Biden ਨੇ Pope Francis ਨੂੰ ਰਾਸ਼ਟਰਪਤੀ ਮੈਡਲ ਆਫ਼ ਫ੍ਰੀਡਮ ਨਾਲ ਕੀਤਾ ਸਨਮਾਨਿਤ

Sunday, Jan 12, 2025 - 08:58 AM (IST)

Biden ਨੇ Pope Francis ਨੂੰ ਰਾਸ਼ਟਰਪਤੀ ਮੈਡਲ ਆਫ਼ ਫ੍ਰੀਡਮ ਨਾਲ ਕੀਤਾ ਸਨਮਾਨਿਤ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਪੋਪ ਫ੍ਰਾਂਸਿਸ ਨੂੰ ਰਾਸ਼ਟਰਪਤੀ ਮੈਡਲ ਆਫ਼ ਫ੍ਰੀਡਮ ਨਾਲ ਸਨਮਾਨਿਤ ਕੀਤਾ। ਇਸ ਬਾਰੇ ਬਾਈਡੇਨ ਨੇ ਕਿਹਾ ਕਿ ਪੋਪ ਵਿਸ਼ਵਾਸ, ਉਮੀਦ ਅਤੇ ਪਿਆਰ ਦੀ ਇੱਕ ਰੋਸ਼ਨੀ ਹੈ ਜੋ ਪੂਰੀ ਦੁਨੀਆ ਵਿੱਚ ਚਮਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਖਿਤਾਬ ਰਾਸ਼ਟਰਪਤੀ ਵੱਲੋਂ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ।

ਹਾਲਾਂਕਿ ਬਾਈਡੇਨ ਨੇ ਪੋਪ ਨੂੰ ਨਿੱਜੀ ਤੌਰ 'ਤੇ ਮੈਡਲ ਭੇਟ ਕਰਨ ਲਈ ਰੋਮ ਦੀ ਯਾਤਰਾ ਕਰਨੀ ਸੀ, ਪਰ ਉਸਨੇ ਕੈਲੀਫੋਰਨੀਆ ਵਿੱਚ ਅੱਗ ਦੀ ਸਥਿਤੀ ਦੀ ਨਿਗਰਾਨੀ ਕਰਨ ਲਈ ਆਪਣੀ ਯਾਤਰਾ ਰੱਦ ਕਰ ਦਿੱਤੀ। ਇਸ ਸਬੰਧੀ ਵ੍ਹਾਈਟ ਹਾਊਸ ਨੇ ਕਿਹਾ ਕਿ ਬਾਈਡੇਨ ਨੇ ਇੱਕ ਫੋਨ ਕਾਲ ਦੌਰਾਨ ਪੋਪ ਨੂੰ ਇਹ ਪੁਰਸਕਾਰ ਭੇਟ ਕੀਤਾ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਅਤੇ ਦੁੱਖ ਘਟਾਉਣ ਦੇ ਯਤਨਾਂ 'ਤੇ ਚਰਚਾ ਕੀਤੀ। ਅਮਰੀਕੀ ਰਾਸ਼ਟਰਪਤੀ ਵੱਲੋਂ ਪੋਪ ਨੂੰ ਜਾਰੀ ਕੀਤੇ ਗਏ ਪ੍ਰਸ਼ੰਸਾ ਪੱਤਰ ਵਿੱਚ ਕਿਹਾ ਗਿਆ ਹੈ ਕਿ ਗਰੀਬਾਂ ਦੀ ਸੇਵਾ ਕਰਨ ਦਾ ਉਨ੍ਹਾਂ ਦਾ ਮਿਸ਼ਨ ਕਦੇ ਖ਼ਤਮ ਨਹੀਂ ਹੋਇਆ। ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੋਪ ਸ਼ਾਂਤੀ ਲਈ ਲੜਨ ਅਤੇ ਗ੍ਰਹਿ ਦੀ ਰੱਖਿਆ ਦਾ ਸੰਦੇਸ਼ ਦਿੰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਹੁਣ ਬਰਫ਼ੀਲੇ ਤੂਫ਼ਾਨ ਦਾ ਕਹਿਰ, ਐਮਰਜੈਂਸੀ ਦਾ ਐਲਾਨ (ਤਸਵੀਰਾਂ)

ਬਾਈਡਨ ਨੂੰ ਵੀ ਮਿਲਿਆ ਹੈ ਸਨਮਾਨ

ਗੌਰਤਲਬ ਹੈ ਕਿ ਇਹ ਇੱਕੋ ਇੱਕ ਮੌਕਾ ਸੀ ਜਦੋਂ ਬਾਈਡੇਨ ਨੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਨਿੱਜੀ ਤੌਰ 'ਤੇ ਇਹ ਸਨਮਾਨ ਦਿੱਤਾ ਸੀ। ਜਿੱਥੇ ਬਾਈਡੇਨ ਨੂੰ ਖੁਦ ਇਹ ਸਨਮਾਨ ਅੱਠ ਸਾਲ ਪਹਿਲਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਮਿਲਿਆ ਸੀ। ਬਾਈਡਨ 20 ਜਨਵਰੀ ਨੂੰ ਅਹੁਦਾ ਛੱਡਣ ਦੀ ਤਿਆਰੀ ਕਰ ਰਹੇ ਹਨ ਅਤੇ ਹਾਲ ਹੀ ਦੇ ਦਿਨਾਂ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News