ਬਾਈਡੇਨ ਨੇ FDA ਦੇ ਸਾਬਕਾ ਮੁਖੀ ਕੇਸਲਰ ਨੂੰ ਟੀਕਾ ਮਾਹਰ ਦੀ ਅਗਵਾਈ ਕਰਨ ਲਈ ਚੁਣਿਆ

Friday, Jan 15, 2021 - 09:51 PM (IST)

ਬਾਈਡੇਨ ਨੇ FDA ਦੇ ਸਾਬਕਾ ਮੁਖੀ ਕੇਸਲਰ ਨੂੰ ਟੀਕਾ ਮਾਹਰ ਦੀ ਅਗਵਾਈ ਕਰਨ ਲਈ ਚੁਣਿਆ

ਵਾਸ਼ਿੰਗਟਨ-ਅਮਰੀਕਾ ਦੇ ਨਾਮਜ਼ਦ ਰਾਸ਼ਟਰਪਤੀ ਜੋ ਬਾਈਡੇਨ ਨੇ ਆਪਣੇ ਪ੍ਰਸ਼ਾਸਨ ਦੇ ਪਹਿਲੇ 100 ਦਿਨਾਂ ’ਚ 10 ਕਰੋੜ ਲੋਕਾਂ ਦੇ ਟੀਕਾਕਰਣ ਅਤੇ ਕੋਵਿਡ-19 ਮਾਹਮਾਰੀ ਨੂੰ ਰੋਕਣ ਦੀ ਆਪਣੀ ਮੁਹਿੰਮ ’ਚ ਟੀਕਾ ਵਿਗਿਆਨ ਦੀ ਅਗਵਾਈ ਕਰਨ ਲਈ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਦੇ ਸਾਬਕਾ ਕਮਿਸ਼ਨਰਾ ਡਾ. ਡੇਵਿਡ ਕੇਸਲਰ ਨੂੰ ਚੁਣਿਆ ਹੈ।

ਇਹ ਵੀ ਪੜ੍ਹੋ -ਅਮਰੀਕੀ ਸੰਸਦ ’ਤੇ ਹਮਲੇ ’ਚ 100 ਤੋਂ ਵਧੇਰੇ ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ

ਕੇਸਲ ਕੋਲ ਕੋਵਿਡ ਪ੍ਰਤੀਕਿਰਿਆ ਦੇ ਮੁਖ ਵਿਗਿਆਨ ਅਧਿਕਾਰੀ ਦਾ ਅਹੁਦਾ ਹੋਵੇਗਾ। ਉਹ ਦੋਵਾਂ ਰਾਜਨੀਤੀ ਪਾਰਟੀਆਂ ਦੇ ਰਾਸ਼ਟਰਪਤੀਆਂ ਦੇ ਅਧੀਨ 1990 ਦੇ ਦਹਾਕੇ ’ਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪ੍ਰਸ਼ਾਸਨ ਦੇ ਮੁਖੀ ਸਨ।

ਇਹ ਵੀ ਪੜ੍ਹੋ -ਜਰਮਨੀ ’ਚ ਕੋਰੋਨਾ ਵਾਇਰਸ ਇਨਫੈਕਟਿਡ ਪਾਏ ਗਏ ਲੋਕਾਂ ਦੀ ਗਿਣਤੀ 20 ਲੱਖ ਦੇ ਪਾਰ

ਉਹ ਬਾਈਡੇਨ ਦੇ ਚੋਟੀ ਦੇ ਮਹਾਮਾਰੀ ਸਲਾਹਕਾਰ ਦੇ ਤੌਰ ’ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦੇ ਤਬਾਦਲੇ ਦੇ ਦਫਤਰ ਵੱਲੋਂ ਕੀਤਾ ਗਿਆ ਹੈ। ਕੇਸਲਰ ਟੀਕੇ ਦੀ ਸਮੀਖਿਆ ਅਤੇ ਪ੍ਰਵਾਨਗੀ ਦਾ ਤਾਲਮੇਲ ਕਰਨਗੇ ਅਤੇ ਨਾਲ ਹੀ ਲੱਖਾਂ ਹੋਰ ਖੁਰਾਕਾਂ ਦੇ ਨਿਰਮਾਣ ਦੀ ਨਿਗਰਾਨੀ ਵੀ ਕਰਨਗੇ।

ਇਹ ਵੀ ਪੜ੍ਹੋ -ਅਮਰੀਕਾ ’ਚ ਅਗਲੇ 3 ਹਫਤਿਆਂ ’ਚ ਕੋਰੋਨਾ ਕਾਰਣ ਹੋ ਸਕਦੀ ਹੈ 90 ਹਜ਼ਾਰ ਲੋਕਾਂ ਦੀ ਮੌਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News