ਬਾਈਡੇਨ ਨੇ ਕੋਰੋਨਾ ਮਹਾਮਾਰੀ ਨਾਲ ਜੰਗ ''ਚ ਜ਼ਿਆਦਾ ਗਲੋਬਲ ਸਹਿਯੋਗ ਦੀ ਕੀਤੀ ਅਪੀਲ
Saturday, Feb 05, 2022 - 12:45 AM (IST)
ਰੋਮ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਇਕ ਇਤਿਹਾਸਕ ਈਸਾਈ-ਮੁਸਲਿਮ ਸ਼ਾਂਤੀ ਪਹਿਲ ਦੀ ਦੂਜੀ ਵਰ੍ਹੇਗੰਢ 'ਤੇ ਕੋਵਿਡ-19 ਮਹਾਮਾਰੀ, ਜਲਵਾਯੂ ਪਰਿਵਰਤਨ ਅਤੇ ਹੋਰ ਗਲੋਬਲ ਸੰਕਟਾਂ ਨਾਲ ਲੜਨ ਲਈ ਜ਼ਿਆਦਾ ਗਲੋਬਲ ਸਹਿਯੋਗ ਦੀ ਅਪੀਲ ਕਰਨ ਲਈ ਸ਼ੁੱਕਰਵਾਰ ਨੂੰ ਪੋਪ ਫ੍ਰਾਂਸਿਸ ਅਤੇ ਇਕ ਮੁਖੀ ਸੁੰਨੀ ਇਮਾਮ ਨਾਲ ਸ਼ਾਮਲ ਹੋਏ।
ਇਹ ਵੀ ਪੜ੍ਹੋ : ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 319.29 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ
ਵੈਟਿਕਨ ਨੇ ਅੰਤਰਰਾਸ਼ਟਰੀ ਮਨੁੱਖੀ ਭਾਈਚਾਰੇ ਦਿਵਸ ਦੇ ਮੌਕੇ 'ਤੇ ਬਾਈਡੇਨ ਦਾ ਇਕ ਬਿਆਨ ਜਾਰੀ ਕੀਤਾ। ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਇਹ ਦਿਵਸ 4 ਫਰਵਰੀ 2019 ਨੂੰ ਅਬੂਧਾਬੀ 'ਚ ਪੋਪ ਫ੍ਰਾਂਸਿਸ ਅਤੇ ਸ਼ੇਖ਼ ਅਹਿਮਦ ਅਲ-ਤੈਯਬ ਵੱਲੋਂ ਦਸਤਖ਼ਤ 'ਤੇ ਇਤਿਹਾਸਕ ਦਸਤਾਵੇਜ਼ ਨਾਲ ਪ੍ਰੇਰਿਤ ਹਨ ਜਿਸ ਦਾ ਮਕਸਦ ਅੰਤਰ-ਧਾਰਮਿਕ ਅਤੇ ਬਹੁ-ਸੱਭਿਆਚਾਰਕ ਸਮਝ ਦਾ ਜਨਸ਼ ਮਨਾਉਣਾ ਹੈ। ਅਲ-ਤੈਯਬ ਕਾਹਿਰਾ 'ਚ ਸੁੰਨੀ ਸਿੱਖਿਆ ਨਾਲ ਜੁੜੇ ਅਲ-ਅਜਹਰ ਕੇਂਦਰ ਦੇ ਇਮਾਮ ਹਨ।
ਇਹ ਵੀ ਪੜ੍ਹੋ : ਲਾਰਡ ਨਜ਼ੀਰ ਅਹਿਮਦ ਨੂੰ ਬੱਚਿਆਂ ਦੇ ਯੌਨ ਸ਼ੋਸ਼ਣ ਦੇ ਦੋਸ਼ 'ਚ ਹੋਈ ਸਾਢੇ ਪੰਜ ਸਾਲ ਦੀ ਜੇਲ੍ਹ
ਦਸਤਾਵੇਜ਼ 'ਚ ਦੁਨੀਆ ਦੇ ਸਾਹਮਣੇ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜ਼ਿਆਦਾ ਆਪਸੀ ਸਮਝ ਅਤੇ ਇਕਜੁਟਤਾ ਦੇ ਪ੍ਰਦਰਸ਼ਨ ਦੀ ਅਪੀਲ ਕੀਤੀ ਗਈ ਹੈ। ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਸਮਰਥਨ ਨਾਲ, ਇਸ ਪਹਿਲ ਤਹਿਤ ਅੰਤਰਰਾਸ਼ਟਰੀ ਭਾਈਚਾਰੇ ਦੇ ਸੰਦੇਸ਼ ਨੂੰ ਫੈਲਾਉਣ ਲਈ ਉੱਚ-ਪੱਧਰੀ ਕਮਿਸ਼ਨ ਬਣਾਇਆ ਗਿਆ ਹੈ। ਸ਼ੁੱਕਰਵਾਰ ਨੂੰ ਦੂਜੀ ਵਰ੍ਹੇਗੰਢ ਦੇ ਜਸ਼ਨ 'ਚ ਪੋਪ ਫ੍ਰਾਂਸਿਸ ਦੀ ਇਕ ਵੀਡੀਓ ਸੰਦੇਸ਼ ਸ਼ਾਮਲ ਸਨ, ਜਿਸ ਦਾ ਹਿਬਰੂ 'ਚ ਵੀ ਅਨੁਵਾਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਤੇ ਮਾਫੀਆ ਦਾ ਖਾਤਮਾ ਕਰਕੇ ਦੇਸ਼ 'ਚ ਇਮਾਨਦਾਰ ਸ਼ਾਸਨ ਦੀ ਮਿਸਾਲ ਕਾਇਮ ਕਰਾਂਗੇ-ਭਗਵੰਤ ਮਾਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।