'ਅਮਰੀਕਾ 'ਚ ਕੋਰੋਨਾ ਟੀਕਾ ਪਹਿਲਾਂ ਕਿਸੇ ਨੂੰ ਲੱਗੇਗਾ ਇਹ ਬਾਈਡੇਨ ਹੱਥ'
Saturday, Nov 28, 2020 - 11:43 PM (IST)
ਵਾਸ਼ਿੰਗਟਨ-ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਦੇ ਕੋਰੋਨਾ ਵਾਇਰਸ ਸਲਾਹਕਾਰ ਬੋਰਡ ਦੀ ਇਕ ਮੈਂਬਰ ਡਾ. ਸੇਲੀਨ ਗੌਂਡਰ ਮੁਤਾਬਕ ਬਾਈਡੇਨ ਨੇ ਕਿਹਾ ਕਿ ਦੇਸ਼ 'ਚ ਕੋਵਿਡ-19 ਦਾ ਟੀਕਾ ਪਹਿਲਾਂ ਕਿਸ ਨੂੰ ਦਿੱਤਾ ਜਾਵੇਗਾ ਇਸ ਦਾ ਫੈਸਲਾ ਸਿਹਤ ਮਾਹਰ ਕਰਨਗੇ। ਭਾਰਤੀ ਮੂਲ ਦੀ ਅਮਰੀਕੀ ਡਾਕਟਰ ਅਤੇ ਇਨਫੈਕਸ਼ਨ ਰੋਗ ਮਾਹਰ ਗੌਂਡਰ ਨੇ ਕਿਹਾ ਕਿ ਕੋਵਿਡ-19 ਦਾ ਖਤਰਾ ਵੱਖ-ਵੱਖ ਵਰਗ ਦੇ ਲੋਕਾਂ ਲਈ ਵੱਖਰਾ ਹੋ ਸਕਦਾ ਹੈ ਇਸ ਲਈ ਟੀਕਾਕਰਨ ਦੀ ਤਰਜ਼ੀਹ 'ਚ ਕਿਸ ਨੂੰ ਰੱਖਿਆ ਜਾਵੇਗਾ ਇਹ ਕਹਿਣਾ ਮੁਸ਼ਕਲ ਹੈ।
ਇਹ ਵੀ ਪੜ੍ਹੋ:-ਕੋਰੋਨਾ ਕਾਲ 'ਚ ਘਰ ਬੈਠੇ ਸੋਨੇ-ਚਾਂਦੀ ਦੇ ਮਾਸਕ ਵੇਚ ਰਿਹਾ ਇਹ ਵਿਅਕਤੀ
ਇਸ ਲਈ ਬਾਈਡੇਨ ਇਸ ਦਾ ਫੈਸਲਾ ਲੈਣ ਦਾ ਅਧਿਕਾਰ ਮਾਹਰ 'ਤੇ ਛੱਡ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨੀਸਟਰੇਸ਼ਨ ਵੱਲੋਂ ਟੀਕੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਤੁਰੰਤ ਰੂਪ ਨਾਲ ਟੀਕੇ ਦੀ ਮਾਤਰਾ ਸੀਮਿਤ ਗਿਣਤੀ 'ਚ ਉਪਲੱਬਧ ਹੋਵੇਗੀ। ਗੌਂਡਰ ਨੇ ਸ਼ੁੱਕਰਵਾਰ ਨੂੰ ਸੀ.ਐੱਨ.ਐੱਨ. ਨੂੰ ਕਿਹਾ ਕਿ ਸਿਹਤ ਮੁਲਾਜ਼ਮਾਂ 'ਚ ਜ਼ਿਆਦਾਤਰ ਜਿਨ੍ਹਾਂ ਲੋਕਾਂ ਨੂੰ ਟੀਕਾ ਦੇਣ 'ਚ ਪਹਿਲ ਦਿੱਤੀ ਜਾਵੇਗੀ, ਉਹ ਅਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ ਲੰਬੇ ਸਮੇ ਤੋਂ ਕੋਈ ਬਿਮਾਰੀ ਹੈ, ਬਜ਼ੁਰਗ ਲੋਕ ਅਤੇ ਉਹ ਗੈਰ-ਗੋਰੇ ਸਮੂਹ ਜੋ ਮਹਾਮਾਰੀ ਨਾਲ ਜ਼ਿਆਦਾ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ:-ਚੀਨ ਤੋਂ ਨਹੀਂ ਹੋਈ ਕੋਰੋਨਾ ਦੀ ਸ਼ੁਰੂਆਤ, ਇਹ ਕਹਿਣਾ ਕਾਫੀ ਮੁਸ਼ਕਲ : WHO
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਰਗ ਦੇ ਲੋਕਾਂ ਵਿਚਾਲੇ ਵੀ ਤਰਜ਼ੀਹ ਸ਼੍ਰੇਣੀ ਰੱਖਣ 'ਚ ਸਮੱਸਿਆ ਹੋਵੇਗੀ। ਉਨ੍ਹਾਂ ਨੇ ਕਿਹਾ ਕਿ 'ਤੁਸੀਂ ਨਰਸਿੰਗ ਹੋਮ ਦੀ 85 ਸਾਲਾਂ ਬੀਬੀ ਅਤੇ 65 ਸਾਲਾ ਅਫਰੀਕੀ ਅਮਰੀਕੀ ਵਿਅਕਤੀ 'ਚੋਂ ਕਿਸ ਨੂੰ ਪਹਿਲ ਦੇਵੋਗੇ, ਵਿਸ਼ੇਸ਼ ਤੌਰ 'ਤੇ ਉਸ ਵੇਲੇ ਜਦ 65 ਸਾਲਾ ਵਿਅਕਤੀ ਦੇ ਇਨਫੈਕਟਿਡ ਹੋਣ ਦਾ ਖਤਰਾ ਵੀ ਉਨ੍ਹਾਂ ਹੀ ਹੈ? ਗੌਂਡਰ ਨੇ ਕਿਹਾ ਕਿ ਇਥੇ ਸਮੱਸਿਆ ਥੋੜੀ ਰਾਜਨੀਤਿਕ ਹੋ ਜਾਂਦੀ ਹੈ।