ਬਾਈਡੇਨ ਪ੍ਰਸ਼ਾਸਨ ਇਜ਼ਰਾਈਲੀ ਨਾਗਰਿਕਾਂ ਨੂੰ ਬਿਨਾਂ ਵੀਜ਼ੇ ਦੇ ਅਮਰੀਕਾ ਦੀ ਯਾਤਰਾ ਕਰਨ ਦੀ ਦੇਵੇਗਾ ਇਜਾਜ਼ਤ

Monday, Sep 25, 2023 - 12:04 PM (IST)

ਬਾਈਡੇਨ ਪ੍ਰਸ਼ਾਸਨ ਇਜ਼ਰਾਈਲੀ ਨਾਗਰਿਕਾਂ ਨੂੰ ਬਿਨਾਂ ਵੀਜ਼ੇ ਦੇ ਅਮਰੀਕਾ ਦੀ ਯਾਤਰਾ ਕਰਨ ਦੀ ਦੇਵੇਗਾ ਇਜਾਜ਼ਤ

ਵਾਸ਼ਿੰਗਟਨ (ਭਾਸ਼ਾ)- ਬਾਈਡੇਨ ਪ੍ਰਸ਼ਾਸਨ ਇਸ ਹਫ਼ਤੇ ਇਜ਼ਰਾਈਲ ਨੂੰ ਇਕ 'ਵਿਸ਼ੇਸ਼ ਕਲੱਬ' ਵਿਚ ਸ਼ਾਮਲ ਕਰਨ ਲਈ ਤਿਆਰ ਹੈ, ਜਿਸ ਦੇ ਤਹਿਤ ਇਜ਼ਰਾਈਲੀ ਨਾਗਰਿਕਾਂ ਨੂੰ ਬਿਨਾਂ ਵੀਜ਼ੇ ਦੇ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਜ਼ਾ ਛੋਟ ਪ੍ਰੋਗਰਾਮ ਵਿੱਚ ਇਜ਼ਰਾਈਲ ਨੂੰ ਸ਼ਾਮਲ ਕਰਨ ਦੀ ਘੋਸ਼ਣਾ ਇਸ ਹਫ਼ਤੇ ਦੇ ਅੰਤ ਵਿੱਚ ਕਰਨ ਦੀ ਯੋਜਨਾ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਇਸ ਪ੍ਰੋਗਰਾਮ ਦਾ ਸੰਚਾਲਨ ਕਰਦਾ ਹੈ, ਜੋ ਵਰਤਮਾਨ ਵਿੱਚ 40 ਦੇਸ਼ਾਂ (ਜ਼ਿਆਦਾਤਰ ਯੂਰਪੀਅਨ ਅਤੇ ਏਸ਼ੀਆਈ ਦੇਸ਼ ਸ਼ਾਮਲ ਹਨ) ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ 3 ਮਹੀਨਿਆਂ ਲਈ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੰਦਾ ਹੈ।

ਇਹ ਵੀ ਪੜ੍ਹੋ : ਮੋਟਰਸਾਈਕਲ 'ਤੇ ਜਾ ਰਹੇ ਪਿਓ-ਧੀ ਦੀ ਗੋਲੀਬਾਰੀ 'ਚ ਮੌਤ, ਘਟਨਾ ਸਥਾਨ ਤੋਂ ਮਿਲੇ 30 ਤੋਂ ਵੱਧ ਗੋਲੀਆਂ ਦੇ ਖੋਲ

ਮਾਮਲੇ ਦੀ ਜਾਣਕਾਰੀ ਰੱਖਣ ਵਾਲੇ 5 ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਹੋਮਲੈਂਡ ਸਕਿਓਰਿਟੀ ਡਿਪਾਰਟਮੈਂਟ ਦੇ ਮੰਤਰੀ ਅਲੇਜਾਂਦਰੋ ਮਯੋਰਕਾਸ ਇਜ਼ਰਾਈਲ ਨੂੰ ਵੀਜ਼ਾ ਛੋਟ ਪ੍ਰੋਗਰਾਮ 'ਚ ਸ਼ਾਮਲ ਕਰਨ ਦੇ ਸਬੰਧ 'ਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੋਂ ਹਰੀ ਝੰਡੀ ਮਿਲਣ ਤੋਂ ਵੀਰਵਾਰ ਨੂੰ ਇਸ ਬਾਰੇ ਐਲਾਨ ਕਰ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਬਲਿੰਕਨ ਮੰਗਲਵਾਰ ਤੱਕ ਇਜ਼ਰਾਈਲ ਨੂੰ ਵੀਜ਼ਾ ਛੋਟ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕਰ ਸਕਦੇ ਹਨ।

ਇਹ ਵੀ ਪੜ੍ਹੋ: ਨਿੱਝਰ ਦੇ ਕਤਲ ਮਗਰੋਂ FBI ਨੇ ਅਮਰੀਕਾ 'ਚ ਸਿੱਖਾਂ ਨੂੰ ਕੀਤਾ ਸੀ ਅਲਰਟ, ਦੱਸਿਆ ਸੀ ਜਾਨ ਨੂੰ ਖ਼ਤਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News