ਬਾਈਡੇਨ ਦਾ ਤਿੱਖਾ ਹਮਲਾ; ਅਮਰੀਕਾ ਅਤੇ ਦੁਨੀਆ ਭਰ ’ਚ ਲੋਕਤੰਤਰ ਨੂੰ ਖ਼ਤਰੇ ਵਿਚ ਪਾ ਦੇਣਗੇ ਡੋਨਾਲਡ ਟਰੰਪ

03/09/2024 10:50:24 AM

ਵਾਸ਼ਿੰਗਟਨ (ਭਾਸ਼ਾ)- ਦੂਜੇ ਕਾਰਜਕਾਲ ਦੀ ਮੰਗ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਤਿੱਖਾ ਵਾਰ ਕੀਤਾ ਹੈ ਅਤੇ ਉਨ੍ਹਾਂ ’ਤੇ ਦੇਸ਼ ਦੇ ਅੰਦਰ ਅਤੇ ਵਿਸ਼ਵ ਪੱਧਰ ’ਤੇ ਲੋਕਤੰਤਰ ਨੂੰ ਖ਼ਤਰੇ ’ਚ ਪਾਉਣ, ਰੂਸ ਦੇ ਅੱਗੇ ਗੋਡੇ ਟੇਕਣ ਅਤੇ ‘ਨਾਰਾਜ਼ਗੀ, ਬਦਲਾ ਅਤੇ ਗੁੱਸੇ ’ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਹੈ। ਅਮਰੀਕੀ ਕਾਂਗਰਸ ਦੇ ਸੰਯੁਕਤ ਸੈਸ਼ਨ ਨੂੰ ਆਪਣੇ ਅੰਤਿਮ ‘ਸਟੇਟ ਆਫ ਦਿ ਯੂਨੀਅਨ’ ਭਾਸ਼ਣ ’ਚ ਬਾਈਡੇਨ ਨੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਆਪਣੇ ਭਾਸ਼ਣ ’ਚ ਟਰੰਪ ਦਾ 13 ਵਾਰ ਜ਼ਿਕਰ ਕੀਤਾ। ਸੁਪਰ ਮੰਗਲਵਾਰ ਤੋਂ ਬਾਅਦ, ਨਵੰਬਰ 2024 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਬਾਈਡੇਨ ਅਤੇ ਟਰੰਪ ਵਿਚਕਾਰ ਦੁਬਾਰਾ ਮੁਕਾਬਲੇ ਦਾ ਰਾਹ ਪੱਧਰਾ ਹੋ ਗਿਆ ਹੈ। 81 ਸਾਲਾ ਬਾਈਡੇਨ ਅਮਰੀਕਾ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਹਨ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਬੰਧ ਵਿਚ ਆਪਣੀ ਤਾਜ਼ਾ ਟਿੱਪਣੀ ਤੋਂ ਲੈ ਕੇ ਇਮੀਗ੍ਰੇਸ਼ਨ, 6 ਜਨਵਰੀ ਦੇ ਵਿਦਰੋਹ , ਗਰਭਪਾਤ ਅਤੇ ਬੰਦੂਕ ਕੰਟਰੋਲ ਵਰਗੇ ਕਈ ਮੁੱਦਿਆਂ ’ਤੇ 77 ਸਾਲਾ ਟਰੰਪ ਦੀ ਆਲੋਚਨਾ ਕੀਤੀ।

ਇਹ ਵੀ ਪੜ੍ਹੋ: ਭਾਰਤ ਵੱਲੋਂ ਨਾਮਜ਼ਦ ਅੱਤਵਾਦੀ ਹਰਦੀਪ ਨਿੱਝਰ ਦੀ ਕੈਨੇਡਾ 'ਚ ਕਤਲ ਦੀ ਵੀਡੀਓ ਆਈ ਸਾਹਮਣੇ

