ਬਾਈਡੇਨ ਦੀ ਚਿਤਾਵਨੀ-ਗਾਜ਼ਾ ’ਚ ਨੇਤਨਯਾਹੂ ਦੀ ਕਾਰਵਾਈ ਨਾਲ ਇਜ਼ਰਾਈਲ ਨੂੰ ਫਾਇਦੇ ਨਾਲੋਂ ਨੁਕਸਾਨ ਜ਼ਿਆਦਾ

03/11/2024 10:54:46 AM

ਵਾਸ਼ਿੰਗਟਨ (ਯੂ. ਐੱਨ. ਆਈ.)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਗਾਜ਼ਾ ’ਚ ਫੌਜੀ ਕਾਰਵਾਈ ਨਾਲ ਇਜ਼ਰਾਈਲ ਨੂੰ ਮਦਦ ਕਰਨ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾ ਰਹੇ ਹਨ, ਜਿਸ ਕਾਰਨ ਪੂਰੀ ਦੁਨੀਆ ਯਹੂਦੀ ਰਾਜ ਦੇ ਖਿਲਾਫ ਹੋ ਗਈ ਹੈ। ਬਾਈਡੇਨ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਨੇਤਨਯਾਹੂ ਕੋਲ ਇਜ਼ਰਾਈਲ ਦੀ ਰੱਖਿਆ ਕਰਨ ਦਾ ਅਧਿਕਾਰ ਹੈ, ਹਮਾਸ ਦਾ ਪਿੱਛਾ ਕਰਨ ਦਾ ਅਧਿਕਾਰ ਹੈ ਪਰ ਉਸ ਨੂੰ ਆਪਣੀਆਂ ਕਾਰਵਾਈਆਂ ਕਾਰਨ ਪ੍ਰਭਾਵਿਤ ਹੋਣ ਵਾਲੇ ਨਿਰਦੋਸ਼ ਲੋਕਾਂ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਹੈਦਰਾਬਾਦ ਦੀ ਔਰਤ ਦਾ 'ਕਤਲ', ਕੂੜੇਦਾਨ 'ਚੋਂ ਮਿਲੀ ਲਾਸ਼

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਚਾਰ ’ਚ ਨੇਤਨਯਾਹੂ ਇਜ਼ਰਾਈਲ ਦਾ ਮਦਦ ਕਰਨ ਨਾਲੋਂ ਜ਼ਿਆਦਾ ਨੁਕਸਾਨ ਕਰ ਰਹੇ ਹਨ, ਜੋ ਕਿ ਇਕ ਵੱਡੀ ਗਲਤੀ ਹੈ। ਉਂਝ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਵਾਸ਼ਿੰਗਟਨ ਕੋਲ ਗਾਜ਼ਾ ’ਚ ਇਜ਼ਰਾਈਲ ਦੀਆਂ ਕਾਰਵਾਈਆਂ ਲਈ ਕੋਈ ‘ਲਾਲ ਲਕੀਰ’ (ਕੋਈ ਹੱਦ ਤੈਅ ਕਰਨਾ) ਨਹੀਂ ਹੈ। ਬਾਈਡੇਨ ਨੇ ਕਿਹਾ ਕਿ ਮੈਂ ਕਦੇ ਵੀ ਇਜ਼ਰਾਈਲ ਦਾ ਸਾਥ ਨਹੀਂ ਛੱਡਾਂਗਾ। ਇਜ਼ਰਾਈਲ ਦੀ ਰੱਖਿਆ ਅਜੇ ਵੀ ਮਹੱਤਵਪੂਰਨ ਹੈ, ਇਸ ਲਈ ਕੋਈ ਲਾਲ ਲਕੀਰ ਨਹੀਂ ਹੈ। ਬਾਈਡੇਨ ਨੇ ਇਹ ਵੀ ਕਿਹਾ ਕਿ ਉਹ ਰਾਕੇਟ ਹਮਲਿਆਂ ਤੋਂ ਰੱਖਿਆ ਕਰਨ ਵਾਲੇ ‘ਆਇਰਨ ਡੋਮ’ ਮਿਜ਼ਾਈਲ ਇੰਟਰਸੈਪਟਰਾਂ ਵਰਗੇ ਹਥਿਆਰਾਂ ਦੀ ਸਪਲਾਈ ਇਜ਼ਰਾਈਲ ਨੂੰ ਨਹੀਂ ਰੋਕਣਗੇ।

ਇਹ ਵੀ ਪੜ੍ਹੋ: ਭਾਰਤ ਵੱਲੋਂ ਨਾਮਜ਼ਦ ਅੱਤਵਾਦੀ ਹਰਦੀਪ ਨਿੱਝਰ ਦੀ ਕੈਨੇਡਾ 'ਚ ਕਤਲ ਦੀ ਵੀਡੀਓ ਆਈ ਸਾਹਮਣੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News