ਯੂਕ੍ਰੇਨ ''ਤੇ ਹਮਲੇ ਨੂੰ ਲੈ ਕੇ ਬਾਈਡੇਨ ਨੇ ਪੁਤਿਨ ਨੂੰ ਦਿੱਤੀ ਚਿਤਾਵਨੀ

Saturday, Dec 04, 2021 - 02:15 AM (IST)

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸੀ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਲਈ ਯੂਕ੍ਰੇਨ 'ਚ ਫੌਜੀ ਕਾਰਵਾਈ ਨੂੰ ਬੇਹਦ ਸਖਤ ਬਣਾਉਣ ਦਾ ਸ਼ੁੱਕਰਵਾਰ ਨੂੰ ਸੰਕਲਪ ਲਿਆ ਅਤੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਰੂਸ ਦੇ ਹਮਲਾਵਰ ਨੂੰ ਰੋਕਣ ਲਈ ਵਿਆਪਕ ਕਦਮ ਚੁੱਕ ਰਿਹਾ ਹੈ। ਬਾਈਡੇਨ ਨੇ ਯੂਕ੍ਰੇਨ ਸਰਹੱਦ 'ਤੇ ਰੂਸ ਵੱਲ਼ੋਂ ਫੌਜੀਆਂ ਦੀ ਤਾਇਨਾਤੀ ਵਧਾਉਣ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦਰਮਿਆਨ ਇਹ ਚਿਤਾਵਨੀ ਦਿੱਤੀ।

ਇਹ ਵੀ ਪੜ੍ਹੋ :ਕੋਵਿਡ ਨਾਲ ਪੀੜਤ ਹੋਣ ਤੋਂ ਬਾਅਦ ਵੀ ਓਮੀਕ੍ਰੋਨ ਨਾਲ ਇਨਫੈਕਟਿਡ ਹੋਣ ਦਾ ਖ਼ਦਸ਼ਾ ਬਰਕਰਾਰ : ਅਧਿਐਨ

ਬਾਈਡੇਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਵਿਆਪਕ ਅਤੇ ਸਾਰਥਕ ਕਦਮ ਚੁੱਕ ਰਹੇ ਹਾਂ ਜਿਸ ਨਾਲ ਪੁਤਿਨ ਲਈ ਅਗੇ ਵਧਣਾ ਅਤੇ ਉਹ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ ਜਿਸ ਨੂੰ ਲੈ ਕੇ ਲੋਕ ਚਿੰਤਤ ਹਨ। ਇਸ ਤਰ੍ਹਾਂ ਦੇ ਸੰਕੇਤ ਵੀ ਹਨ ਕਿ ਵ੍ਹਾਈਟ ਹਾਊਸ ਅਤੇ ਕ੍ਰੈਮਲਿਨ ਅਗਲੇ ਹਫ਼ਤੇ ਬਾਈਡੇਨ ਅਤੇ ਪੁਤਿਨ ਨਾਲ ਗੱਲਬਾਤ ਕਰਵਾਉਣ ਦੀ ਵਿਵਸਥਾ ਕਰ ਰਹੇ ਹਨ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਦੱਖਣੀ ਏਸ਼ੀਆਈ ਲੋਕਾਂ 'ਚ ਕੋਵਿਡ-19 ਦਾ ਖਤਰਾ ਜ਼ਿਆਦਾ : ਅਧਿਐਨ

ਪੁਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਕੋਵ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਅਗਲੇ ਦਿਨਾਂ 'ਚ ਪੁਤਿਨ-ਬਾਈਡੇਨ ਦੀ ਗੱਲ਼ਬਾਤ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ ਪਰ ਤਾਰੀਖ ਦਾ ਐਲਾਨ ਉਸ ਵੇਲੇ ਕੀਤਾ ਜਾਵੇਗਾ ਜਦ ਮਾਸਕੋ ਅਤੇ ਵਾਸ਼ਿੰਗਟਨ ਵੇਰਵਿਆਂ ਨੂੰ ਅੰਤਿਮ ਰੂਪ ਦੇ ਦੇਣਗੇ। ਰੂਸ ਨੇ ਕਿਹਾ ਕਿ ਤਾਰੀਖ ਤੈਅ ਹੋ ਗਈ ਹੈ ਪਰ ਇਸ ਦਾ ਐਲਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਅਮਰੀਕਾ ਸ਼ਰਨ ਮੰਗਣ ਵਾਲਿਆਂ ਲਈ ਨੀਤੀ ਕਰੇਗਾ ਬਹਾਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News