'ਗੁਆਚ ਗਈਆਂ ਹੋਰਮੁਜ਼ ਦੀਆਂ ਚਾਬੀਆਂ..!', ਟਰੰਪ ਦੀ ਧਮਕੀ ਦਾ ਇਰਾਨ ਨੇ ਦਿੱਤਾ ਕਰਾਰਾ ਜਵਾਬ
Monday, Apr 06, 2026 - 02:31 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਰਾਨ ਵਿਚਾਲੇ ਜਾਰੀ ਭਿਆਨਕ ਜੰਗ ਨੂੰ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਇਸ ਦੌਰਾਨ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਤੇਲ ਮਾਰਗ 'ਹੋਰਮੁਜ਼ ਦੀ ਖਾੜੀ' ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਤਿੱਖੀ ਨੋਕ-ਝੋਕ ਦੇਖਣ ਨੂੰ ਮਿਲੀ ਹੈ, ਜਿਸ ਨੇ ਇਲਾਕੇ ਵਿੱਚ ਤਣਾਅ ਹੋਰ ਵਧਾ ਦਿੱਤਾ ਹੈ।
ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਸਖ਼ਤ ਲਹਿਜ਼ੇ ਵਿੱਚ ਚਿਤਾਵਨੀ ਦਿੱਤੀ ਹੈ ਕਿ ਉਹ ਹੋਰਮੁਜ਼ ਦੇ ਰਸਤੇ ਨੂੰ ਤੁਰੰਤ ਖੋਲ੍ਹ ਦੇਵੇ ਤਾਂ ਜੋ ਅੰਤਰਰਾਸ਼ਟਰੀ ਤੇਲ ਦੀ ਸਪਲਾਈ ਬਹਾਲ ਹੋ ਸਕੇ। ਟਰੰਪ ਨੇ ਧਮਕੀ ਦਿੱਤੀ ਕਿ ਜੇਕਰ ਰਸਤਾ ਨਾ ਖੋਲ੍ਹਿਆ ਗਿਆ, ਤਾਂ ਅਮਰੀਕਾ ਇਰਾਨ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦੇਵੇਗਾ।

ਇਹ ਵੀ ਪੜ੍ਹੋ- ਹੁਣ ਹਰ ਸ਼ਨੀਵਾਰ-ਐਤਵਾਰ ਹੋਵੇਗੀ ਛੁੱਟੀ ! ਤੇਲ ਦੀ ਕਿੱਲਤ ਵਿਚਾਲੇ ਬਾਲੇਨ ਸਰਕਾਰ ਦਾ ਵੱਡਾ ਐਲਾਨ
ਟਰੰਪ ਦੀ ਇਸ ਧਮਕੀ ਬਾਰੇ ਜ਼ਿੰਬਾਬਵੇ ਸਥਿਤ ਇਰਾਨੀ ਦੂਤਾਵਾਸ ਨੇ ਤੰਜ ਭਰਿਆ ਜਵਾਬ ਦਿੱਤਾ ਹੈ। ਹੋਰਮੁਜ਼ ਰਸਤਾ ਖੋਲ੍ਹਣ ਬਾਰੇ ਇਰਾਨ ਨੇ ਕਿਹਾ, "ਅਸੀਂ ਤਾਂ ਚਾਬੀਆਂ ਗੁਆ ਦਿੱਤੀਆਂ ਹਨ।" ਇਰਾਨ ਦਾ ਇਹ ਬਿਆਨ ਸਪੱਸ਼ਟ ਸੰਕੇਤ ਹੈ ਕਿ ਉਹ ਫਿਲਹਾਲ ਇਸ ਰਸਤੇ ਨੂੰ ਖੋਲ੍ਹਣ ਦੇ ਮੂਡ 'ਚ ਬਿਲਕੁਲ ਨਹੀਂ ਹੈ ਅਤੇ ਨਾ ਹੀ ਅਮਰੀਕੀ ਦਬਾਅ ਅੱਗੇ ਝੁਕਣ ਲਈ ਤਿਆਰ ਹੈ। ਇਹੀ ਨਹੀਂ, ਜਦੋਂ ਟਰੰਪ ਨੇ ਕਾਫ਼ੀ ਦੇਰ ਕੋਈ ਹੋਰ ਬਿਆਨ ਨਹੀਂ ਦਿੱਤਾ, ਤਾਂ ਇਰਾਨ ਨੇ ਕਿਹਾ, ਕੁਝ ਬੋਲੋ ''ਟਰੰਪ ਸਾਬ੍ਹ, ਅਸੀਂ ਬੋਰ ਹੋ ਰਹੇ ਹਾਂ।''
ਜ਼ਿਕਰਯੋਗ ਹੈ ਕਿ ਜੰਗ ਕਾਰਨ ਇਰਾਨ ਨੇ ਹੋਰਮੁਜ਼ ਦੀ ਖਾੜੀ ਦਾ ਰਾਹ ਬੰਦ ਕੀਤਾ ਹੋਇਆ ਹੈ, ਜਿਸ ਕਾਰਨ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ। ਇਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਅਮਰੀਕਾ ਅਤੇ ਇਜ਼ਰਾਈਲ ਇਰਾਨ 'ਤੇ ਹਮਲੇ ਬੰਦ ਨਹੀਂ ਕਰਦੇ ਅਤੇ ਜੰਗ ਦੌਰਾਨ ਹੋਏ ਨੁਕਸਾਨ ਦਾ ਹਰਜਾਨਾ ਨਹੀਂ ਭਰਦੇ, ਉਦੋਂ ਤੱਕ ਹੋਰਮੁਜ਼ ਰਾਹੀਂ ਵਪਾਰਕ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਨਹੀਂ ਹੋਵੇਗੀ।
ਇਹ ਵੀ ਪੜ੍ਹੋ- ਅਮਰੀਕਾ ਤੇ ਇਜ਼ਰਾਈਲ ਲਈ Big Surprise ! ਇਰਾਨ ਦੀ ਜੰਗ ਵਿਚਾਲੇ ਵੱਡੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
