀ ਜਾਣਕਾਰੀ ਕਢਵਾਉਣ ਲਈ ਵਰਤਿਆ ਜਾ ਸਕਦਾ ਸੀ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News