ਬਾਈਡੇਨ ਦੀ ਅਫਗਾਨ ਨੀਤੀ ਨੇ ਅਮਰੀਕਾ ਨੂੰ ਅਸੁਰੱਖਿਅਤ ਅਤੇ ਚੀਨ ਨੂੰ ਕੀਤਾ ਮਜ਼ਬੂਤ
Saturday, Sep 11, 2021 - 10:51 AM (IST)
ਵਾਸ਼ਿੰਗਟਨ (ਭਾਸ਼ਾ) - ਰਿਪਬਲੀਕਨ ਪਾਰਟੀ ਦੇ ਚੋਟੀ ਦੇ ਸੀਨੇਟਰ ਵਲੋਂ ਰਾਸ਼ਟਰਪਤੀ ਜੋਅ ਬਾਈਡੇਨ ਦੀ ਅਫਗਾਨਿਸਤਾਨ ਨੀਤੀ ਦੀ ਨਿੰਦਾ ਕੀਤੀ ਗਈ ਹੈ। ਉਨ੍ਹਾ ਨੇ ਕਿਹਾ ਕਿ ਇਸਨੇ ਦੇਸ਼ ਨੂੰ ਅਸੁਰੱਖਿਅਤ ਕੀਤਾ ਹੈ ਅਤੇ ਚੀਨ ਵਰਗੇ ਮੁਕਾਬਲੇਬਾਜ਼ ਨੂੰ ਮਜ਼ਬੂਤ ਬਣਾਇਆ ਹੈ। ਸੀਨੇਟਰ ਰਿਕ ਸਕਾਟ ਨੇ ਕਿਹਾ ਕਿ ਅਮਰੀਕਾ ਦੀ ਇਹ ਲੰਬੇ ਸਮੇਂ ਤੋਂ ਨੀਤੀ ਰਹੀ ਹੈ ਕਿ ਉਹ ਅੱਤਵਾਦੀਆਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੀਆਂ ਸਰਕਾਰਾਂ ਵਿਚਾਲੇ ਫਰਕ ਨਹੀਂ ਕਰਦਾ ਹੈ। ਰਾਸ਼ਟਰਪਤੀ ਜੋ ਬਾਈਡੇਨ ਦੀ ਅਸਫਲ ਅਗਵਾਈ ਕਾਰਨ ਹੁਣ ਅਜਿਹਾ ਨਹੀਂ ਰਹਿ ਗਿਆ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ: ਕੋਰੋਨਾ ਵੈਕਸੀਨ ਲਗਾਏ ਬਿਨਾਂ ਵਿਆਹ ਜਾਂ ਕਿਸੇ ਹੋਰ ਪ੍ਰੋਗਰਾਮ ’ਚ ਗਏ ਤਾਂ ਹੋਵੇਗੀ ਸਖ਼ਤ ਕਾਰਵਾਈ
ਉਨ੍ਹਾਂ ਨੇ ਇਸ ਗੱਲ ’ਤੇ ਅਫਸੋਸ ਪ੍ਰਗਟਾਇਆ ਕਿ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਵਿੱਚ ਸਿਰਾਜੁਦੀਨ ਹੱਕਾਨੀ ਨੂੰ ਰੱਖਿਆ ਗਿਆ ਹੈ ਜੋ ਹੱਕਾਨੀ ਨੈੱਟਵਰਕ ਦਾ ਮੁਖੀ ਹੈ ਅਤੇ ਅਮਰੀਕੀ ਨਾਗਰਿਕਾਂ ਦੀ ਜਾਨ ਲੈਣ ਲਈ ਉਸਦੀ ਐੱਫ. ਬੀ. ਆਈ. ਨੂੰ ਭਾਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਵਜੂਦ ਬਾਈਡੇਨ ਪ੍ਰਸ਼ਾਸਨ ਤਾਲਿਬਾਨ ਦੇ ਤੁਸ਼ਟੀਕਰਨ ਵਿਚ ਲੱਗਾ ਹੈ, ਜੋ ਸ਼ਰਮਨਾਕ ਹੈ। ਸਕਾਟ ਨੇ ਦੋਸ਼ ਲਗਾਇਆ ਕਿ ਅਜਿਹੇ ਸਮੇਂ ਦੀ ਕਮਜ਼ੋਰੀ ਦਿਖਾਈ, ਉਸਦਾ ਫ਼ਾਇਦਾ ਸਾਡਾ ਮੁਕਾਬਲੇਬਾਜ਼ ਦੇਸ਼ ਚੀਨ ਚੁੱਕਣ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਅੰਤਰਿਮ ਸਰਕਾਰ ਵਿਚ ਠੱਗ ਅਤੇ ਕਸਾਈ
ਸੀਨੇਟਰ ਲਿੰਡਸੇ ਗ੍ਰਾਹਮ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਫੌਜੀਆਂ ਨੂੰ ਵਾਪਸ ਸੱਦਣ ਦੀ ਗਲਤ ਸਲਾਹ ’ਤੇ ਲਏ ਗਏ ਬਾਈਡੇਨ ਪ੍ਰਸਾਸਨ ਦੇ ਫ਼ੈਸਲੇ ਨੂੰ ਲੈ ਕੇ ਜੇਕਰ ਕੋਈ ਸ਼ੱਕ ਹੈ ਤਾਂ ਇਹ ਦੇਖ ਕੇ ਉਹ ਸ਼ੱਕ ਦੂਰ ਹੋ ਜਾਣਾ ਚਾਹੀਦਾ ਹੈ ਕਿ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਵਿਚ ਕਿਹੜੇ ਠੱਗ ਅਤੇ ਕਸਾਈ ਸ਼ਾਮਲ ਹਨ।
ਪੜ੍ਹੋ ਇਹ ਵੀ ਖ਼ਬਰ - ਥਾਣਾ ਮਜੀਠਾ ਦੇ ASI ਦਾ ਕਾਰਨਾਮਾ : ਗੱਲ ਸੁਨਣ ਦੀ ਥਾਂ ਨੌਜਵਾਨ ਨਾਲ ਖਹਿਬੜਿਆ, ਜੜਿਆ ਥੱਪੜ (ਤਸਵੀਰਾਂ)