ਭੂਟਾਨ: ਰਾਜੇ ਦੇ ਜਨਮਦਿਨ ''ਤੇ PM ਦੀ ਜਨਤਾ ਨੂੰ ਅਨੋਖੀ ਅਪੀਲ: ''ਗੋਦ ਲਓ ਆਵਾਰਾ ਕੁੱਤੇ''

02/22/2020 4:48:05 PM

ਥਿੰਪੁ- ਭੂਟਾਨ ਦੇ ਪ੍ਰਧਾਨ ਮੰਤਰੀ ਲੇਟੇ ਸ਼ੇਰਿੰਗ ਨੇ ਦੇਸ਼ ਦੇ ਨਾਗਰਿਕਾਂ ਅਪੀਲ ਕੀਤੀ ਹੈ ਕਿ ਉਹ ਰਾਜਾ ਜਿਗਮੇ ਖੇਸਰ ਸਿੰਗਯੇ ਵਾਂਗਚੁਕ ਨੂੰ ਜਨਮਦਿਨ ਦਾ ਤੋਹਫਾ ਦੇਣ ਲਈ ਆਵਾਰਾ ਕੁੱਤੇ ਤੇ ਪੇੜ-ਪੌਦੇ ਗੋਦ ਲੈਣ। ਇਥੇ ਸ਼ੁੱਕਰਵਾਰ ਨੂੰ ਰਾਜਾ ਦਾ 40ਵਾਂ ਜਨਮਦਿਨ ਮਨਾਇਆ ਗਿਆ ਹੈ। ਜਨਮਦਿਨ ਦਾ ਆਯੋਜਨ ਥਿੰਪੁ ਦੇ ਚੰਗਲੀਮਥਾਂਗ ਸਟੇਡੀਅਮ ਵਿਚ ਹੋਇਆ। ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਸ਼ੇਰਿੰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

PunjabKesari
ਪ੍ਰਧਾਨ ਮੰਤਰੀ ਸ਼ੇਰਿੰਗ ਨੇ ਅਰਥਵਿਵਸਥਾ, ਸਿੱਖਿਆ, ਸਿਹਤ ਤੇ ਤਕਨੀਕ ਦੇ ਖੇਤਰਾਂ ਵਿਚ ਕਈ ਪ੍ਰੋਗਰਾਮਾਂ ਦਾ ਐਲਾਨ ਕੀਤਾ, ਜਿਹਨਾਂ ਦੀ ਇਕ ਸਾਲ ਦੇ ਅੰਦਰ ਸ਼ੁਰੂਆਤ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਦਫਤਰ ਨੇ ਫੇਸਬੁੱਕ 'ਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਵਿਅਕਤੀਗਤ ਪੱਧਰ 'ਤੇ ਕੋਈ ਵਿਅਕਤੀ ਪੌਦਾ ਲਗਾਉਣ ਤੇ ਉਸ ਦੀ ਦੇਖਭਾਲ ਕਰਨ ਦਾ ਵਿਕਲਪ ਚੁਣ ਸਕਦਾ ਹੈ, ਇਕ ਆਵਾਰਾ ਕੁੱਤੇ ਨੂੰ ਗੋਦ ਲੈ ਸਕਦਾ ਹੈ ਜਾਂ ਆਪਣੇ ਨੇੜੇ ਦੇ ਕਚਰੇ ਦਾ ਨਿਪਟਾਰਾ ਕਰਨ ਲਈ ਵਚਨਬੱਧ ਬਣ ਸਕਦਾ ਹੈ। ਰਾਜਾ ਦੇ ਲਈ ਇਸ ਤਰ੍ਹਾਂ ਦੀ ਵਿਅਕਤੀਗਤ ਵਚਨਬੱਧਤਾ ਸਭ ਤੋਂ ਚੰਗਾ ਤੋਹਫਾ ਹੋਵੇਗੀ। 

PunjabKesari
ਪ੍ਰਧਾਨ ਮੰਤਰੀ ਦੀ ਇਸ ਗੱਲ ਦੀ ਸੋਸ਼ਲ ਮੀਡੀਆ 'ਤੇ ਬਹੁਤ ਸ਼ਲਾਘਾ ਹੋ ਰਹੀ ਹੈ। ਇਕ ਯੂਜ਼ਰ ਨੇ ਕਿਹਾ ਕਿ ਜੋ ਵੀ ਇਨਸਾਨੀਅਤ ਤੇ ਦਿਆਲੂ ਜੀਵਨ ਜਿਉਣਾ ਚਾਹੁੰਦਾ ਹੈ, ਉਸ ਦੇ ਲਈ ਇਹ ਪ੍ਰੇਰਣਾ ਹੈ। ਇਕ ਹੋਰ ਯੂਜ਼ਰ ਨੇ ਕਿਹਾ ਕਿ ਇਹ ਬਹੁਤ ਚੰਗੀ ਪਹਿਲ ਹੈ। ਭੂਟਾਨ ਇਕ ਚੰਗਾ ਗੁਆਂਢੀ ਹੈ।


Baljit Singh

Content Editor

Related News