ਭਾਰਤ ਬਾਇਓਟੈੱਕ ਦੇ ਟੀਕੇ ਨੂੰ ਸਤੰਬਰ ਮੱਧ ਤੱਕ WHO ਦੀ ਮਨਜ਼ੂਰੀ ਮਿਲਣ ਦੀ ਉਮੀਦ
Wednesday, Aug 11, 2021 - 11:26 PM (IST)

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ 'ਭਾਰਤ ਬਾਇਓਟੈੱਕ' ਦੁਆਰਾ ਭਾਰਤ 'ਚ ਬਣੇ ਕੋਵਿਡ-19 ਰੋਕੂ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦੇਣ 'ਤੇ ਅਗਲੇ ਮਹੀਨੇ ਫੈਸਲਾ ਲਿਆ ਜਾ ਸਕਦਾ ਹੈ। ਇਸ ਟੀਕੇ ਨੂੰ ਅਜੇ ਤੱਕ ਕਿਸੇ ਪੱਛਮੀ ਦੇਸ਼ ਦੀ ਰੈਗੂਲੇਟਰੀ ਸੰਸਥਾ ਵੱਲੋਂ ਮਨਜ਼ੂਰੀ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ : ਸੈਮਸੰਗ ਨੇ ਲਾਂਚ ਕੀਤੀਆਂ ਦੋ ਨਵੀਆਂ ਸਮਾਰਟਵਾਚ, ਜਾਣੋ ਕੀਮਤ ਤੇ ਫੀਚਰਸ
ਡਬਲਯੂ.ਐੱਚ.ਓ. ਦੀ 'ਟੀਕੇ ਲਈ ਸਹਾਇਕ ਡਾਇਰੈਕਟਰ ਜਨਰਲ' ਡਾ. ਮਰੀਯੰਗੇਲਾ ਸਿਮਾਓ ਨੇ ਕਿਹਾ ਕਿ ਭਾਰਤ ਬਾਇਓਟੈੱਕ ਦੇ ਟੀਕੇ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਦੀ ਸਮੀਖਿਆ ਥੋੜੀ ਬਿਹਤਰ ਹੈ ਅਤੇ ਉਮੀਦ ਹੈ ਕਿ ਸਤੰਬਰ ਮੱਧ ਤੱਕ ਅਧਿਕਾਰੀ ਕਿਸੇ ਨਤੀਜੇ 'ਤੇ ਪਹੁੰਚ ਜਾਣਗੇ। ਇਸ ਟੀਕੇ 'ਤੇ ਕੁਝ ਅਧਿਐਨ ਪ੍ਰਕਾਸ਼ਿਤ ਹੋਏ ਹਨ। ਭਾਰਤ ਦੇ ਕਿਸੇ ਖੋਜਕਰਤਾ ਨੇ ਟੀਕੇ 'ਤੇ ਕਈ ਉੱਨਤ ਖੋਜ ਪ੍ਰਕਾਸ਼ਿਤ ਨਹੀਂ ਕੀਤੀ ਹੈ। ਇਸ ਟੀਕੇ ਨੂੰ ਭਾਰਤ 'ਚ ਇਸਤੇਮਾਲ ਦੀ ਮਨਜ਼ੂਰੀ ਮਿਲ ਚੁੱਕੀ ਹੈ। ਭਾਰਤ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਟੀਕਾ 78 ਫੀਸਦੀ ਤੱਕ ਅਸਰਦਾਰ ਹੈ।
ਇਹ ਵੀ ਪੜ੍ਹੋ :ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਵੀ ਕੇਰਲ 'ਚ 40 ਹਜ਼ਾਰ ਤੋਂ ਵਧੇਰੇ ਲੋਕ ਕੋਰੋਨਾ ਇਨਫੈਕਟਿਡ