ਚੀਨ ਨੇ ਤਿੱਬਤੀ ਵਿਦਿਆਰਥੀਆਂ ਨੂੰ ਮਿਲਟਰੀ ਸਿਖਲਾਈ ਲੈਣ ਲਈ ਕੀਤਾ ਮਜਬੂਰ

Sunday, Aug 08, 2021 - 02:18 PM (IST)

ਚੀਨ ਨੇ ਤਿੱਬਤੀ ਵਿਦਿਆਰਥੀਆਂ ਨੂੰ ਮਿਲਟਰੀ ਸਿਖਲਾਈ ਲੈਣ ਲਈ ਕੀਤਾ ਮਜਬੂਰ

ਬੀਜਿੰਗ (ਬਿਊਰੋ): ਚੀਨ ਦੀ ਸਰਕਾਰ ਤਿੱਬਤ ਵਿਚ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਮਿਲਟਰੀ ਸਿੱਖਿਆ ਪ੍ਰਾਪਤ ਕਰਨ ਲਈ ਮਜਬੂਰ ਕਰ ਰਹੀ ਹੈ। ਉਹ ਮਿਲਟਰੀ ਸਿੱਖਿਆ ਦੀ ਆੜ ਵਿਚ ਇਹਨਾਂ ਤਿੱਬਤੀ ਵਿਦਿਆਰਥੀਆਂ ਨੂੰ ਕਮਿਊਨਿਸਟ ਵਿਚਾਰਧਾਰਾ ਨੂੰ ਅਪਨਾਉਣ ਲਈ ਮਜਬੂਰ ਕਰ ਰਹੀ ਹੈ। ਵਿਦਿਆਰਥੀਆਂ ਨੂੰ ਲਹਾਸਾ ਅਤੇ ਕਈ ਹੋਰ ਖੇਤਰਾਂ ਵਿਚ ਦੱਖਣੀ ਤਿੱਬਤ ਵਿਚ ਸਥਾਪਿਤ ਦੋ ਸਿਖਲਾਈ ਕੈਂਪਾਂ ਵਿਚ ਹਿੱਸਾ ਲੈਣ ਲਈ ਭੇਜਿਆ ਜਾ ਰਿਹਾ ਹੈ।

ਰੇਡੀਓ ਫ੍ਰੀ ਏਸ਼ੀਆ ਨੇ ਇਸ ਸੰਬੰਧ ਵਿਚ ਇਕ ਰਿਪੋਰਟ ਦਿੱਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਚੀਨ ਦੀ ਤਿੱਬਤ ਵਿਚ ਸੱਭਿਆਚਾਰਕ ਸੰਬੰਧਾਂ ਨੂੰ ਕਮਜੋਰ ਕਰਨ ਦੀ ਸਾਜਿਸ਼ ਦਾ ਇਕ ਹਿੱਸਾ ਹੈ। ਤਿੱਬਤ ਦੇ ਇਹਨਾਂ ਵਿਦਿਆਰਥੀਆਂ ਕੋਲ ਹੁਣ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਵਿਚ ਮਿਲਟਰੀ ਸਿਖਲਾਈ ਵਿਚ ਸ਼ਾਮਲ ਹੋਣ ਦੇ ਇਲਾਵਾ ਕੋਈ ਵਿਕਲਪ ਨਹੀਂ ਹੈ। ਸਿਖਲਾਈ ਦੇ ਮਾਧਿਅਮ ਨਾਲ ਇਹਨਾਂ ਵਿਦਿਆਰਥੀਆਂ ਦਾ ਬ੍ਰੇਨਵਾਸ਼ ਕੀਤਾ ਜਾਵੇਗਾ। ਇੱਥੇ ਦੱਸ ਦਈਏ ਕਿ ਤਿੱਬਤ ਵਿਚ ਸੱਭਿਆਚਾਰਕ ਵਿਰਾਸਤ ਨੂੰ ਖ਼ਤਮ ਕਰਨ ਲਈ ਚੀਨ ਕਈ ਤਰ੍ਹਾਂ ਦੀਆਂ ਯੋਜਨਾਵਾਂ ਨੂੰ ਅੰਜਾਮ ਦੇ ਰਿਹਾ ਹੈ ਜੋ ਤਿੱਬਤੀ ਭਾਸ਼ਾ ਲਈ ਖਤਰਾ ਬਣ ਜਾਣਗੀਆਂ।

ਪੜ੍ਹੋ ਇਹ ਅਹਿਮ ਖਬਰ -ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਅਫਗਾਨਿਸਤਾਨ ਛੱਡਣ ਦੀ ਕੀਤੀ ਅਪੀਲ

ਹਾਲ ਹੀ ਵਿਚ ਚੀਨ ਦੇ ਗਾਂਸੂ ਸੂਬੇ ਵਿਚ ਇਕ ਮਠ ਨੂੰ ਜ਼ਬਰਦਸਤੀ ਬੰਦ ਕਰ ਦਿੱਤਾ। ਭਿਕਸ਼ੂਆਂ ਅਤੇ ਨਨਸ ਨੂੰ ਬੇਦਖਲ ਕਰ ਦਿੱਤਾ ਜਦਕਿ ਉਹਨਾਂ ਵਿਚੋਂ ਕਈਆਂ ਨੂੰ ਇਸ ਬੇਦਖਲੀ ਦੌਰਾਨ ਬੀਜਿੰਗ ਨੇ ਹਿਰਾਸਤ ਵਿਚ ਵੀ ਲਿਆ। ਚੀਨੀ ਅਧਿਕਾਰੀ ਤਿੱਬਤੀ ਬੌਧ ਧਰਮ 'ਤੇ ਕੰਟਰੋਲ ਵਧਾਉਣ ਲਈ ਤਿਆਰੀ ਵਿਚ ਹਨ। ਮਠਾਂ ਨੂੰ ਰਵਾਇਤੀ ਸਿੱਖਿਆ ਦੇਣ ਦੀ ਮਨਾਹੀ ਹੈ ਜੋ ਤਿੱਬਤੀ ਬੌਧ ਧਰਮ ਦਾ ਇਕ ਅਟੁੱਟ ਹਿੱਸਾ ਹਨ। ਇਸ ਦੇ ਬਜਾਏ ਭਿਕਸ਼ੂਆਂ ਅਤੇ ਨਨਸ ਤੋਂ ਵਿਦਿਆਰਥੀਆਂ ਨੂੰ ਨਿਯਮਿਤ ਤੌਰ 'ਤੇ ਦੇਸ਼ਭਗਤੀ ਸਿੱਖਿਆ ਅਤੇ ਹੋਰ ਰਾਜਨੀਤਕ ਮੁਹਿੰਮਾਂ ਦੇ ਬਾਰੇ ਪੜ੍ਹਾਉਣ ਲਈ ਕਿਹਾ ਜਾ ਰਿਹਾ ਹੈ ਜੋ ਮੂਲ ਰੂਪ ਨਾਲ ਤਿੱਬਤੀ ਬੌਧ ਧਰਮ ਦੇ ਮੂਲ ