ਬਾਈਡੇਨ ਨੇ ਗਲੋਬਲ ਲੋਕਤੰਤਰ ਨੂੰ ਲੈ ਕੇ ਜਤਾਈ ਚਿੰਤਾ

Friday, Dec 10, 2021 - 12:07 AM (IST)

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਲੋਕਤੰਤਰ ਵਿਸ਼ੇ 'ਤੇ ਵ੍ਹਾਈਟ ਹਾਊਸ ਦੇ ਪਹਿਲੇ ਸਿਖ਼ਰ ਸੰਮੇਲਨ ਦੀ ਸ਼ੁਰੂਆਤ ਕਰਦੇ ਹੋਏ ਲੋਕਤਾਂਤਰਿਕ ਸੰਸਥਾਵਾਂ ਲਈ ਵਿਸ਼ਵ ਪੱਧਰੀ ਗਿਰਾਵਟ ਨੂੰ ਲੈ ਕੇ ਚਿੰਤਾ ਜਤਾਈ। ਬਾਈਡੇਨ ਨਾਲ ਹੀ ਵਿਸ਼ਵ ਦੇ ਨੇਤਾਵਾਂ ਦਾ ਇਸ ਦੇ ਲਈ ਸੱਦਾ ਦਿੱਤਾ ਕਿ ਉਹ ਆਪਸ 'ਚ ਸਹਿਯੋਗ ਕਰਨ ਅਤੇ ਇਹ ਦਿਖਾਉਣ ਕਿ ਲੋਕਤੰਤਰ ਕੀ ਦੇ ਸਕਦਾ ਹੈ। ਬਾਈਡੇਨ ਨੇ ਨਾਲ ਹੀ ਕਿਹਾ ਕਿ ਇਹ ਸਾਥੀ ਨੇਤਾਵਾਂ ਲਈ ਲੋਕਤੰਤਰ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਦੁਗਣਾ ਕਰਨ ਲਈ ਇਕ ਮਹੱਤਵਪੂਰਨ ਸਮਾਂ ਹੈ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਹੋਣ ਵਾਲੀਆਂ ਜਾਂਚਾਂ 'ਚ ਦੋ ਹੋਰ ਕਥਿਤ ਸਰਕਾਰੀ ਪ੍ਰੋਗਰਾਮਾਂ ਨੂੰ ਕੀਤਾ ਜਾਵੇਗਾ ਸ਼ਾਮਲ

ਉਨ੍ਹਾਂ ਨੇ ਉਲੇਖ ਕੀਤਾ ਕਿ ਉਨ੍ਹਾਂ ਨੂੰ ਖੁਦ ਉਨ੍ਹਾਂ ਦੀਆਂ ਕੋਸ਼ਿਸ਼ਾਂ 'ਚ ਉਸ ਵੇਲੇ ਸਫ਼ਲਤਾ ਮਿਲੀ ਜਦ ਦੇਸ਼ 'ਚ ਵੋਟਿੰਗ ਅਧਿਕਾਰ ਬਿੱਲ ਪਾਸ ਹੋਇਆ। ਉਨ੍ਹਾਂ ਨੇ ਅਮਰੀਕਾ 'ਚ ਲੋਕਤਾਂਤਰਿਕ ਸੰਸਥਾਵਾਂ ਅਤੇ ਪਰੰਪਰਾਵਾਂ ਲਈ ਆਪਣੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ। ਬਾਈਡੇਨ ਨੇ ਦੋ ਦਿਨੀਂ ਡਿਜੀਟਲ ਸਿਖ਼ਰ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਹ ਇਕ ਜ਼ਰੂਰੀ ਮਾਮਲਾ ਹੈ। ਅਸੀਂ ਜੋ ਅੰਕੜੇ ਦੇਖ ਰਹੇ ਹਾਂ ਉਹ ਕਾਫੀ ਹੱਦ ਤੱਕ ਗਲਤ ਦਿਸ਼ਾ ਕਰ ਰਹੇ ਹਨ। ਇਸ ਸਿਖ਼ਰ ਸੰਮੇਲਨ 'ਚ ਅਜਿਹੇ ਵਿਸ਼ਿਆਂ 'ਤੇ ਚਰਚਾ ਹੋ ਰਹੀ ਹੈ ਜਿਸ ਦਾ ਜ਼ਿਕਰ ਬਾਈਡੇਨ ਨੇ ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਪਹਿਲੇ ਸਾਲ ਦੀ ਸ਼ੁਰੂਆਤ ਦੇ ਤੌਰ 'ਤੇ ਪੂਰਬ 'ਚ ਕੀਤਾ।

ਇਹ ਵੀ ਪੜ੍ਹੋ : WHO ਨੇ ਓਮੀਕ੍ਰੋਨ ਦੇ ਚੱਲਦਿਆਂ ਕੋਰੋਨਾ ਟੀਕਿਆਂ ਦੀ ਜਮ੍ਹਾਖੋਰੀ ਵਧਣ ਦਾ ਜਤਾਇਆ ਖ਼ਦਸ਼ਾ

ਉਨ੍ਹਾਂ ਨੇ ਵਾਰ-ਵਾਰ ਇਸ ਗੱਲ਼ 'ਤੇ ਜ਼ੋਰ ਦਿੱਤਾ ਕਿ ਅਮਰੀਕਾ ਅਤੇ ਸਮਾਨ ਵਿਚਾਰਧਾਰਾ ਵਾਲੇ ਸਹਿਯੋਗੀਆਂ ਨੂੰ ਦੁਨੀਆ ਨੂੰ ਇਹ ਦਿਖਾਉਣ ਦੀ ਜ਼ਰੂਰਤ ਹੈ ਕਿ ਲੋਕਤੰਤਰ ਸਮਾਜ ਦੇ ਲਈ ਤਾਨਾਸ਼ਾਹੀ ਤੋਂ ਕਿਤੇ ਬਿਹਤਰ ਹੈ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਦੋ ਦਿਨੀਂ ਸਿਖਰ ਸੰਮੇਲਨ 'ਚ 110 ਦੇਸ਼ਾਂ ਦੇ ਨੇਤਾਵਾਂ ਅਤੇ ਨਾਗਰਿਕਾ ਸਮੂਹਾਂ ਦੇ ਮਾਹਿਰਾਂ ਨੂੰ ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਮਨੁੱਖੀ ਅਧਿਕਾਰਾਂ ਨੂੰ ਸਨਮਾਨ ਦੇਣ ਵਰਗੇ ਮਹੱਤਵੂਪਰਨ ਮੁੱਦਿਆਂ 'ਤੇ ਨਾਲ ਮਿਲ ਕੇ ਕੰਮ ਕਰਨ ਅਤੇ ਵਿਚਾਰ ਸਾਂਝਾ ਕਰਨ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ : ਪਾਕਿਸਤਾਨੀ ਕਿਸੇ ਸਿਆਸੀ ਧੜੇ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ : ਇਮਰਾਨ ਖਾਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News