ਜੋ ਬਾਈਡੇਨ ਨੂੰ ਮਿਲੇਗਾ ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਕ ਟਵਿੱਟਰ ਅਕਾਊਂਟ
Sunday, Nov 22, 2020 - 10:11 PM (IST)
ਵਾਸ਼ਿੰਗਟਨ-ਟਵਿੱਟਰ ਨੇ ਫ਼ੈਸਲਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਕ ਟਵਿੱਟਰ ਅਕਾਊਂਟ @POTUS ਨੂੰ ਡੋਨਾਲਡ ਟਰੰਪ ਤੋਂ ਵਾਪਸ ਲੈ ਕੇ ਜੋ ਬਾਈਡੇਨ ਨੂੰ ਸੌਂਪ ਦਿੱਤਾ ਜਾਵੇਗਾ। ਟਵਿੱਟਰ ਦਾ ਕਹਿਣਾ ਹੈ ਕਿ ਭਲੇ ਰਾਸ਼ਟਰਪਤੀ ਟਰੰਪ ਚੋਣ ਨਤੀਜਿਆਂ ਨੂੰ ਮੰਨਣ ਨੂੰ ਇਨਕਾਰ ਕਰ ਦੇਣ ਪਰ ਇਹ ਅਧਿਕਾਰਕ ਅਕਾਊਂਟ ਬਾਈਡੇਨ ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਦੂਜੇ ਅਧਿਕਾਰਕ ਅਕਾਊਂਟ ਜਿਵੇਂ @whitehouse, @VP, @FLOTUS ਵੀ ਨਵੇਂ ਪ੍ਰਸ਼ਾਸਨ ਨੂੰ ਟ੍ਰਾਂਸਫਰ ਕਰ ਦਿੱਤੇ ਜਾਣਗੇ। ਦਰਅਸਲ ਟਵਿੱਟਰ ਦੇ ਇਕ ਬੁਲਾਰੇ ਨੇ CBS ਨਿਊਜ਼ ਨੂੰ ਦੱਸਿਆ ਕਿ ਟਵਿੱਟਰ 20 ਜਨਵਰੀ, 2021 ਨੂੰ ਵ੍ਹਾਈਟ ਹਾਊਸ ਦੇ ਇੰਸਟੀਚਿਊਸ਼ਨਲ ਟਵਿੱਟਰ ਅਕਾਊਂਟ ਦੇ ਟ੍ਰਾਂਜਿਸ਼ਨ ਦੀ ਤਿਆਰੀ ਕਰ ਰਿਹਾ ਹੈ। ਜਿਵੇਂ 2017 'ਚ ਕੀਤਾ ਗਿਆ ਸੀ ਇਹ ਪੂਰੀ ਪ੍ਰਕਿਰਿਆ ਨੈਸ਼ਨਲ ਆਕਾਈਵ ਐਂਡ ਰਿਕਾਰਡ ਐਡਮਿਨੀਸਟ੍ਰੇਸ਼ਨ ਦੀ ਸਲਾਹ ਨਾਲ ਪੂਰੀ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਵੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਇਹ ਟਵਿੱਟਰ ਟਰੰਪ ਨੂੰ ਟ੍ਰਾਂਸਫਰ ਹੋਇਆ ਸੀ। ਟ੍ਰਾਂਸਫਰ ਦੇ ਪਹਿਲੇ ਮੌਜੂਦਾ ਟਵੀਟਸ ਨੂੰ ਆਕਾਈਵ ਕਰ ਲਿਆ ਜਾਂਦਾ ਹੈ ਅਤੇ ਅਕਾਊਂਟ ਨੂੰ ਜ਼ੀਰੋ ਟਵੀਟ ਦੇ ਨਾਲ ਆਉਣ ਵਾਲੇ ਪ੍ਰਸ਼ਾਸਨ ਲਈ ਤਿਆਰ ਕਰ ਉਨ੍ਹਾਂ ਨੂੰ ਸੌਂਪ ਦਿੱਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਟਰੰਪ ਨੇ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਜਦਕਿ ਬਾਈਡੇਨ ਤੈਅ ਤੌਰ 'ਤੇ ਚੋਣ ਜਿੱਤਣ ਲਈ ਜ਼ਰੂਰੀ ਇਲੈਕਟਰੋਲ ਵੋਟਸ ਹਾਸਲ ਕਰ ਚੁੱਕੇ ਹਨ। ਕੁਝ ਸੂਬਿਆਂ ਨੇ ਤਾਂ ਨਤੀਜਿਆਂ ਨੂੰ ਪ੍ਰਮਾਣਿਤ ਵੀ ਕਰ ਦਿੱਤਾ ਹੈ। ਉੱਥੇ, ਪ੍ਰੈਸੀਡੈਂਸ਼ੀਅਲ ਟ੍ਰਾਂਜਿਸ਼ਨ ਦੇਖਣ ਵਾਲੇ ਜਰਨਲ ਸਰਵਿਸ ਐਡਮਿਨੀਸਟ੍ਰੇਸ਼ਨ ਨੇ ਵੀ ਇਕ ਪੱਤਰ ਜਾਰੀ ਕਰਦੇ ਹੋਏ ਬਾਈਡੇਨ ਦੀ ਜਿੱਤ ਦੀ ਪੁਸ਼ਟੀ ਕਰ ਦਿੱਤੀ ਹੈ।