ਬਿਡੇਨ ਨੇ ਮੁਸਲਮਾਨਾਂ ਨੂੰ ਕੀਤੀ ਅਪੀਲ-"ਟਰੰਪ ਨੂੰ ਮਾਤ ਦੇਣ ਵਿਚ ਕਰੋ ਮਦਦ"
Tuesday, Jul 21, 2020 - 11:10 AM (IST)
ਵਾਸ਼ਿੰਗਟਨ- ਅਮਰੀਕਾ ਵਿਚ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋਅ ਬਿਡੇਨ ਨੇ ਮੁਸਲਮਾਨ ਅਮਰੀਕੀਆਂ ਨੂੰ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਤ ਦੇਣ ਲਈ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਮੁਸਲਿਮ ਵੋਟਰਾਂ ਨੂੰ ਇਕ ਆਨਲਾਈਨ ਸਿਖਰ ਸੰਮੇਲਨ ਵਿਚ ਉਨ੍ਹਾਂ ਨੂੰ ਇਹ ਅਪੀਲ ਕੀਤੀ।
ਬਿਡੇਨ ਨੇ ਕਿਹਾ ਕਿ ਮੈਂ ਤੁਹਾਡਾ ਵੋਟ ਸਿਰਫ ਇਸ ਲਈ ਨਹੀਂ ਹਾਸਲ ਕਰਨਾ ਚਾਹੁੰਦਾ ਹਾਂ ਕਿ ਉਹ ਰਾਸ਼ਟਰਪਤੀ ਬਣਨ ਦੇ ਲਾਇਕ ਨਹੀਂ ਹਨ, ਬਲਿਕ ਮੈਂ ਆਪਣੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹਾਂ ਅਤੇ ਇਹ ਸੁਨਿਸ਼ਚਿਤ ਕਰਨਾ ਚਾਹੁੰਦਾ ਹਾਂ ਕਿ ਤੁਹਾਡੀ ਆਵਾਜ਼ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਸ਼ਾਮਲ ਹੋ ਸਕਾਂ ਕਿਉਂਕਿ ਅਸੀਂ ਦੇਸ਼ ਦੇ ਮੁੜ ਨਿਰਮਾਣ ਲਈ ਕੰਮ ਕਰ ਰਹੇ ਹਾਂ।
ਬਿਡੇਨ ਨੇ ਟਰੰਪ ਪ੍ਰਸ਼ਾਸਨ ਵਲੋਂ ਮੁੱਖ ਰੂਪ ਨਾਲ ਕਈ ਮੁਸਲਿਮ ਦੇਸ਼ਾਂ ਦੇ ਯਾਤਰੀਆਂ 'ਤੇ ਪਾਬੰਦੀ ਦੇ ਫੈਸਲੇ ਨੂੰ ਨਫਰਤ ਭਰਿਆ ਦੱਸਦੇ ਹੋਏ ਇਸ ਨੂੰ ਪਲਟਣ ਦੀ ਵਚਨਬੱਧਤਾ ਨੂੰ ਦੋਹਰਾਇਆ। ਬਿਡੇਨ ਨੇ ਕਿਹਾ ਕਿ ਮੁਸਲਿਮ ਅਮਰੀਕੀਆਂ ਦੀਆਂ ਗੱਲਾਂ ਸਾਡੇ ਭਾਈਚਾਰੇ ਅਤੇ ਸਾਡੇ ਦੇਸ਼ ਲਈ ਮਹੱਤਵ ਰੱਖਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਤੁਹਾਡੀ ਆਵਾਜ਼ ਨੂੰ ਹਮੇਸ਼ਾ ਪਛਾਣ ਨਹੀਂ ਦਿੱਤੀ ਗਈ ਅਤੇ ਨਾ ਹੀ ਉਸ ਨੂੰ ਪ੍ਰਤੀਨਿਧੀਤਵ ਦਿੱਤਾ ਗਿਆ।