ਭਾਰ ਘਟਾਉਣ ਲਈ ਰਨਿੰਗ ਨਹੀਂ ਹੈ ਬੈਸਟ ਐਕਸਰਸਾਈਜ਼

07/27/2019 5:04:26 PM

ਨਵੀਂ ਦਿੱਲੀ/ਵਾਸ਼ਿੰਗਟਨ— ਜਦੋਂ ਗੱਲ ਫਿਜੀਕਲ ਐਕਟੀਵਿਟੀ ਤੇ ਐਸਰਸਾਈਜ਼ ਦੀ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਰਨਿੰਗ ਕਰਨਾ ਯਾਨੀ ਦੌੜਨਾ ਪਸੰਦ ਕਰਦੇ ਹਨ। ਇੰਨਾ ਹੀ ਨਹੀਂ ਉਹ ਲੋਕ ਜੋ ਭਾਰ ਘਟਾਉਣ ਕਰਨ ਦੀ ਸੋਚ ਰਹੇ ਹਨ ਉਹ ਵੀ ਰਨਿੰਗ ਨੂੰ ਬੈਸਟ ਐਕਸਰਸਾਈਜ਼ ਮੰਨਦੇ ਹਨ। ਪਰ, ਹਕੀਕਤ ਇਹ ਹੈ ਕਿ ਰਨਿੰਗ, ਐਕਸਰਸਾਈਜ ਦਾ ਸਭ ਤੋਂ ਚੰਗਾ ਤਰੀਕਾ ਨਹੀਂ ਹੈ। ਆਖਿਰ ਅਜਿਹਾ ਕਿਉਂ?

ਦੌੜਨਾ ਫਾਇਦੇਮੰਦ
ਦੌੜਨ ਨਾਲ ਤੁਹਾਡਾ ਮੂਡ ਚੰਗਾ ਹੁੰਦਾ ਹੈ, ਚੰਗੀ ਨੀਂਦ ਆਉਂਦੀ ਹੈ ਤੇ ਦਿਲ ਦੀ ਸਿਹਤ ਲਈ ਵੀ ਦੌੜਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਜਰਨਲ ਆਫ ਅਮਰੀਕਨ ਕਾਲਜ ਆਫ ਕਾਰਡੀਓਲਾਜੀ 'ਚ ਛਪੀ ਸਟੱਡੀ ਦੇ ਨਤੀਜੇ ਦੱਸਦੇ ਹਨ ਕਿ ਰਨਿੰਗ ਨੂੰ ਡੇਲੀ ਲਾਈਫਸਟਾਈਲ ਦਾ ਹਿੱਸਾ ਬਣਾਉਣ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਕਾਰਨ ਮੌਤ ਦਾ ਖਤਰਾ 5 ਫੀਸਦੀ ਘੱਟ ਹੋ ਜਾਂਦਾ ਹੈ। ਨਾਲ ਹੀ ਉਂਝ ਲੋਕ ਜੋ ਦੌੜਦੇ ਹਨ ਉਹ ਨਾ ਦੌੜਨ ਵਾਲਿਆਂ ਦੇ ਮੁਕਾਬਲੇ 3 ਸਾਲ ਜ਼ਿਆਦਾ ਜੀਊਂਦੇ ਹਨ। ਇਸ ਲਈ ਜੇਕਰ ਤੁਸੀਂ ਦੌੜ ਰਹੇ ਹੋ ਤਾਂ ਇਸਨੂੰ ਜਾਰੀ ਰੱਖੋ।

ਦੌੜਨ ਦੇ ਸ਼ੁਰੂਆਤੀ ਦੌਰ 'ਚ ਘਟਦੈ ਭਾਰ
ਜਦੋਂ ਤੁਸੀਂ ਦੌੜਨਾ ਸ਼ੁਰੂ ਕਰਦੇ ਹੋ ਤਾਂ ਸ਼ੁਰੂਆਤੀ ਕੁਝ ਹਫਤਿਆਂ 'ਚ ਤੁਹਾਡਾ ਕੁਝ ਭਾਰ ਘੱਟ ਹੋ ਸਕਦਾ ਹੈ ਕਿਉਂਕਿ ਜਦੋਂ ਤੁਸੀਂ ਕੁਝ ਨਵਾਂ ਸ਼ੁਰੂ ਕਰਦੇ ਹੋ ਤਾਂ ਸਾਡਾ ਸਰੀਰ ਸਟ੍ਰੈੱਸ ਹਾਰਮੋਨ ਰਿਲੀਜ਼ ਕਰਦਾ ਹੈ ਜਿਸ ਨਾਲ ਓਵਰਆਲ ਬਾਡੀ ਵੇਟ 'ਚ ਕਮੀ ਦਿਖਦੀ ਹੈ ਪਰ ਕੁਝ ਦਿਨ ਬਾਅਦ ਭਾਰ ਘਟਨਾ ਬੰਦ ਹੋ ਜਾਂਦਾ ਹੈ। ਇਸ ਲਈ ਜੇਕਰ ਤੁਸੀਂ 1 ਕਿਲੋਮੀਟਰ ਦੌੜਨਾ ਸ਼ੁਰੂ ਕੀਤਾ ਹੈ ਤਾਂ 2 ਹਫਤੇ ਬਾਅਦ ਦੌੜਨ ਦੀ ਸਪੀਡ ਅਤੇ ਦੂਰੀ ਦੋਨੋਂ ਵਧਾ ਦਿਓ।

