ਬੈਰਗਾਮੋ ਦੀ ਟੀਮ ਨੇ ਇਟਲੀ ''ਚ ਸੀਜ਼ਨ ਦਾ ਪਹਿਲਾ ਕਬੱਡੀ ਕੱਪ ਜਿੱਤਿਆ

Tuesday, Jun 07, 2022 - 03:17 PM (IST)

ਬੈਰਗਾਮੋ ਦੀ ਟੀਮ ਨੇ ਇਟਲੀ ''ਚ ਸੀਜ਼ਨ ਦਾ ਪਹਿਲਾ ਕਬੱਡੀ ਕੱਪ ਜਿੱਤਿਆ

ਮਿਲਾਨ/ਇਟਲੀ (ਸਾਬੀ ਚੀਨੀਆ)- ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਪੋਰਦੀਨੋਨੇ ਤਰਵੀਜੋ ਦੁਆਰਾ ਕਰਵਾਏ ਗਏ ਕਬੱਡੀ ਕੱਪ ਦੌਰਾਨ ਫਾਈਨਲ ਮੁਕਾਬਲੇ ਵਿੱਚ ਗੁਰਦੁਆਰਾ ਸਿੰਘ ਸਭਾ ਸਪੋਰਟਸ ਕਲੱਬ ਕੋਰਤੇਨੋਵੇ ਬੈਰਗਾਮੋ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਵਿਚੈਂਸਾ ਤਰਵੀਜੋ ਦੀ ਟੀਮ ਨੂੰ ਮਾਤ ਦੇ ਕੇ ਕਬੱਡੀ ਕੱਪ ਜਿੱਤ ਲਿਆ।

ਇਸ ਤਰ੍ਹਾਂ ਬੈਰਗਾਮੋ ਦੀ ਟੀਮ ਪਹਿਲੇ ਅਤੇ ਵਿਚੈਂਸਾ ਪੋਰਦੀਨੋਨੇ ਦੀ ਟੀਮ ਦੂਜੇ ਨੰਬਰ 'ਤੇ ਰਹੀ। ਉਥੇ ਹੀ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ 'ਚ ਫੀਰੈਸਾਂ ਨੇ ਟਰਾਫੀ ਜਿੱਤ ਕੇ ਪਹਿਲਾ ਸਥਾਨ ਹਾਸਿਲ ਕੀਤਾ, ਜਦੋਂ ਕਿ ਬੈਰਗਾਮੋ ਦੀ ਟੀਮ ਦੂਜੇ ਸਥਾਨ 'ਤੇ ਰਹੀ। ਖਿਡਾਰੀ ਮੰਨਾ ਸਿੱਧੂ ਮਲਸੀਆ ਬੈਸਟ ਰੇਡਰ ਐਲਾਨੇ ਗਏ ਅਤੇ ਕਾਲਾ ਭੰਡਾਲ ਅਤੇ ਤੇਜਾ ਪੱਡਾ ਖੀਰਾਂਵਾਲੀ ਬੈਸਟ ਜਾਫੀ ਚੁਣੇ ਗਏ। ਖੇਡ ਮੇਲੇ ਦੌਰਾਨ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। ਪ੍ਰਸਿੱਧ ਕੁਮੈਟੇਟਰ ਬੱਬੂ ਜਲੰਧਰੀਆ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੁਮੈਂਟਰੀ ਕਰਕੇ ਦਰਸ਼ਕਾਂ ਨੂੰ ਖੇਡ ਮੈਦਾਨ ਨਾਲ਼ ਜੋੜੀ ਰੱਖਿਆ। ਜੇਤੂ ਟੀਮਾਂ ਨੂੰ ਨਕਦ ਇਨਾਮਾਂ ਅਤੇ ਦਿਲ-ਖਿੱਚਵੀਆਂ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।


author

cherry

Content Editor

Related News