ਹੈਰਾਨੀਜਨਕ! 2 ਸਾਲ ਤੋਂ ਮਾਂ ਦੀ ਲਾਸ਼ ਨਾਲ ਰਹਿ ਰਹੇ ਸਨ ਬੱਚੇ, ਇੰਝ ਹੋਇਆ ਖੁਲਾਸਾ

Sunday, Nov 01, 2020 - 06:00 PM (IST)

ਹੈਰਾਨੀਜਨਕ! 2 ਸਾਲ ਤੋਂ ਮਾਂ ਦੀ ਲਾਸ਼ ਨਾਲ ਰਹਿ ਰਹੇ ਸਨ ਬੱਚੇ, ਇੰਝ ਹੋਇਆ ਖੁਲਾਸਾ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦਾ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਟੇਨੇਸੀ ਵਿਚ ਮਰਨ ਦੇ 2 ਸਾਲ ਬਾਅਦ ਇਕ ਬੀਬੀ ਦੀ ਲਾਸ਼ ਉਸ ਦੇ ਹੀ ਘਰ ਬੈੱਡ 'ਤੇ ਬਰਾਮਦ ਕੀਤੀ ਗਈ। 2 ਸਾਲ ਤੱਕ ਇਸ ਹਾਲਤ ਵਿਚ ਹੋਣ ਦੇ ਕਾਰਨ ਲਾਸ਼ ਪੂਰੀ ਤਰ੍ਹਾਂ ਨਾਲ ਸੜ ਚੁੱਕੀ ਸੀ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਬੀਬੀ ਦੇ ਬੱਚੇ ਇਹਨਾਂ 2 ਸਾਲਾਂ ਵਿਚ ਉਸ ਦੇ ਨਾਲ ਰਹਿ ਰਹੇ ਸਨ। ਪੁਲਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਬੀਬੀ ਦੀ ਪਛਾਣ 56 ਸਾਲਾ ਲਾਰਿੰਡਾ ਜੋਲ ਦੇ ਰੂਪ ਵਿਚ ਹੋਈ ਹੈ। ਉਸ  ਦੀ ਲਾਸ਼ ਨੂੰ 21 ਅਕਤੂਬਰ ਨੂੰ ਖੋਜਿਆ ਗਿਆ ਸੀ। ਉਸ ਦਾ ਖੁਰਦ-ਬੁਰਦ ਸਰੀਰ ਬੈੱਡ 'ਤੇ ਮਿਲਿਆ ਸੀ। ਉਸ ਦੀ ਲਾਸ਼ ਕੱਪੜਿਆਂ ਦੇ ਢੇਰ ਹੇਠਾਂ ਲੁਕੀ ਹੋਈ ਸੀ। ਉਸ ਦੀ ਲਾਸ਼ ਬਾਰੇ ਉਦੋਂ ਪਤਾ ਚੱਲਿਆ ਜਦੋਂ ਡੇਵਿਡਸਨ ਕਾਊਂਟੀ (ਰਿਹਾਇਸ਼ ਖੇਤਰ) ਨੇ ਇਕ ਡਿਪਟੀ ਨੂੰ ਘਰ ਵਿਚ ਬੇਦਖਲੀ ਦਾ ਨੋਟਿਸ ਦੇਣ ਦੇ ਸੰਬੰਧ ਵਿਚ ਭੇਜਿਆ ਸੀ। 

 

ਲਾਰਿੰਡਾ ਦੇ ਭਰਾ ਐਨਥਨੀ ਜੋਲੀ ਨੇ ਦੱਸਿਆ ਕਿ ਉਸ ਦੀ ਭੈਣ ਦੀ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਹੈ। ਸਿਰਫ ਉਸ ਦੀਆਂ ਹੱਡੀਆਂ ਬਾਕੀ ਹਨ। ਐਨਥਨੀ ਦਾ ਕਹਿਣਾ ਹੈ ਕਿ ਉਹ ਲਾਸ਼ 2 ਸਾਲ ਤੋਂ ਵੱਧ ਸਮਾਂ ਪੁਰਾਣੀ ਵੀ ਹੋ ਸਕਦੀ ਹੈ। ਐਨਥਨੀ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਭਾਂਜੀ ਨਾਲ ਇਸ ਬਾਰੇ ਗੱਲ ਕੀਤੀ ਸੀ। ਉਸ ਤੋਂ ਉਹਨਾਂ ਨੇ ਪੁੱਛਿਆ ਸੀਕਿ ਕਿੰਨੇ ਸਮੇਂ ਤੋਂ ਉਹਨਾਂ ਦੀ ਮਾਂ ਲਾਸ਼ ਇੱਥੇ ਹੈ ਤਾਂ ਇਸ ਬਾਰੇ ਜਾਣ ਕੇ ਉਹਨਾਂ ਨੂੰ ਹੈਰਾਨੀ ਹੋਈ। 

ਪੜ੍ਹੋ ਇਹ ਅਹਿਮ ਖਬਰ- ਪਾਕਿ : 4 ਮਹੀਨੇ ਤੱਕ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ, ਹੋਈ ਗਰਭਵਤੀ

ਇੱਥੇ ਦੱਸ ਦਈਏ ਕਿ ਲਾਰਿੰਡਾ ਦੇ ਚਾਰ ਬੱਚੇ ਹਨ ਪਰ ਸਾਰੇ ਦਿਮਾਗੀ ਤੌਰ ਤੇ ਕਮਜ਼ੋਰ ਹਨ। ਇਹ ਸਾਰੇ ਉਸ ਘਰ ਵਿਚ ਮਾਂ ਦੀ ਲਾਸ਼ ਨਾਲ 2 ਸਾਲ ਤੋਂ ਰਹਿ ਰਹੇ ਸਨ। ਐਨਥਨੀ ਦੇ ਮੁਤਾਬਕ, ਇਹਨਾਂ ਦੋ ਸਾਲਾਂ ਵਿਚ ਉਸ ਨੇ ਜਦੋਂ ਵੀ ਫੋਨ ਕੀਤਾ ਤਾਂ ਬੱਚੇ ਇਹ ਕਹਿ ਦਿੰਦੇ ਸਨ ਕਿ ਮਾਂ ਸੌਂ ਰਹੀ ਹੈ ਜਾਂ ਹਾਲੇ ਗੱਲ ਨਹੀਂ ਕਰ ਸਕਦੀ। ਇਸ ਦੇ ਬਾਅਦ ਜਦੋਂ ਉਸ ਨੂੰ ਕੁਝ ਗੜਬੜ ਲੱਗੀ ਤਾਂ ਉਹਨਾਂ ਨੇ ਪੁਲਸ ਨੂੰ ਫੋਨ ਕਰਕੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ। 


author

Vandana

Content Editor

Related News