ਵੱਡੀ ਖ਼ਬਰ : ਪਾਕਿ 'ਚ ਭਗਵਾਨ ਗਣੇਸ਼ ਮੰਦਰ 'ਤੇ ਹਮਲਾ, ਮੂਰਤੀਆਂ ਕੀਤੀਆਂ ਖੰਡਿਤ

Wednesday, Aug 04, 2021 - 11:42 PM (IST)

ਪਾਕਿਸਤਾਨ- ਪਾਕਿ 'ਚ ਹਿੰਦੂਆਂ 'ਤੇ ਤਸ਼ੱਦਦ ਢਾਹੁਣ ਦੀਆਂ ਖ਼ਬਰਾਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦੀ ਹੀ ਇਕ ਹੋਰ ਖ਼ਬਰ ਸਿੰਧ ਪੰਜਾਬ ਬਾਰਡਰ ਪਾਕਿਸਤਾਨ ਦੇ ਭੁੰਗ ਸ਼ਹਿਰ ਤੋਂ ਦੇਖਣ ਨੂੰ ਮਿਲੀ ਹੈ, ਜਿਥੇ ਕਿ ਹਿੰਦੂਆਂ ਦੇ ਇਕ ਮੰਦਰ 'ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰ ਕੇ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਖੰਡਿਤ ਕਰ ਦਿੱਤਾ ਗਿਆ। ਜਿਸ ਨਾਲ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਦਿਲਾਂ ਨੂੰ ਠੇਸ ਪੁੱਜੀ ਹੈ। 

ਇਹ ਵੀ ਪੜ੍ਹੋ- 67 ਸਾਲਾ ਬਜ਼ੁਰਗ ਨੇ 19 ਸਾਲਾ ਲੜਕੀ ਨਾਲ ਕੀਤਾ ਪ੍ਰੇਮ ਵਿਆਹ

PunjabKesari

ਜਾਣਕਾਰੀ ਮੁਤਾਬਕ ਪਾਕਿ ਦੇ ਭੁੰਗ ਸ਼ਹਿਰ 'ਚ ਸਥਿਤ ਭਗਵਾਨ ਗਣੇਸ਼ ਜੀ ਦੇ ਮੰਦਰ 'ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਹੈ ਜਿਸ ਨਾਲ ਹਿੰਦੂ ਭਾਈਚਾਰੇ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਭਗਵਾਨ ਗਣੇਸ਼ ਮੰਦਰ ਦੇ ਨਜ਼ਦੀਕ ਤਕਰੀਬਨ 15 ਹਿੰਦੂਆਂ ਦੇ ਘਰ ਹਨ, ਇਸ ਹਮਲੇ ਨੂੰ ਦੇਖਦਿਆਂ ਉਨ੍ਹਾਂ 'ਚ ਵੀ ਦਹਿਸ਼ਤ ਦਾ ਮਾਹੌਲ ਹੈ।

ਇਹ ਵੀ ਪੜ੍ਹੋ- ਪਿੰਡ ‘ਹਥਨ’ ਦੇ ਨੌਜਵਾਨ ਨੇ ਕਥਿਤ ਪ੍ਰੇਮਿਕਾ ਦੇ ਘਰ ਕੀਤੀ ਖੁਦਕੁਸ਼ੀ

PunjabKesari
ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪਾਕਿ ਆਰਮੀ ਪੁੱਜੀ ਅਤੇ ਹਾਲਾਤ 'ਤੇ ਕਾਬੂ ਪਾਇਆ। ਵੱਡੀ ਗੱਲ ਇਹ ਹੈ ਕਿ ਪਹਿਲੇ ਕੇਸਾਂ ਦੀ ਤਰ੍ਹਾਂ ਇਸ ਮਾਮਲੇ 'ਚ ਵੀ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ- ਸੁਖਬੀਰ ਹਵਾ ’ਚ ਤਲਵਾਰਾਂ ਮਾਰਨ ਦਾ ਮੁੱਢ ਤੋਂ ਆਦੀ : ਬੀਰ ਦਵਿੰਦਰ

PunjabKesari

ਦੂਜੇ ਪਾਸੇ, ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. ਦੇ ਨੇਤਾ ਅਤੇ ਯੁਵਾ ਹਿੰਦੂ ਪੰਚਾਇਤ ਪਾਕਿਸਤਾਨ ਦੇ ਸਰਪ੍ਰਸਤ ਜੈ ਕੁਮਾਰ ਧੀਰਾਨੀ ਨੇ ਟਵੀਟ ਕਰ ਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਜ਼ਿਲ੍ਹੇ ਦੇ ਭੋਂਗ ਸ਼ਰੀਫ ਮੰਦਰ 'ਤੇ ਹੋਏ ਇਸ ਘਿਨਾਉਣੇ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ। ਇਹ ਹਮਲਾ ਪਿਆਰੇ ਪਾਕਿਸਤਾਨ ਵਿਰੁੱਧ ਸਾਜ਼ਿਸ਼ ਹੈ। ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। 


Bharat Thapa

Content Editor

Related News