ਜਦੋਂ ਪੱਤਰਕਾਰ ਦੇ ਸਵਾਲ 'ਤੇ ਗੁੱਸੇ 'ਚ ਆਏ ਬਾਈਡੇਨ ਨੇ ਬੋਲੇ 'ਇਤਰਾਜ਼ਯੋਗ ਸ਼ਬਦ' (ਵੀਡੀਓ)

Tuesday, Jan 25, 2022 - 09:57 AM (IST)

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਮੀਡੀਆ ਨਾਲ ਆਪਣੇ ਸਾਦੇ ਸੁਭਾਅ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਸਮਰਥਕ ਇਸ ਨੂੰ ਟਰੰਪ ਦੇ ਬਿਲਕੁਲ ਉਲਟ ਦੱਸਦੇ ਹਨ, ਜੋ ਅਕਸਰ ਪ੍ਰੈਸ ਕਾਨਫਰੰਸਾਂ ਵਿੱਚ ਪੱਤਰਕਾਰਾਂ ਨਾਲ ਉਲਝਦੇ ਰਹਿੰਦੇ ਹਨ ਪਰ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਾਈਡੇਨ ਵੀ ਆਪਣੇ 'ਤੇ ਕੰਟਰੋਲ ਗੁਆ ਬੈਠੇ। ਉਹਨਾਂ ਨੇ ਫੌਕਸ ਨਿਊਜ਼ ਦੇ ਰਿਪੋਟਰ ਲਈ ਵ੍ਹਾਈਟ ਹਾਊਸ ਦੇ ਫੋਟੋ ਸੈਸ਼ਨ ਦੌਰਾਨ ਮਾਈਕ 'ਤੇ 'ਇਤਰਾਜ਼ਯੋਗ ਸ਼ਬਦਾਂ' ਦੀ ਵਰਤੋਂ ਕੀਤੀ।

 

ਵਾਰਤਾ ਦੇ ਬਾਅਦ ਜਦੋਂ ਸਾਰੇ ਪੱਤਰਕਾਰ ਹਾਲ ਤੋਂ ਬਾਹਰ ਜਾ ਰਹੇ ਸਨ, ਉਦੋਂ ਫੌਕਸ ਨਿਊਜ਼ ਦੇ ਇਕ ਰਿਪੋਰਟਰ ਨੇ ਬਾਈਡੇਨ ਨੂੰ ਪੁੱਛਿਆ ਕੀ ਮਹਿੰਗਾਈ ਇੱਕ ਰਾਜਨੀਤਕ ਜ਼ਿੰਮੇਵਾਰੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਈਡੇਨ ਇਸ ਗੱਲ ਤੋਂ ਅਣਜਾਣ ਸਨ ਕਿ ਉਨ੍ਹਾਂ ਦਾ ਮਾਈਕ ਅਜੇ ਵੀ ਚਾਲੂ ਹੈ। ਉਹਨਾਂ ਨੇ ਰਿਪੋਟਰ ਨੂੰ ਤਾਅਨਾ ਮਾਰਦੇ ਹੋਏ ਜਵਾਬ ਦਿੱਤਾ ਕਿ ਇਹ ਬਹੁਤ ਮਹਾਨ ਸੰਪਤੀ ਹੈ। ਇਸ ਤੋਂ ਬਾਅਦ ਉਹਨਾਂ ਨੇ ਪੱਤਰਕਾਰ ਲਈ 'ਇਤਰਾਜ਼ਯੋਗ ਸ਼ਬਦਾਂ' ਦੀ ਵਰਤੋਂ ਕੀਤੀ ਜੋ ਮਾਈਕ 'ਤੇ ਸਾਫ਼ ਸੁਣਾਈ ਦਿੱਤੇ।

ਲੋਕ ਨਹੀਂ ਕਰ ਪਾ ਰਹੇ ਵਿਸ਼ਵਾਸ
ਉਸ ਸਮੇਂ ਹਾਲ ਵਿਚ ਮੌਜੂਦ ਇਕ ਰਿਪੋਟਰ ਨੇ ਕਿਹਾ ਕਿ ਰੌਲੇ-ਰੱਪੇ ਕਾਰਨ ਬਾਈਡੇਨ ਨੇ ਕੀ ਕਿਹਾ, ਉਹ ਸਾਫ਼-ਸਾਫ਼ ਸੁਣ ਨਹੀਂ ਸਕਿਆ। ਉਸ ਨੇ ਕਿਹਾ ਕਿ ਜੇ ਤੁਸੀਂ ਇਹ ਜਾਣਨ ਲਈ ਉਤਸੁਕ ਹੋ ਕਿ ਬਾਈਡੇਨ ਨੇ ਫੌਕਸ ਨਿਊਜ਼ ਪੀਟਰ ਡੂਸੀ ਨੂੰ ਕਿਵੇਂ ਜਵਾਬ ਦਿੱਤਾ ਤਾਂ ਤੁਸੀਂ ਪ੍ਰੈਸ ਕਾਨਫਰੰਸ ਦੀ ਵੀਡੀਓ ਦੇਖ ਸਕਦੇ ਹੋ। ਡੂਸੀ ਨੇ ਬਾਅਦ ਵਿੱਚ ਫੌਕਸ 'ਤੇ ਇੱਕ ਇੰਟਰਵਿਊ ਦੌਰਾਨ ਆਪਣੇ ਅਪਮਾਨ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਨੇ ਵੀ ਇਸ ਘਟਨਾ ਦੀ ਜਾਂਚ ਨਹੀਂ ਕੀਤੀ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਸੱਚ ਨਹੀਂ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਯੂਕਰੇਨ 'ਚ ਆਪਣੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦਾ ਦਿੱਤਾ ਹੁਕਮ  

ਮੀਡੀਆ ਨਾਲ ਬੁਰਾ ਵਿਵਹਾਰ ਕਰਦੇ ਸਨ ਟਰੰਪ
ਬਾਈਡੇਨ ਤੋਂ ਪਹਿਲਾਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰੈਸ ਨਾਲ ਮਾੜੇ ਸਲੂਕ ਲਈ ਜਾਣੇ ਜਾਂਦੇ ਸਨ। ਅਗਸਤ 2020 ਵਿੱਚ, ਜਦੋਂ ਇੱਕ ਭਾਰਤੀ-ਅਮਰੀਕੀ ਪੱਤਰਕਾਰ ਨੇ ਸਿੱਧਾ ਟਰੰਪ ਨੂੰ ਤਿੱਖਾ ਸਵਾਲ ਕੀਤਾ ਤਾਂ ਉਹਨਾਂ ਨੇ ਆਲੇ ਦੁਆਲੇ ਦੇਖਿਆ ਅਤੇ ਫਿਰ ਇੱਕ ਹੋਰ ਪੱਤਰਕਾਰ ਨੂੰ ਸਵਾਲ ਕਰਨ ਲਈ ਕਿਹਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News