ਬਾਈਡੇਨ ਨੇ ਦੋ ਭਾਰਤੀ-ਅਮਰੀਕੀ ਡਾਕਟਰਾਂ ਨੂੰ ਪ੍ਰਮੁੱਖ ਅਹੁਦਿਆਂ ਲਈ ਕੀਤਾ ਨਾਮਜ਼ਦ

Wednesday, Jul 14, 2021 - 02:03 PM (IST)

ਬਾਈਡੇਨ ਨੇ ਦੋ ਭਾਰਤੀ-ਅਮਰੀਕੀ ਡਾਕਟਰਾਂ ਨੂੰ ਪ੍ਰਮੁੱਖ ਅਹੁਦਿਆਂ ਲਈ ਕੀਤਾ ਨਾਮਜ਼ਦ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੋ ਭਾਰਤੀ-ਅਮਰੀਕੀ ਡਾਕਟਰਾਂ ਨੂੰ ਆਪਣੇ ਪ੍ਰਸ਼ਾਸਨ ਵਿਚ ਪ੍ਰਮੁੱਖ ਅਹੁਦਿਆਂ ਲਈ ਨਾਮਜ਼ਦ ਕੀਤਾ ਹੈ। ਵੈਸਟ ਵਰਜੀਨੀਆ ਦੇ ਸਾਬਕਾ ਸਿਹਤ ਕਮਿਸ਼ਨਰ ਡਾਕਟਰ ਰਾਹੁਲ ਗੁਪਤਾ ਨੂੰ ਮੰਗਲਵਾਰ ਨੂੰ ਰਾਸ਼ਟਰੀ ਦਵਾਈ ਕੰਟਰੋਲ ਨੀਤੀ ਦਫਤਰ ਦੇ ਨਿਰਦੇਸ਼ਕ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਭਾਰਤੀ-ਅਮਰੀਕੀ ਸਰਜਨ ਅਤੇ ਲੋਕਪ੍ਰਿਅ ਲੇਖਕ ਅਤੁਲ ਗਾਵੰਡੇ ਨੂੰ 'ਯੂ.ਐੱਸ. ਏਜੰਸੀ ਫੌਰ ਇੰਟਰਨੈਸ਼ਨਲ ਡਿਵੈਲਪਮੈਂਟ' (USAID) ਵਿਚ ਇਕ ਸੀਨੀਅਰ ਅਹੁਦੇ ਲਈ ਨਾਮਜ਼ਦ ਕੀਤਾ ਹੈ।

ਪ੍ਰਾਇਮਰੀ ਦੇਖਭਾਲ ਡਾਕਟਰ ਦੇ ਤੌਰ 'ਤੇ 25 ਸਾਲ ਤੱਕ ਆਪਣੀਆਂ ਸੇਵਾਵਾਂ ਦੇ ਚੁੱਕੇ ਗੁਪਤਾ ਵੈਸਟ ਵਰਜੀਨੀਆ ਦੇ ਸਿਹਤ ਕਮਿਸ਼ਨਰ ਦੇ ਰੂਪ ਵਿਚ ਦੋ ਗਵਰਨਰ ਦੇ ਅਧੀਨ ਕੰਮ ਕਰ ਚੁੱਕੇ ਹਨ। ਰਾਜ ਦੇ ਮੁੱਖ ਸਿਹਤ ਅਧਿਕਾਰੀ ਦੇ ਰੂਪ ਵਿਚ ਉਹਨਾਂ ਨੇ 'ਓਪੀਓਇਡ' ਸੰਕਟ ਪ੍ਰਤੀਕਿਰਿਆ ਕੋਸ਼ਿਸ਼ਾਂ ਦੀ ਅਗਵਾਈ ਕੀਤੀ ਅਤੇ ਕਈ ਮੋਹਰੀ ਜਨਤਕ ਸਿਹਤ ਪਹਿਲਾਂ ਸ਼ੁਰੂ ਕੀਤੀਆਂ। ਉੱਥੇ ਗਾਵੰਡੇ ਨੇ ਕੌਂਪਲੀਕੇਸ਼ਨਜ਼, ਬੇਟਰ, ਦੀ ਚੇਕਲਿਸਟ ਮੈਨੀਫੈਸਟੋ ਅਤੇ ਬੀਂਗ ਮੋਰਟਲ ਕਿਤਾਬਾਂ ਲਿਖੀਆਂ ਹਨ, ਜੋ ਨਿਊਯਾਰਕ ਵਿਚ ਬਹੁਤ ਵਿਕੀਆਂ ਅਤੇ ਲੋਕਪ੍ਰਿਅ ਹੋਈਆਂ। 

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੀ ਬੇਰਹਿਮੀ, 'ਅੱਲਾਹ' ਦਾ ਨਾਮ ਲੈ ਕੇ 22 ਅਫਗਾਨ ਸੈਨਿਕਾਂ ਨੂੰ ਗੋਲੀਆਂ ਨਾਲ ਭੁੰਨਿਆ (ਵੀਡੀਓ)

ਗਾਵੰਡੇ ਨੇ ਟਵੀਟ ਕੀਤਾ,''ਕੋਵਿਡ-19 ਸਮੇਤ ਬਿਊਰੋ ਫੌਰ ਗਲੋਬਲ ਹੈਲਥ ਦੀ ਅਗਵਾਈ ਕਰਨ ਲਈ ਚੁਣੇ ਜਾਣ 'ਤੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਦੁਨੀਆ ਭਰ ਵਿਚ 2020 ਦੀ ਤੁਲਨਾ ਵਿਚ 2021 ਦੇ ਪਹਿਲੇ 6 ਮਹੀਨਿਆਂ ਵਿਚ ਵੱਧ ਲੋਕਾਂ ਦੀ ਮੌਤ ਕੋਵਿਡ-19 ਕਾਰਨ ਹੋਈ। ਮੈਂ ਧੰਨਵਾਦੀ ਹਾਂ ਕਿ ਮੈਨੂੰ ਇਸ ਸੰਕਟ ਨੂੰ ਖ਼ਤਮ ਕਰਨ ਤੇ ਗਲੋਬਲ ਪੱਧਰ 'ਤੇ ਜਨ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲਿਆ ਹੈ।'' ਗਾਵੰਡੇ 'ਬ੍ਰਿਘਮ ਐਂਡ ਵੁਮੈਨ ਹਸਪਤਾਲ' ਵਿਚ ਸਰਜਰੀ ਦੇ ਵੱਕਾਰੀ ਪ੍ਰੋਫੈਸਰ ਹਨ।ਉਹ 'ਬ੍ਰਿਘਮ ਐਂਡ ਵੁਮੈਨ ਹਸਪਤਾਲ', 'ਹਾਵਰਡ ਟੀਐੱਚ ਸਕੂਲ ਆਫ ਪਬਲਿਕ ਹੈਲਥ' ਅਤੇ ਗੈਰ ਸਰਕਾਰੀ ਸੰਗਠਨ 'ਲਾਈਫਬਾਕਸ' ਦੇ ਇਕ ਸੰਯੁਕਤ ਕੇਂਦਰ 'ਏਰੀਆਡੇਨ ਲੈਬਸ' ਦੇ ਸੰਸਥਾਪਕ ਅਤੇ ਪ੍ਰਧਾਨ ਵੀ ਹਨ।
 


author

Vandana

Content Editor

Related News