ਬਾਈਡੇਨ ਨੇ 9/11 ਹਮਲੇ ਨਾਲ ਸਬੰਧਿਤ 3 ਸਥਾਨਾਂ ਦਾ ਦੌਰਾ ਕਰਕੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ
Sunday, Sep 12, 2021 - 09:29 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ 11 ਸਤੰਬਰ ਨੂੰ ਵੱਖ-ਵੱਖ ਥਾਵਾਂ 9/11 ਦੇ ਅੱਤਵਾਦੀ ਹਮਲਿਆਂ ਵਿਚ ਮਾਰੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਆਪਣੀ ਪਤਨੀ ਜਿਲ ਬਾਈਡੇਨ ਸਮੇਤ ਇਨ੍ਹਾਂ ਹਮਲਿਆਂ ਨਾਲ ਸਬੰਧਿਤ 3 ਯਾਦਗਾਰੀ ਸਮਾਰਕਾਂ 'ਤੇ ਪਹੁੰਚ ਕੇ ਸ਼ਰਧਾਂਜਲੀ ਅਰਪਿਤ ਕੀਤੀ। ਰਾਸ਼ਟਰਪਤੀ ਬਾਈਡੇਨ ਨੇ ਆਪਣੇ ਦੌਰੇ ਦੇ ਅਖੀਰ 'ਚ ਪੈਂਟਾਗਨ ਵਿਖੇ 9/11 ਦੀ 20ਵੀਂ ਬਰਸੀ 'ਤੇ ਮਾਰੇ ਗਏ ਲੋਕਾਂ ਦੀ ਯਾਦ 'ਚ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਹ ਖ਼ਬਰ ਪੜ੍ਹੋ- ਰੋਨਾਲਡੋ ਦੀ ਗੈਰਮੌਜੂਦਗੀ 'ਚ ਫਿਰ ਹਾਰਿਆ ਯੂਵੇਂਟਸ, ਨੇਪੋਲੀ ਨੇ 2-1 ਨਾਲ ਹਰਾਇਆ
ਬਾਈਡੇਨ ਨੇ ਪੈਂਟਾਗਨ ਵਿਖੇ ਕੋਈ ਭਾਸ਼ਣ ਨਹੀਂ ਦਿੱਤਾ ਜਿੱਥੇ ਦਿਨ ਦੇ ਸ਼ੁਰੂ 'ਚ ਇੱਕ ਯਾਦਗਾਰ ਸੇਵਾ ਰੱਖੀ ਗਈ ਸੀ, ਜਦੋਂ ਉਹ ਨਿਊਯਾਰਕ 'ਚ ਗਰਾਊਂਡ ਜ਼ੀਰੋ ਦੇ ਸਮਾਰੋਹ ਵਿਚ ਸਾਬਕਾ ਰਾਸ਼ਟਰਪਤੀਆਂ ਓਬਾਮਾ ਤੇ ਬਿਲ ਕਲਿੰਟਨ ਨਾਲ ਸ਼ਾਮਲ ਹੋਏ ਸਨ। ਉਨ੍ਹਾਂ ਦੇ ਨਾਲ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਸੈਕਿੰਡ ਜੈਂਟਲਮੈਨ ਡਗਲਸ ਐਮਹੌਫ, ਜਾਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੇ ਤੇ ਰੱਖਿਆ ਸੈਕਟਰੀ ਲੋਇਡ ਆਸਟਿਨ ਵੀ ਸਨ। ਇਸ ਤੋਂ ਪਹਿਲਾਂ ਬਾਈਡੇਨ ਨਿਊਯਾਰਕ ਦੇ ਸਮਾਗਮ ਵਿਚ ਹਿੱਸਾ ਲੈਣ ਤੋਂ ਬਾਅਦ, ਸ਼ੈਂਕਸਵਿਲੇ ਵਿਚ ਰੁਕੇ ਤੇ ਫਲਾਈਟ 93 ਨੈਸ਼ਨਲ ਮੈਮੋਰੀਅਲ ਵਿਖੇ ਫੁੱਲਮਾਲਾ ਭੇਟ ਕੀਤੀ ਅਤੇ ਸਥਾਨਕ ਫਾਇਰ ਹਾਊਸ ਵਿਖੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਸ਼ੁੱਕਰਵਾਰ ਦੀ ਰਾਤ ਨੂੰ ਬਾਈਡੇਨ ਨੇ 9/11 ਹਮਲਿਆਂ ਦੀ 20ਵੀਂ ਬਰਸੀ ਦੇ ਮੌਕੇ 'ਤੇ ਆਪਣੇ ਵਿਚਾਰਾਂ ਦੇ ਨਾਲ ਇਕ ਵੀਡੀਓ ਵੀ ਸਾਂਝੀ ਕੀਤੀ ਸੀ, ਜਿਸ 'ਚ ਉਹਨਾਂ ਦੁਆਰਾ "ਆਦਰ ਅਤੇ ਵਿਸ਼ਵਾਸ" ਦੀ ਮੰਗ ਕਰਦਿਆਂ ਇਸ ਦੁਖਦਾਈ ਦਿਨ ਦੇ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਖ਼ਬਰ ਪੜ੍ਹੋ- ECB ਨੇ ਰੱਦ ਹੋਏ ਟੈਸਟ ਮੈਚ ਨੂੰ ਲੈ ਕੇ ICC ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।