ਬਾਈਡੇਨ ਲੋਕਤੰਤਰ 'ਤੇ ਸਿਖ਼ਰ ਸੰਮੇਲਨ ਨੂੰ ਕਰਨਗੇ ਸੰਬੋਧਿਤ

Thursday, Dec 09, 2021 - 06:48 PM (IST)

ਬਾਈਡੇਨ ਲੋਕਤੰਤਰ 'ਤੇ ਸਿਖ਼ਰ ਸੰਮੇਲਨ ਨੂੰ ਕਰਨਗੇ ਸੰਬੋਧਿਤ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੀਰਵਾਰ ਨੂੰ ਲੋਕਤੰਤਰ ਵਿਸ਼ੇ 'ਤੇ ਇਕ ਅਹਿਮ ਸਿਖ਼ਰ ਸੰਮੇਲਨ ਨੂੰ ਸੰਬੋਧਿਤ ਕਰਨਗੇ ਜਿਸ 'ਚ ਉਹ ਮੁਕਾਬਲੇਬਾਜ਼ੀਆਂ ਨਾਲ ਦੁਨੀਆ ਭਰ 'ਚ ਵਧਦੀ ਤਾਨਾਸ਼ਾਹੀ ਦੇ ਸਮੇਂ ਲੋਕਤੰਤਰ ਦੇ 'ਖਤਮ' ਨੂੰ ਰੋਕਣ ਲਈ ਸੱਦਾ ਦੇਣਗੇ। ਦੋ ਦਿਨ ਤੱਕ ਚੱਲਣ ਵਾਲੇ ਇਸ ਸ਼ਿਖਰ ਸੰਮੇਲਨ 'ਚ 110 ਦੇਸ਼ਾਂ ਦੇ ਨੇਤਾ ਅਤੇ ਨਾਗਰਿਕ ਸਮੂਹਾਂ ਦੇ ਮਾਹਿਰਾਂ ਨੂੰ ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਮਨੁੱਖੀ ਅਧਿਕਾਰਾਂ ਨੂੰ ਸਨਮਾਨ ਦੇਣ ਵਰਗੇ ਮਹੱਤਵੂਪਰਨ ਮੁੱਦਿਆਂ ਨਾਲ ਮਿਲ ਕੇ ਕੰਮ ਕਰਨ ਅਤੇ ਵਿਚਾਰ ਸਾਂਝਾ ਕਰਨ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ :ਬ੍ਰਿਟੇਨ 'ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ 131 ਨਵੇਂ ਮਾਮਲੇ ਆਏ ਸਾਹਮਣੇ, ਸਖਤ ਨਿਯਮ ਲਾਗੂ ਕਰਨ ਦੀ ਯੋਜਨਾ

ਸੰਮੇਲਨ ਤੋਂ ਪਹਿਲੇ ਹੀ ਇਸ ਪ੍ਰੋਗਰਾਮ ਨੂੰ ਉਨ੍ਹਾਂ ਦੇਸ਼ਾਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਨੂੰ ਇਸ 'ਚ ਸੱਦਾ ਨਹੀਂ ਦਿੱਤਾ ਗਿਆ ਹੈ। ਅਮਰੀਕਾ ਲਈ ਚੀਨ ਅਤੇ ਰੂਸ ਦੇ ਰਾਜਦੂਤਾਂ ਨੇ 'ਨੈਸ਼ਨਲ ਇੰਟਰੈਸਟ ਪਾਲਿਸੀ ਜਨਰਲ' 'ਚ ਇਕ ਸੰਯੁਕਤ ਲੇਖ ਲਿਖਿਆ ਜਿਸ 'ਚ ਉਨ੍ਹਾਂ ਨੇ ਬਾਈਡੇਨ ਪ੍ਰਸ਼ਾਸਨ ਨੂੰ 'ਸ਼ੀਤ-ਯੁੱਧ ਦਾ ਮਾਨਸਿਕਤਾ' ਪ੍ਰਦਰਸ਼ਿਤ ਕਰਨ ਵਾਲਾ ਦੱਸਿਆ, ਜੋ ਦੁਨੀਆ 'ਚ ਵਿਚਾਰਧਾਰਕ ਮਦਭੇਦ ਅਤੇ ਦਰਾਰ ਵਧਾਏਗਾ। ਪ੍ਰਸ਼ਾਸਨ ਨੂੰ ਇਨ੍ਹਾਂ ਆਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ ਕਿ ਉਸ ਨੇ ਕਿਵੇਂ ਫੈਸਲਾ ਲਿਆ ਕਿ ਸੰਮੇਲਨ ਲਈ ਕਿਸ ਨੂੰ ਸੱਦਾ ਦੇਣਾ ਹੈ ਅਤੇ ਕਿਸੇ ਨੂੰ ਨਹੀਂ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ 'ਚ ਪਾਰਟੀ ਦੇ ਮਾਮਲੇ 'ਚ ਜਾਨਸਨ ਨੇ ਮੰਗੀ ਮੁਆਫ਼ੀ, ਜਾਂਚ ਦਾ ਦਿੱਤਾ ਹੁਕਮ

ਉਥੇ ਬਾਈਡੇਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਰੁਚਅਲ ਰਾਹੀਂ ਆਯੋਜਿਤ ਇਹ ਸੰਮੇਲਨ 'ਇਕ ਅਹਿਮ ਬੈਠਕ ਹੈ, ਖਾਸ ਤੌਰ 'ਤੇ ਅਜਿਹੇ ਸਮੇਂ 'ਚ ਜਦ ਦੁਨੀਆ 'ਚ ਆਜ਼ਾਦੀ ਖਤਮ ਹੋਣ ਦਾ ਚਲਨ ਜਾ ਰਿਹਾ ਹੈ। ਵ੍ਹਾਈਟ ਹਾਊਸ ਦੀ ਬੁਲਾਰਨ ਕਾਰੀਨੇ ਜੀਨ-ਪਿਅਰੇ ਨੇ ਕਿਹਾ ਕਿ ਬਾਈਡੇਨ ਵੀਰਵਾਰ ਨੂੰ ਅਤੇ ਫਿਰ ਸ਼ੁੱਕਰਵਾਰ ਨੂੰ ਸ਼ਿਖਰ ਸੰਮੇਲਨ ਨੂੰ ਸੰਬੋਧਿਤ ਕਰਨ ਵਾਲੇ ਹਨ ਜਿਸ 'ਚ ਭਾਗੀਦਾਰਾਂ ਨਾਲ ਲੋਕਤੰਤਰ ਨੂੰ ਖਤਮ ਨੂੰ ਰੋਕਣ ਅਤੇ ਇਹ ਯਕੀਨੀ ਕਰਨ ਦੀ ਅਪੀਲ ਕਰਨਗੇ ਕਿ ਲੋਕਤੰਤਰ ਬਹਾਲ ਰਹੇ।

ਇਹ ਵੀ ਪੜ੍ਹੋ : WHO : ਕਈ ਹਫ਼ਤਿਆਂ ਤੋਂ ਬਾਅਦ ਯੂਰਪ 'ਚ ਕੋਵਿਡ-19 ਦੇ ਮਾਮਲਿਆਂ 'ਚ ਆਈ ਕਮੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

 


author

Karan Kumar

Content Editor

Related News