ਸਾਬਕਾ ਪੋਪ ਬੇਨੇਡਿਕਟ XVI ਦਾ ਦਿਹਾਂਤ, 95 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
Saturday, Dec 31, 2022 - 04:02 PM (IST)
ਵੈਟੀਕਨ ਸਿਟੀ (ਭਾਸ਼ਾ)- ਸਾਬਕਾ ਕੈਥੋਲਿਕ ਪੋਪ ਐਮਰੀਟਸ ਬੇਨੇਡਿਕਟ XVI ਦਾ 95 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਵੈਟੀਕਨ ਦੇ ਬੁਲਾਰੇ ਮੈਟਿਓ ਬਰੂਨੀ ਦੇ ਇੱਕ ਬਿਆਨ ਵਿੱਚ ਕਿਹਾ: “ਮੈਂ ਦੁਖ ਨਾਲ ਸੂਚਿਤ ਕਰਦਾ ਹਾਂ ਕਿ ਪੋਪ ਐਮਰੀਟਸ ਬੇਨੇਡਿਕਟ 16ਵੇਂ ਦਾ ਅੱਜ ਵੈਟੀਕਨ ਵਿੱਚ ਮੇਟਰ ਏਕਲੇਸੀਆ ਮੱਠ ਵਿੱਚ ਦਿਹਾਂਤ ਹੋ ਗਿਆ।'
ਜਰਮਨੀ ਨਾਲ ਤਾਲੁਕ ਰੱਖਣ ਵਾਲੇ ਬੇਨੇਡਿਕਟ ਇਕ ਅਜਿਹੇ ਧਰਮਗੁਰੂ ਦੇ ਰੂਪ ਵਿਚ ਯਾਦ ਕੀਤੇ ਜਾਣਗੇ, ਜੋ ਪੋਪ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ 600 ਸਾਲਾਂ ਵਿੱਚ ਪਹਿਲੇ ਈਸਾਈ ਧਰਮਗੁਰੂ ਸਨ। ਬੇਨੇਡਿਕਟ ਨੇ 11 ਫਰਵਰੀ 2013 ਨੂੰ ਦੁਨੀਆ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ ਸੀ, ਜਦੋਂ ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਉਹ 1.2 ਅਰਬ ਪੈਰੋਕਾਰਾਂ ਦੇ ਕੈਥੋਲਿਕ ਚਰਚ ਦੀ ਹੁਣ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਹਨ। ਉਹ 8 ਸਾਲ ਇਸ ਅਹੁਦੇ 'ਤੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਅਸਤੀਫ਼ੇ ਨਾਲ ਪੋਪ ਫਰਾਂਸਿਸ ਦੇ ਉੱਚ ਅਹੁਦੇ ਲਈ ਚੁਣੇ ਜਾਣ ਦਾ ਰਾਹ ਪੱਧਰਾ ਹੋ ਗਿਆ।