ਡੈਮੋਕਰੇਟਿਕ ਪਾਰਟੀ ਦੇ ਨੇਤਾ ਬਾਈਡੇਨ ਨੇ ਕਿਹਾ, “ਇਕ ਰਾਸ਼ਟਰਪਤੀ, ਮੇਰਾ ਪੂਰਵਜ, ਜੋ ਸਭ ਤੋਂ ਮੁੱਢਲੇ ਫਰਜ਼ ’ਚ ਅਸਫ਼ਲ ਰਿਹਾ। ਕਿਸੇ ਵੀ ਰਾਸ਼ਟਰਪਤੀ ਦਾ ਅਮਰੀਕੀ ਲੋਕਾਂ ਦੀ ਦੇਖ਼ਭਾਲ ਕਰਨ ਦਾ ਫਰਜ਼ ਹੁੰਦਾ ਹੈ। ਉਨ੍ਹਾਂ ਦੀ ਅਸਫਲਤਾ ਮੁਆਫ਼ੀਯੋਗ ਨਹੀਂ ਹੈ।” ਉਨ੍ਹਾਂ ਕਿਹਾ ਕਿ ਸਾਬਕਾ ਰਿਪਬਲਿਕਨ ਰਾਸ਼ਟਰਪਤੀ, ਪੁਤਿਨ ਨੂੰ ਕਹਿੰਦੇ ਹਨ, 'ਜੋ ਕੁੱਝ ਵੀ ਤੁਸੀਂ ਕਰਨਾ ਚਾਹੁੰਦੇ ਹੋ , ਉਹ ਕਰੋ।' ਦਰਅਸਲ ਇਕ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇਕ ਰੂਸੀ ਨੇਤਾ ਅੱਗੇ ਝੁਕਦੇ ਹੋਏ ਅਜਿਹਾ ਕਿਹਾ ਸੀ। ਇਹ ਅਪਮਾਨਜਨਕ ਹੈ, ਇਹ ਖ਼ਤਰਨਾਕ ਹੈ। ਇਹ ਅਸਵੀਕਾਰਨਯੋਗ ਹੈ। ਟਰੰਪ ਨੇ ਹਾਲ ਹੀ ’ਚ ਕਿਹਾ ਸੀ ਕਿ ਉਹ ਰੂਸ ਨੂੰ ਕਿਸੇ ਵੀ ਨਾਟੋ ਮੈਂਬਰ ਦੇਸ਼ ਦੇ ਵਿਰੁੱਧ ‘ਜੋ ਕੁੱਝ ਵੀ ਉਹ ਚਾਹੁੰਦੇ ਹਨ’ ਕਰਨ ਲਈ ਉਤਸ਼ਾਹਿਤ ਕਰਨਗੇ ਜੋ ਰੱਖਿਆ ਖ਼ਰਚ ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਪੂਰਾ ਨਹੀਂ ਕਰਦਾ ਹੈ। ਇਕ ਹੈਰਾਨ ਕਰਨ ਵਾਲੇ ਕਬੂਲਨਾਮੇ ਵਿਚ ਟਰੰਪ ਨੇ ਕਿਹਾ ਸੀ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਗੱਠਜੋੜ ਦੇ ਸਮੂਹਿਕ ਰੱਖਿਆ ਪ੍ਰਬੰਧਾਂ ਦੀ ਪਾਲਣਾ ਨਹੀਂ ਕਰਨਗੇ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਰਾਸ਼ਟਰਪਤੀ ਚੋਣਾਂ ਅੱਜ, ਜ਼ਰਦਾਰੀ ਦੀ ਜਿੱਤ ਲਗਭਗ ਤੈਅ

ਬਾਈਡੇਨ ਨੇ ਕਿਹਾ ਕਿ ਉਹ ਦੇਸ਼ ਦੇ ਇਤਿਹਾਸ ਦੇ ਸਭ ਤੋਂ ਔਖੇ ਦੌਰ ’ਚੋਂ ਇਕ ’ਚੋਂ ਅਮਰੀਕਾ ਨੂੰ ਬਾਹਰ ਕੱਢਣ ਦੇ ਦ੍ਰਿੜ੍ਹ ਇਰਾਦੇ ਨਾਲ ਸੱਤਾ ’ਚ ਆਏ ਸਨ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਲਿੰਕਨ ਦੇ ਸਮੇਂ ਤੋਂ ਅਤੇ ਗ੍ਰਹਿ ਯੁੱਧ ਦੇ ਬਾਅਦ ਤੋਂ ਇਥੇ ਘਰੇਲੂ ਪੱਧਰ ’ਤੇ ਆਜ਼ਾਦੀ ਅਤੇ ਲੋਕਤੰਤਰ ’ਤੇ ਉਹੋ ਜਿਹਾ ਹਮਲਾ ਨਹੀਂ ਹੋਇਆ ਹੈ ਜਿਵੇਂ ਕਿ ਅੱਜ ਹੋ ਰਿਹਾ ਹੈ। ਜੋ ਗੱਲ ਸਾਡੇ ਇਸ ਦੌਰ ਨੂੰ ਦੁਰਲੱਭ ਬਣਾਉਂਦੀ ਹੈ, ਉਹ ਇਹ ਹੈ ਕਿ ਇਕ ਹੀ ਸਮੇਂ ਵਿਚ, ਦੇਸ਼ ਅਤੇ ਵਿਦੇਸ਼ ਦੋਵਾਂ ਥਾਂਵਾਂ ’ਤੇ ਆਜ਼ਾਦੀ ਅਤੇ ਲੋਕਤੰਤਰ 'ਤੇ ਹਮਲਾ ਹੋ ਰਿਹਾ ਹੈ। ਵਿਦੇਸ਼ ਵਿਚ, ਰੂਸ ਦੇ ਪੁਤਿਨ ਅੱਗੇ ਵੱਧ ਰਹੇ ਹਨ, ਯੂਕ੍ਰੇਨ ’ਤੇ ਹਮਲਾ ਕਰ ਰਹੇ ਹਨ ਅਤੇ ਪੂਰੇ ਯੂਰਪ ਅਤੇ ਉਸਦੇ ਬਾਹਰ ਅਰਾਜਕਤਾ ਫੈਲਾ ਰਹੇ ਹਨ।’’

ਇਹ ਵੀ ਪੜ੍ਹੋ: ਬਾਈਡਨ ਦੀ ਅਮਰੀਕੀਆਂ ਨੂੰ ਚੇਤਾਵਨੀ, ਟਰੰਪ ਦੇ ਕਾਰਜਕਾਲ ਦਾ ਮਤਲਬ "ਅਰਾਜਕਤਾ, ਵੰਡ ਅਤੇ ਹਨੇਰੇ" ਵੱਲ ਵਾਪਸੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News