UK ਵੱਲੋਂ ਵੱਡੀ ਕਾਰਵਾਈ, ਖਾਲਿਸਤਾਨੀ ਸੰਗਠਨ ਤੇ TV ਚੈਨਲਾਂ ਸਣੇ ਕੁਝ ਨੇਤਾਵਾਂ 'ਤੇ ਲੱਗੇਗੀ ਪਾਬੰਦੀ

Tuesday, Mar 19, 2024 - 11:02 AM (IST)

UK ਵੱਲੋਂ ਵੱਡੀ ਕਾਰਵਾਈ, ਖਾਲਿਸਤਾਨੀ ਸੰਗਠਨ ਤੇ TV ਚੈਨਲਾਂ ਸਣੇ ਕੁਝ ਨੇਤਾਵਾਂ 'ਤੇ ਲੱਗੇਗੀ ਪਾਬੰਦੀ

ਇੰਟਰਨੈਸ਼ਨਲ ਡੈਸਕ- ਪਿਛਲੇ ਸਾਲ ਬ੍ਰਿਟੇਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਭਾਰਤ ਨੂੰ ਕੂਟਨੀਤਕ ਸਫਲਤਾ ਮਿਲਣ ਜਾ ਰਹੀ ਹੈ। ਬ੍ਰਿਟੇਨ ਦੀ ਸੁਨਕ ਸਰਕਾਰ ਉਨ੍ਹਾਂ ਖਾਲਿਸਤਾਨ ਪੱਖੀ ਸੰਗਠਨਾਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ ਜੋ ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹਨ। ਇਹ ਜਥੇਬੰਦੀਆਂ ਬ੍ਰਿਟੇਨ ਵਿਚ ਬੈਠ ਕੇ ਭਾਰਤ ਵਿਰੁੱਧ ਅੱਤਵਾਦ ਜਾਂ ਨਫ਼ਰਤ ਫੈਲਾਉਣ ਦੀ ਸਾਜ਼ਿਸ਼ ਰਚਣ ਵਿਚ ਰੁੱਝੀਆਂ ਹੋਈਆਂ ਹਨ। 

ਪਾਬੰਦੀਸ਼ੁਦਾ ਜਥੇਬੰਦੀਆਂ ਵਿੱਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF), ਖਾਲਸਾ ਟੈਲੀਵਿਜ਼ਨ ਲਿਮਟਿਡ, ਖਾਲਿਸਤਾਨੀ ਟੈਲੀਵਿਜ਼ਨ ਚੈਨਲ ਅਤੇ ਕੁਝ ਆਗੂ ਸ਼ਾਮਲ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਸਬੰਧ ਵਿਚ ਇਕ ਸੂਚੀ ਤਿਆਰ ਕੀਤੀ ਹੈ। ਇਸ ਵਿਚ ਭਾਰਤੀ  ਹਾਈ ਕਮਿਸ਼ਨ 'ਤੇ ਹਮਲੇ ਵਿਚ ਖਾਲਿਸਤਾਨੀ ਸ਼ਮੂਲੀਅਤ ਦਾ ਵੇਰਵਾ ਦਿੱਤਾ ਗਿਆ ਹੈ।

ਕਾਰਵਾਈ ਕਿਉਂ: ਹਿੰਦੂਆਂ 'ਤੇ ਹਮਲੇ, ਨੌਜਵਾਨਾਂ ਦਾ ਬ੍ਰੇਨਵਾਸ਼

• ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ: 

ਯੂ.ਕੇ. ਵਿੱਚ ਉਕਤ ਸੰਗਠਨ ਪਾਬੰਦੀਸ਼ੁਦਾ ਸੂਚੀ ਵਿੱਚ ਹੈ। ਹਿੰਦੂਆਂ ਅਤੇ ਭਾਰਤੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹੱਤਿਆਵਾਂ, ਧਮਾਕਿਆਂ ਅਤੇ ਅਗਵਾਵਾਂ ਲਈ ਜ਼ਿੰਮੇਵਾਰ ਰਿਹਾ। 2016 ਵਿੱਚ ਪਾਬੰਦੀ ਹਟਾ ਦਿੱਤੀ ਗਈ ਸੀ। ਇਹ ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਵੀ ਜੁੜਿਆ ਹੋਇਆ ਹੈ। ਇਹ ਸੰਗਠਨ ਨੌਜਵਾਨਾਂ ਦਾ ਬ੍ਰੇਨਵਾਸ਼ ਕਰਨ ਵਿੱਚ ਰੁੱਝਿਆ ਹੋਇਆ ਹੈ।

• ਖਾਲਸਾ ਟੈਲੀਵਿਜ਼ਨ ਲਿਮਿਟੇਡ: 

ਫਰਵਰੀ 2021 ਵਿੱਚ ਇਸ 'ਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਆਖਿਰਕਾਰ ਲਾਇਸੈਂਸ ਰੱਦ ਕਰ ਦਿੱਤਾ ਗਿਆ। ਉਹ ਹੁਣ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਰਗਰਮ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਸ਼ਰਣ ਦਾ ਦਾਅਵਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਚ ਹੈਰਾਨੀਜਨਕ ਵਾਧਾ

• ਕਲਦੀਪ ਸਿੰਘ ਉਰਫ ਦੀਪਾ: 

