ਅਮਰੀਕੀ ਸੰਸਦ ਮੈਂਬਰਾਂ ਦੀ ਬਾਈਡੇਨ ਪ੍ਰਸ਼ਾਸਨ ਨੂੰ ਅਪੀਲ, ਗ੍ਰੀਨ ਕਾਰਡ ਲਈ ਭਾਰਤੀ ਬਿਨੈਕਾਰਾਂ ਨੂੰ ਦਿੱਤੀ ਜਾਵੇ ਪਹਿਲ

Monday, Jul 31, 2023 - 02:07 PM (IST)

ਅਮਰੀਕੀ ਸੰਸਦ ਮੈਂਬਰਾਂ ਦੀ ਬਾਈਡੇਨ ਪ੍ਰਸ਼ਾਸਨ ਨੂੰ ਅਪੀਲ, ਗ੍ਰੀਨ ਕਾਰਡ ਲਈ ਭਾਰਤੀ ਬਿਨੈਕਾਰਾਂ ਨੂੰ ਦਿੱਤੀ ਜਾਵੇ ਪਹਿਲ

ਵਾਸ਼ਿੰਗਟਨ: ਅਮਰੀਕੀ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਜੋਅ ਬਾਈਡੇਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਗ੍ਰੀਨ ਕਾਰਡ ਲਈ ਭਾਰਤੀ ਬਿਨੈਕਾਰਾਂ ਨੂੰ ਪਹਿਲ ਦੇਣ ਲਈ ਕਦਮ ਚੁੱਕੇ। ਤਾਂ ਜੋ ਇਨ੍ਹਾਂ ਬਿਨੈਕਾਰਾਂ ਲਈ 195 ਸਾਲ ਤੱਕ ਦਾ ਉਡੀਕ ਸਮਾਂ ਘਟਾਇਆ ਜਾ ਸਕੇ। ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਅਤੇ ਲੈਰੀ ਬੁਕਸ਼ਨ ਦੀ ਅਗਵਾਈ ਵਾਲੇ 56 ਸੰਸਦ ਮੈਂਬਰਾਂ ਦੇ ਇੱਕ ਦੋ-ਪੱਖੀ ਸਮੂਹ ਨੇ ਇਸ ਸਬੰਧ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਇੱਕ ਪੱਤਰ ਭੇਜਿਆ ਹੈ। ਪੱਤਰ ਵਿੱਚ ਅਮਰੀਕੀ ਸੰਸਦ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਬਿਊਰੋ ਆਫ ਕੌਂਸਲਰ ਅਫੇਅਰਜ਼ ਦੁਆਰਾ ਪ੍ਰਕਾਸ਼ਿਤ ਰੁਜ਼ਗਾਰ-ਅਧਾਰਤ ਵੀਜ਼ਾ ਬੁਲੇਟਿਨ ਵਿੱਚ ਰੁਜ਼ਗਾਰ-ਅਧਾਰਤ ਵੀਜ਼ਾ ਅਰਜ਼ੀਆਂ ਫਾਈਲ ਕਰਨ ਦੀਆਂ ਸਾਰੀਆਂ ਤਾਰੀਖਾਂ ਨੂੰ "ਮੌਜੂਦ" ਵਜੋਂ ਚਿੰਨ੍ਹਿਤ ਕਰਨ ਦੀ ਵੀ ਅਪੀਲ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਸ਼ਰਾਬੀ ਨੇ ਜਹਾਜ਼ 'ਚ ਮਾਂ-ਧੀ ਨਾਲ ਕੀਤੀ ਛੇੜਛਾੜ, ਪਰਿਵਾਰ ਨੇ ਏਅਰਲਾਈਨਜ਼ ਖ਼ਿਲਾਫ਼ ਕੀਤਾ 16 ਕਰੋੜ ਦਾ ਮੁਕੱਦਮਾ 

ਗ੍ਰੀਨ ਕਾਰਡ ਅਲਾਟਮੈਂਟ ਦੀ ਸੀਮਾ ਸੱਤ ਫੀਸਦੀ ਨਿਰਧਾਰਤ

ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ 'ਤੇ ਅਮਰੀਕਾ ਵਿੱਚ ਸਥਾਈ ਨਿਵਾਸ ਦੇ ਅਧਿਕਾਰ ਵਜੋਂ ਮਾਨਤਾ ਪ੍ਰਾਪਤ ਹੈ। ਫਿਲਹਾਲ ਗ੍ਰੀਨ ਕਾਰਡਾਂ ਦੀ ਵੰਡ ਨੂੰ ਲੈ ਕੇ ਹਰੇਕ ਦੇਸ਼ ਲਈ ਸੱਤ ਫੀਸਦੀ ਦੀ ਸੀਮਾ ਤੈਅ ਕੀਤੀ ਗਈ ਹੈ। ਇਸ ਨਾਲ ਭਾਰਤ ਵਰਗੇ ਦੇਸ਼ਾਂ ਲਈ ਕਾਫੀ ਪਰੇਸ਼ਾਨੀ ਹੋ ਰਹੀ ਹੈ, ਜਿੱਥੇ ਜ਼ਿਆਦਾ ਬਿਨੈਕਾਰ ਹਨ। ਹਾਲਾਤ ਇਹ ਬਣ ਗਏ ਹਨ ਕਿ ਬੈਕਲਾਗ 195 ਸਾਲ ਤੱਕ ਪਹੁੰਚ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News