ਬਾਈਡੇਨ ਨੇ ਮੈਕਸੀਕੋ ਦੀ ਸਰਹੱਦ ’ਤੇ ਬਣਨ ਵਾਲੀ ਕੰਧ ਦੇ ਕੰਮ ’ਤੇ ਲਾਈ ਰੋਕ

Friday, Jan 22, 2021 - 06:46 PM (IST)

ਬਾਈਡੇਨ ਨੇ ਮੈਕਸੀਕੋ ਦੀ ਸਰਹੱਦ ’ਤੇ ਬਣਨ ਵਾਲੀ ਕੰਧ ਦੇ ਕੰਮ ’ਤੇ ਲਾਈ ਰੋਕ

ਵਾਸ਼ਿੰਗਟਨ-ਰਾਸ਼ਟਰਪਤੀ ਜੋ ਬਾਈਡੇਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਸ਼ਾਸਨ ਨੇ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ’ਤੇ ਬਣਨ ਵਾਲੀ ਕੰਧ ਦੇ ਕੰਮ ’ਤੇ ਰੋਕ ਲੱਗਾ ਦਿੱਤੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇਕ ਆਈਕਾਨਿ ¬ਕ੍ਰਾਸ-ਬਾਰਡਰ ਪਾਰਕ ’ਚ ਕੰਧ ਬਣਾਉਣ ਦੇ ਕੰਮ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਜੋ ਬਾਈਡੇਨ ਦੇ ਰਾਸ਼ਟਰਪਤੀ ਬਣਨ ਤੋਂ ਪਹਿਲੇ ਨਿਰਮਾਣ ਕਾਰਜ ’ਚ ਲੱਗੇ ਲੋਕਾਂ ਨੇ ਇਸ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਸੀ।

ਇਹ ਵੀ ਪੜ੍ਹੋ -ਬਾਈਡੇਨ ਦੀ ਖੁਫੀਆ ਮੁਖੀ ਦਾ ਚੀਨ ਵਿਰੁੱਧ ਹਮਲਾਵਰ ਰਵੱਈਆ ਅਪਣਾਉਣ ਦਾ ਐਲਾਨ

ਬਾਈਡੇਨ ਨੇ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੇ ਪਹਿਲੇ 17 ਹੁਕਮਾਂ ’ਤੇ ਦਸਤਖਤ ਕੀਤੇ ਸਨ। ਬਾਈਡੇਨ ਨੇ ਬੁੱਧਵਾਰ ਨੂੰ ਇਕ ਹਫਤੇ ਦੇ ਅੰਦਰ ਕੰਧ ਦੇ ਨਿਰਮਾਣ ’ਤੇ ‘‘ਰੋਕ’’ ਲਾਉਣ ਦਾ ਹੁਕਮ ਦਿੱਤਾ। ਇਸ ਹੁਕਮ ਨਾਲ ਅਰਬਾਂ ਡਾਲਰ ਦਾ ਕੰਮ ਅਧੂਰਾ ਰਹਿ ਗਿਆ ਪਰ ਅਜੇ ਇਹ ਇਕਰਾਰਨਾਮੇ ਅਧੀਨ ਹੈ।

ਇਹ ਵੀ ਪੜ੍ਹੋ -ਭਾਰਤ ਨੇ ਕੋਵਿਡ-19 ਦੀਆਂ ਲੱਖ ਤੋਂ ਵਧੇਰੇ ਖੁਰਾਕਾਂ ਬੰਗਲਾਦੇਸ਼ ਨੂੰ ਸੌਂਪੀਆਂ

ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ 450 ਮੀਲ (720 ਕਿਲੋਮੀਟਰ) ਤੱਕ ਕੰਧ ਨਿਰਮਾਣ ਦੀ ਦਿਸ਼ਾ ’ਚ ਤੇਜ਼ੀ ਨਾਲ ਕੰਮ ਕੀਤਾ ਸੀ। ਰੱਖਿਆ ਵਿਭਾਗ ਨੇ ਇਸ ਕੰਧ ਦੇ ਨਿਰਮਾਣ ਦਾ ਕੰਮ ਆਰਮੀ ਕਾਪਰਸ ਆਫ ਇੰਜੀਨੀਅਰਸ ਨੂੰ ਸੌਂਪਿਆ ਸੀ। ਆਰਮੀ ਕਾਪਰਸ ਆਫ ਇੰਜੀਨੀਅਰਸ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਨਿਰਮਾਣ ਕਾਰਜ ’ਚ ਲੱਗੇ ਲੋਕਾਂ ਨੂੰ ਅਗਲੇ ਕੁਝ ਦਿਨਾਂ ਲਈ ਕੰਮ ਨੂੰ ਮੁਲਤਵੀ ਕਰਨ ਨੂੰ ਕਿਹਾ ਹੈ।

ਇਹ ਵੀ ਪੜ੍ਹੋ -ਸਹੁੰ ਚੁੱਕਣ ਤੋਂ ਪਹਿਲਾਂ ਹੈਰਿਸ ਨੇ ਕੀਤਾ ਮਾਂ ਨੂੰ ਯਾਦ, ਕਿਹਾ-ਉਨ੍ਹਾਂ ਦੀ ਵਜ੍ਹਾ ਨਾਲ ਅੱਜ ਇਸ ਮੁਕਾਮ ਤੱਕ ਪਹੁੰਚੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News