ਕਲਦੀਪ ਨੂੰ ਪਿਛਲੇ  ਸਾਲ 25 ਦਸੰਬਰ ਨੂੰ ਲੰਡਨ ਵਿਚ ਅੱਤਵਾਦ ਐਕਟ ਤਹਿਤ ਹਿਰਾਸਤ ਵਿਚ ਲਿਆ ਗਿਆ ਸੀ।

• ਬੱਬਰ ਖਾਲਸਾ ਇੰਟਰਨੈਸ਼ਨਲ:

ਹਿੰਸਾ ਅਤੇ ਯੋਜਨਾਬੱਧ ਅੱਤਵਾਦੀ ਹਮਲਿਆਂ ਲਈ ਬਦਨਾਮ। ਇਸ ਨਾਲ ਜੁੜੇ ਕਈ ਮੈਂਬਰਾਂ ਨੂੰ ਭਾਰਤ ਅਤੇ ਅਮਰੀਕਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਸਪੈਸ਼ਲ ਟਾਸਕ ਫੋਰਸ ਦਾ ਗਠਨ 

ਜਾਣਕਾਰੀ ਅਨੁਸਾਰ ਖਾਲਿਸਤਾਨੀ ਫੰਡਿੰਗ ਨੈੱਟਵਰਕ ਦੀ ਕਮਰ ਤੋੜਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਖਾਲਿਸਤਾਨ ਸਮਰਥਕਾਂ ਦੇ 300 ਤੋਂ ਵੱਧ ਬੈਂਕ ਖਾਤੇ ਜ਼ਬਤ ਕਰਕੇ ਕਰੀਬ 100 ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ ਹੈ। ਟਾਸਕ ਫੋਰਸ ਨੇ ਇਨ੍ਹਾਂ ਸਾਰੇ ਬੈਂਕ ਖਾਤਿਆਂ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ਾਂ ਤੋਂ ਹੋਣ ਵਾਲੇ ਸ਼ੱਕੀ ਲੈਣ-ਦੇਣ ਦਾ ਪਤਾ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਖਾਲਿਸਤਾਨ ਪੱਖੀ ਸੰਗਠਨ ਸਿੱਖ ਫਾਰ ਜਸਟਿਸ ਦੇ ਖਾਤੇ 'ਚ ਕਰੀਬ 20 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਦੱਸ ਦਈਏ ਕਿ ਭਾਰਤ ਦੇ ਇਸ਼ਾਰੇ 'ਤੇ ਬ੍ਰਿਟੇਨ 'ਚ ਵਧਦੇ ਖਾਲਿਸਤਾਨੀ ਅੱਤਵਾਦ ਨਾਲ ਨਜਿੱਠਣ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ। 

ਪਰ ਇਹ ਜ਼ਬਤ ਇੱਥੇ ਨਹੀਂ ਰੁਕੀ। ਦੱਸਿਆ ਜਾ ਰਿਹਾ ਹੈ ਕਿ ਐਸ.ਟੀ.ਐਫ ਦੀ ਸੂਚੀ ਵਿੱਚ ਅਜਿਹੇ 5000 ਹੋਰ ਖਾਤੇ ਹਨ, ਜਿਨ੍ਹਾਂ ਨੂੰ ਟਾਸਕ ਫੋਰਸ ਨੇ ਦੋ ਤਰੀਕਿਆਂ ਨਾਲ ਵੰਡਿਆ ਹੈ। ਪਹਿਲੇ ਨੰਬਰ 'ਤੇ ਉਹ ਖਾਤੇ ਹਨ ਜੋ ਸਿੱਧੇ ਤੌਰ 'ਤੇ ਖਾਲਿਸਤਾਨੀ ਆਗੂਆਂ ਦੇ ਹਨ, ਜਦਕਿ ਦੂਜੇ ਨੰਬਰ 'ਤੇ ਖਾਲਿਸਤਾਨੀ ਸਮਰਥਕਾਂ ਦੇ ਹਨ। ਜੇਕਰ ਬੈਂਕ ਖਾਤੇ ਤੋਂ ਇੱਕ ਵਾਰ ਵਿੱਚ 50 ਹਜ਼ਾਰ ਰੁਪਏ ਤੋਂ ਵੱਧ ਦਾ ਲੈਣ-ਦੇਣ ਹੁੰਦਾ ਹੈ ਤਾਂ ਵੇਰਵੇ ਕੱਢ ਲਏ ਜਾਂਦੇ ਹਨ। ਇਸ ਤੋਂ ਇਲਾਵਾ ਖਾਲਿਸਤਾਨੀਆਂ ਦੇ ਅਮਰੀਕੀ ਨੈੱਟਵਰਕ ਨੂੰ ਤੋੜਨ ਲਈ ਟਾਸਕ ਫੋਰਸ ਨੇ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ ਨਾਲ ਵੀ ਸੰਪਰਕ ਕੀਤਾ ਹੈ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਵਿੱਚ ਐਫ.ਬੀ.ਆਈ ਅਤੇ ਬ੍ਰਿਟਿਸ਼ ਟਾਸਕ ਫੋਰਸ ਖਾਲਿਸਤਾਨੀ ਕੱਟੜਵਾਦ ਦੀ ਕਮਰ ਤੋੜਨ ਲਈ ਮਿਲ ਕੇ ਕੰਮ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News