ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਵੱਡਾ ਉਪਰਾਲਾ

Thursday, Nov 21, 2024 - 02:36 PM (IST)

ਰੋਮ/ਮਿਲਾਨ (ਦਲਵੀਰ ਕੈਂਥ/ਸਾਬੀ ਚੀਨੀਆ)- ਮਾਂ ਬੋਲੀ ਪੰਜਾਬੀ ਦੀ ਪੂਰੀ ਦੁਨੀਆ ਵਿੱਚ ਚੜ੍ਹਤ ਲਈ ਵਿਦੇਸ਼ਾਂ ਵਿੱਚ ਵੱਖ-ਵੱਖ ਸੰਸਥਾਵਾਂ ਉਪਰਾਲੇ ਕਰ ਰਹੀਆਂ ਹਨ। ਬੱਚਿਆਂ ਨੂੰ  ਪੰਜਾਬੀ ਭਾਸ਼ਾ ਨਾਲ ਜੋੜਨ ਲਈ ਇਟਲੀ ਵਿੱਚ ਵੀ ਵੱਖ-ਵੱਖ ਸਮਾਗਮਾਂ ਤੇ ਬੱਚਿਆਂ ਨੂੰ ਪੈਂਤੀ ਅੱਖਰੀ ਲਿਖੇ ਸਕੂਲੀ ਬੈਗ ਭਾਈ ਜਗਦੇਵ ਸਿੰਘ ਵੰਡ ਰਿਹਾ ਹੈ। ਬੀਤੇ ਦਿਨੇ ਬੈਰਗਮੋ ਜ਼ਿਲ੍ਹੇ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਵਿਖੇ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਮੌਕੇ ਵੀ ਬੱਚਿਆਂ ਨੂੰ ਸਕੂਲੀ ਬੈਗ ਅਤੇ ਕੈਦੇ ਵੰਡਦਿਆਂ ਬੱਚਿਆ ਤੋਂ ੳ,ਅ ਪੈਂਤੀ ਸੁਣ ਕੇ ਇਟਲੀ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਲਈ ਉਤਸ਼ਾਹਿਤ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ- 'ਤੁਸੀਂ ਨੇਤਾਵਾਂ 'ਚ ਚੈਂਪੀਅਨ', PM ਮੋਦੀ ਦੀ ਗੁਆਨਾ ਦੇ ਰਾਸ਼ਟਰਪਤੀ ਨੇ ਕੀਤੀ ਤਾਰੀਫ਼

ਗੱਲਬਾਤ ਕਰਦਿਆਂ ਭਾਈ ਜਗਦੇਵ ਸਿੰਘ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੇ ਵੱਖ-ਵੱਖ ਧਾਰਮਿਕ ਸਮਾਗਮਾਂ ਅਤੇ ਟੂਰਨਾਮੈਂਟ ਵਿਚ ਪੈਂਤੀ ਅੱਖਰੀ ਲਿਖੇ ਸਕੂਲੀ ਬੈਗ ਵੰਡ ਰਹੇ ਹਨ। ਜਿਸਦੇ ਲਈ ਉਸ ਨੂੰ ਕਾਫੀ ਸੱਜਣਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ ਅਤੇ ਇਸ ਲਈ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਵੀ ਕਾਫੀ ਉਤਸ਼ਾਹ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਯੂਰਪ ਭਰ ਵਿੱਚ ਵੀ ਕਿਸੇ ਨੂੰ ਪੈਂਤੀ ਅੱਖਰੀ ਲਿਖੇ ਸਕੂਲੀ ਬੈਗ ਦੀ ਜਰੂਰਤ ਹੈ, ਜਾਂ ਕੋਈ ਸੰਸਥਾ ਉਨ੍ਹਾਂ ਨੂੰ ਸਕੂਲੀ ਬੈਗ ਵੰਡਣ ਲਈ ਬੁਲਾਉਂਦੀ ਹੈ ਤਾਂ ਉਹ ਜ਼ਰੂਰ ਜਾਣਗੇ। ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ ਰੰਮੀ ਨੇ ਕੋਵੋ ਨਗਰ ਕੀਰਤਨ ਮੌਕੇ ਭਾਈ ਜਗਦੇਵ ਸਿੰਘ ਜੀ ਵੱਲੋਂ ਬੱਚਿਆਂ ਨੂੰ ਪੈਂਤੀ ਅੱਖਰੀ ਲਿਖੇ ਸਕੂਲੀ ਬੈਗ ਵੰਡਣ 'ਤੇ ਧੰਨਵਾਦ ਕਰਦਿਆਂ ਕਿਹਾ ਬੱਚਿਆਂ ਨੂੰ ਸਿੱਖੀ ਅਤੇ ਗੁਰਮੁੱਖੀ ਭਾਸ਼ਾ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਵੀ ਪੰਜਾਬੀ ਭਾਸ਼ਾ ਨਾਲ ਜੋੜਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਜੋ ਕਿ ਅੱਗੋਂ ਵੀ ਜਾਰੀ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News