ਬਾਈਡੇਨ ਨੇ ਦੇਸ਼ਵਾਸੀਆਂ ਲਈ ਇਨਸੁਲਿਨ ਅਤੇ ਹੋਰ ਦਵਾਈਆਂ ''ਤੇ ਬੱਚਤ ਦਾ ਕੀਤਾ ਐਲਾਨ
Tuesday, Dec 07, 2021 - 01:15 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਸੋਸ਼ਲ ਏਜੰਡਾ ਕਾਨੂੰਨ ਸਾਰੇ ਅਮਰੀਕੀ ਲੋਕਾਂ ਲਈ ਦਵਾਈਆਂ 'ਤੇ ਠੋਸ ਬਚਤ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੇ ਜਿਹੜੀ ਰਾਹਤ ਦੀ ਮੰਗ ਰੱਖੀ ਹੈ,ਉਹ ਹੁਣ ਦਿਖਾਈ ਦੇਣ ਵਾਲੀ ਹੈ ਪਰ ਪਹਿਲਾਂ ਇਸ ਬਿੱਲ ਨੂੰ ਕਾਂਗਰਸ ਵੱਲੋਂ ਪਾਸ ਕਰਵਾਉਣਾ ਪਵੇਗਾ, ਜਿੱਥੇ ਇਸ ਦੇ ਰਾਹ ਵਿੱਚ ਕਈ ਰੁਕਾਵਟਾਂ ਹਨ।
ਰਾਸ਼ਟਰਪਤੀ ਬਾਈਡੇਨ ਨੇ ਰਾਜਨੀਤਕ ਚਾਲਾਂ ਰਾਹੀਂ ਬਿੱਲ ਦੀਆਂ ਕੁਝ ਵਿਵਸਥਾਵਾਂ ਨੂੰ ਨਜ਼ਰਅੰਦਾਜ਼ ਕਰਨ 'ਤੇ ਧਿਆਨ ਕੇਂਦਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਮੌਸਮ ਤੋਂ ਲੈ ਕੇ ਪਰਿਵਾਰਕ ਜੀਵਨ ਅਤੇ ਟੈਕਸਾਂ ਤੱਕ ਦੇ ਮੁੱਦਿਆਂ ਨਾਲ ਸਬੰਧਤ ਹਨ। ਵੱਧਦੀ ਮਹਿੰਗਾਈ 'ਤੇ ਚਿੰਤਾਵਾਂ ਦੇ ਬਾਵਜੂਦ, ਚੋਣਾਂ ਵਿਚ ਅਮਰੀਕੀ ਲੋਕਾਂ ਨੇ ਦਵਾਈਆਂ ਦੀਆਂ ਕੀਮਤਾਂ ਨੂੰ ਘਟਾਉਣ ਲਈ ਸਰਕਾਰੀ ਕਾਰਵਾਈ ਲਈ ਲਗਾਤਾਰ ਸਮਰਥਨ ਦਿਖਾਇਆ ਹੈ।
ਪੜ੍ਹੋ ਇਹ ਅਹਿਮ ਖਬਰ -ਓਮੀਕਰੋਨ : ਹੁਣ ਬ੍ਰਿਟੇਨ 'ਚ ਵੀ ਹੋਣ ਲੱਗਾ ਕਮਿਊਨਿਟੀ ਸਪ੍ਰੈਡ, ਕਈ ਇਲਾਕਿਆਂ 'ਚ ਸਾਹਮਣੇ ਆਏ ਕੇਸ
ਬਾਈਡੇਨ ਨੇ ਵ੍ਹਾਈਟ ਹਾਊਸ 'ਚ ਕਿਹਾ,''ਇਹ ਕਹਿਣਾ ਉਚਿਤ ਹੋਵੇਗਾ ਕਿ ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋ ਸਕਦੇ ਹਾਂ ਕਿ ਇਸ ਦੇਸ਼ 'ਚ ਡਾਕਟਰਾਂ ਵੱਲੋਂ ਪਰਚੀ 'ਤੇ ਲਿਖੀਆਂ ਜਾਣ ਵਾਲੀਆਂ ਵਾਲੀਆਂ ਦਵਾਈਆਂ ਬੇਹੱਦ ਮਹਿੰਗੀਆਂ ਹਨ।'' ਉਹਨਾਂ ਨੇ ਕਿਹਾ ਕਿ ਮੈਂ ਦਵਾਈਆਂ ਦੀਆਂ ਕੀਮਤਾਂ 'ਚ ਕਮੀ ਲਿਆਉਣ ਲਈ ਸਾਰੇ ਕਦਮ ਚੁੱਕਣ ਲਈ ਵਚਨਬੱਧ ਹਾਂ, ਫਾਰਮਾਸੂਟੀਕਲ ਕੰਪਨੀਆਂ ਨੂੰ ਉਨ੍ਹਾਂ ਦੇ ਨਿਵੇਸ਼ 'ਤੇ ਉਚਿਤ ਰਿਟਰਨ ਮਿਲ ਰਿਹਾ ਹੈ।