ਲੰਡਨ ''ਚ ਨਵੇਂ ਸਾਲ ਮੌਕੇ ਅੱਧੀ ਰਾਤ ਨੂੰ ਫਿਰ ਗੂੰਜੇਗੀ ਬਿਗਬੇਨ

Saturday, Dec 22, 2018 - 05:37 PM (IST)

ਲੰਡਨ ''ਚ ਨਵੇਂ ਸਾਲ ਮੌਕੇ ਅੱਧੀ ਰਾਤ ਨੂੰ ਫਿਰ ਗੂੰਜੇਗੀ ਬਿਗਬੇਨ

ਲੰਡਨ (ਏਜੰਸੀ)- ਬ੍ਰਿਟੇਨ ਵਿਚ ਇਨੀਂ ਦਿਨੀਂ ਕ੍ਰਿਸਮਸ ਅਤੇ ਨਿਊ ਯੀਅਰ ਦਾ ਜ਼ਬਰਦਸਤ ਮਾਹੌਲ ਬਣਿਆ ਹੋਇਆ ਹੈ। ਸੜਕਾਂ ਰੁਸ਼ਨਾ ਰਹੀਆਂ ਹਨ, ਬਾਜ਼ਾਰ ਕ੍ਰਿਸਮਸ ਟ੍ਰੀ ਅਤੇ ਸਜਾਵਟੀ ਸਾਮਾਨ ਨਾਲ ਭਰੇ ਹੋਏ ਹਨ। ਲੋਕ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਇਸ ਖੁਸ਼ੀ ਦੇ ਮਾਹੌਲ ਦਰਮਿਆਨ ਇਕ ਹੋਰ ਖੁਸ਼ਖਬਰੀ ਲੰਡਨ ਵਾਸੀਆਂ ਲਈ ਹੈ। ਕਿਹਾ ਜਾ ਰਿਹਾ ਹੈ ਕਿ ਨਵੇਂ ਸਾਲ ਦੀ ਅੱਧੀ ਰਾਤ ਤੋਂ ਫਿਰ ਤੋਂ ਲੰਡਨ ਸ਼ਹਿਰ ਵਿਚ ਬਿਗ ਬੇਨ ਦੇ ਘੰਟਿਆਂ ਦੀ ਆਵਾਜ਼ ਗੂੰਜਦੀ ਸੁਣਾਈ ਦੇਵੇਗੀ। 
ਲੰਡਨ ਸ਼ਹਿਰ ਦੀ ਪਛਾਣ ਇਤਿਹਾਸਕ ਘੜੀ ਬਿਗ ਬੇਨ ਫਿਰ ਤੋਂ ਚੱਲਣ ਨੂੰ ਤਿਆਰ ਹੈ। ਪਿਛਲੇ ਦਿਨੀਂ ਮੁਰੰਮਤ ਦੀ ਵਜ੍ਹਾ ਕਾਰਨ ਬਿਗ ਬੇਨ ਨੂੰ ਬੰਦ ਕਰ ਦਿੱਤਾ ਗਿਆ। ਇਸ ਸਾਲ ਜਦੋਂ ਦੁਨੀਆ ਨਵੇਂ ਸਾਲ ਦੀ ਖੁਸ਼ੀ ਵਿਚ ਜਸ਼ਨ ਮਨਾ ਰਹੀ ਹੋਵੇਗੀ, ਠੀਕ ਵੇਲੇ ਅੱਧੀ ਰਾਤ ਨੂੰ ਬਿਗ ਬੇਨ ਦੇ ਘੰਟੇ 12 ਵਜੇ 12 ਵਾਰ ਗੂੰਜਣਗੇ।

ਬਿਗ ਬੇਨ 159 ਸਾਲ ਪੁਰਾਣੀ ਘੜੀ ਹੈ। ਬਿਗ ਬੇਨ ਦਾ ਅਧਿਕਾਰਤ ਨਾਮ ਐਲੀਜ਼ਾਬੇਥ ਟਾਵਰ ਹੈ। ਪਿਛਲੇ ਦਿਨੀਂ ਇਸ ਘੜੀ ਨੂੰ ਮੁਰੰਮਤ ਅਤੇ ਰੱਖ-ਰਖਾਅ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਪੁਰਾਣੀ ਘੜੀ ਨੂੰ ਸੁਰੱਖਿਅਤ ਰੱਖਣ ਲਈ ਮਾਰਡਨ ਤਰੀਕੇ ਦਾ ਇਸਤੇਮਾਲ ਕੀਤਾ ਗਿਆ ਹੈ। ਮੁਰੰਮਤ ਅਤੇ ਰੱਖ-ਰਖਾਅ ਤੋਂ ਬਾਅਦ ਬਿਗ ਬੇਨ ਅਗਲੇ ਕਈ ਸਾਲਾਂ ਲਈ ਸੁਰੱਖਿਅਤ ਹੋ ਜਾਵੇਗੀ। ਪਹਿਲਾਂ ਇਸ ਘੜੀ ਨੂੰ ਗ੍ਰੇਟ ਬੇਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ। 2012 ਵਿਚ ਐਲੀਜ਼ਾਬੇਥ-2 ਦੀ ਹੀਰਕ ਜਯੰਤੀ 'ਤੇ ਉਨ੍ਹਾਂ ਨੂੰ ਸਨਮਾਨ ਦੇਣ ਲਈ ਇਸ ਦਾ ਨਾਂ ਐਲੀਜ਼ਾਬੇਥ ਟਾਵਰ ਕਰ ਦਿੱਤਾ ਗਿਆ ਸੀ। ਬਿਗ ਬੇਨ ਇਸ ਘੜੀ ਦਾ ਪ੍ਰਸਿੱਧ ਉਪ ਨਾਂ ਹੈ। ਬਿਗ ਬੇਨ ਲੰਡਨ ਦੇ ਵੈਸਟਮਿੰਸਟਨ ਪੈਲੇਸ ਦੇ ਉੱਤਰੀ ਹਿੱਸੇ 'ਤੇ ਲਗਾਈ ਗਈ ਹੈ। 2019 ਵਿਚ ਬਿਗਬੇਨ 160 ਸਾਲ ਦੀ ਹੋ ਜਾਵੇਗੀ।


author

Sunny Mehra

Content Editor

Related News