ਦੌੜਨ ਨਾਲ ਲਗਦੀ ਹੈ ਭੁੱਖ
ਜੋ ਲੋਕ ਭਾਰ ਘਟਾਉਣ ਲਈ ਦੌੜਦੇ ਹਨ ਉਨ੍ਹਾਂ ਨੇ ਕਿੰਨੀ ਕੈਲੋਰੀ ਬਰਨ ਕੀਤੀ ਹੈ, ਇਸਦਾ ਅੰਕੜਾ ਸਰੀਰ ਨੂੰ ਮਿਲਣ ਲਗਦਾ ਹੈ। ਇਸ ਨੂੰ ਇੰਝ ਸਮਝ ਸਕਦੇ ਹੋ ਕਿ ਜਦੋਂ ਤੁਸੀਂ ਦੌੜਨ 'ਚ ਐਨਰਜੀ ਖਰਚ ਕਰਦੇ ਹੋ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਤੁਹਾਨੂੰ ਭੁੱਖ ਲੱਗੇਗੀ ਅਤੇ ਤੁਹਾਨੂੰ ਕੈਲੋਰੀ ਦੀ ਲੋੜ ਮਹਿਸੂਸ ਹੋਵੇਗੀ। ਕਿਉਂਕਿ ਬਹੁਤ ਸਾਰੇ ਬਾਇਓਕੈਮੀਕਲ ਫੈਕਟਰਜ਼ ਹਨ ਜੋ ਵਰਕਆਉਟ ਅਤੇ ਦੌੜਨ ਤੋਂ ਬਾਅਦ ਭੁੱਖ ਨੂੰ ਪ੍ਰਭਾਵਿਤ ਕਰਦੇ ਹਨ।

ਸਿਰਫ ਰਨਿੰਗ ਨਹੀਂ ਭਾਰ ਘਟਾਉਣ ਲਈ
ਭਾਰ ਘਟਾਉਣ ਲਈ ਰਨਿੰਗ ਤੋਂ ਜ਼ਿਆਦਾ ਬਿਹਤਰ ਹਾਈ ਇੰਟੇਂਸਿਟੀ ਇੰਟਰਵਲ ਟਰੇਨਿੰਗ ਯਾਨੀ ਐੱਚ. ਆਈ. ਟੀ. ਐਸਰਸਾਈਜ ਹੈ। ਇਸਨੂੰ ਕਰਨ ਦਾ ਵੱਖਰਾ-ਵੱਖਰਾ ਤਰੀਕਾ ਹੈ। ਇਸਦੇ ਤਹਿਤ ਤੁਸੀਂ ਚਾਹੋ ਤਾਂ ਸਟ੍ਰੈਂਥ ਟਰੇਨਿੰਗ, ਸਾਈਕਲਿੰਗ, ਕਾਰਡੀਓ ਵਰਕਆਉਟ ਆਦਿ ਕਰ ਸਕਦੇ ਹੋ ਅਤੇ ਇਨ੍ਹਾਂ ਸਾਰਿਆਂ ਦੇ ਨਾਲ ਰਨਿੰਗ ਨੂੰ ਵੀ ਸ਼ਾਮਲ ਕਰ ਸਕਦੇ ਹੋ। ਪਰ ਸਿਰਫ ਰਨਿੰਗ ਕਰਨ ਜਾਂ ਐਕਸਰਸਾਈਜ਼ ਕਰਨ ਨਾਲ ਭਾਰ ਘਟੇਗਾ ਨਹੀਂ। ਇਸਦੇ ਲਈ ਸਹੀ ਅਤੇ ਹੈਲਦੀ ਡਾਇਟ ਦਾ ਸੇਵਨ ਵੀ ਕਰਨਾ ਹੋਵੇਗਾ।


Baljit Singh

Content Editor

Related News