ਕੋਰੋਨਾ ਵਾਇਰਸ ਦੇ ਖਾਤਮੇ ’ਚ ਲੱਗੇਗਾ ਲੰਬਾ ਸਮਾਂ : ਬਾਈਡੇਨ
Tuesday, Jan 26, 2021 - 11:22 PM (IST)
ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਸੋੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਹਰਾਉਣ ’ਚ ਅਜੇ ਲੰਬਾ ਸਮਾਂ ਲੱਗੇਗਾ ਅਤੇ ਉਹ ਇਸ ਦਿਸ਼ਾ ’ਚ ਹਮਲਾਵਾਰ ਤਰੀਕੇ ਨਾਲ ਕੰਮ ਕਰ ਰਹੇ ਹਨ। ਬਾਈਡੇਨ ਨੇ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਸ ਵਾਇਰਸ ਨੂੰ ਹਰਾ ਕੇ ਰਹਾਂਗਾ। ਇਥੇ ਤੱਕ ਪਹੁੰਚਣ ’ਚ ਲੰਬਾ ਸਮਾਂ ਲੱਗਿਆ ਹੈ ਅਤੇ ਇਸ ਨੂੰ ਹਰਾਉਣ ’ਚ ਵੀ ਲੰਬਾ ਸਮਾਂ ਲੱਗਣ ਵਾਲਾ ਹੈ।
ਦਰਅਸਲ ਬਾਈਡੇਨ ਨੇ ਹਾਲ ਹੀ ’ਚ ਕਿਹਾ ਸੀ ਕਿ ਅਗਲੇ ਕਈ ਮਹੀਨਿਆਂ ਤੱਕ ਇਸ ਮਹਾਮਾਰੀ ਦੀ ਦਿਸ਼ਾ ਬਦਲਣ ਲਈ ਉਨ੍ਹਾਂ ਦਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਹੈ। ਹਾਲਾਂਕਿ ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਕੋਰੋਨਾ ਵਾਇਰਸ ਨੂੰ ਹਰਾ ਕੇ ਰਹਿਣਗੇ। ਬਾਈਡੇਨ ਇਨ੍ਹਾਂ ਬਿਆਨਾਂ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਇਹ ਵੀ ਪੜ੍ਹੋ -ਇਟਲੀ ਦੇ PM ਗਯੂਸੇਪ ਕੋਂਤੇ ਨੇ ਅਹੁਦੇ ਤੋਂ ਦਿੱਤਾ ਅਸਤੀਫਾ
ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਗਲਤ ਕਰ ਰਿਹਾਂ ਹਾਂ ਤਾਂ ਦੱਸ। ਮੈਨੂੰ ਲੱਗਦਾ ਹੈ ਕਿ ਇਹ ਦਿਨ ਉਨ੍ਹਾਂ ਪਹਿਲੇ ਦਿਨਾਂ ’ਚੋਂ ਇਕ ਹੈ ਜਦ ਕੋਰੋਨਾ ਵਾਇਰਸ ਦੇ ਕਾਰਣ ਮਰਨ ਵਾਲਿਆਂ ਦੀ ਗਿਣਤੀ ’ਚ ਕਮੀ ਆਈ ਹੈ, ਇਨਫੈਕਸ਼ਨ ਦੇ ਮਾਮਲੇ ਅਤੇ ਹਸਪਤਾਲ ’ਚ ਦਾਖਲ ਮਰੀਜ਼ਾਂ ਦੀ ਗਿਣਤੀ ਘਟੀ ਹੈ। ਬਾਈਡੇਨ ਨੇ ਕਿਹਾ ‘‘ਇਸ ’ਚ ਸਮਾਂ ਲੱਗੇਗਾ, ਬਹੁਤ ਸਮਾਂ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਨੂੰ ਕਿਹਾ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।