ਅਮਰੀਕਾ ਨੇ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਲੋਕਾਂ ਖਿਲਾਫ ਕੀਤੀ ਵੱਡੀ ਕਾਰਵਾਈ

07/12/2019 10:59:34 PM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਫਤੇ ਦੇ ਆਖਿਰ 'ਚ ਇਮੀਗ੍ਰੇਸ਼ਨ ਅਤੇ ਮਾਲੀਆ ਲਾਗੂ ਕਰਨ ਵਾਲੀ ਏਜੰਸੀ (ਆਈ. ਸੀ. ਈ.) ਵੱਲੋਂ ਪੂਰੇ ਦੇਸ਼ 'ਚ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਲੋਕਾਂ ਲਈ ਛਾਪੇਮਾਰੀ ਹੋਣ ਦੀ ਪੁਸ਼ਟੀ ਕੀਤੀ।
ਟਰੰਪ ਨੇ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਇਹ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਇਥੇ ਆਏ ਸਨ। ਏਜੰਸੀ ਅਜਿਹੇ ਲੋਕਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜੇਗੀ। ਟਰੰਪ ਨੇ ਕਿਹਾ ਕਿ ਆਈ. ਸੀ. ਈ. ਦਾ ਧਿਆਨ ਦੋਸ਼ੀਆਂ 'ਤੇ ਰਹੇਗਾ ਪਰ ਹੋਰ ਲੋਕਾਂ ਖਿਲਾਫ ਵੀ ਕਾਰਵਾਈ ਹੋਵੇਗੀ। ਰਾਸ਼ਟਰਪਤੀ ਨੇ ਕਿਹਾ ਕਿ ਇਹ ਐਤਵਾਰ ਤੋਂ ਸ਼ੁਰੂ ਹੋਵੇਗਾ।


Khushdeep Jassi

Content Editor

Related News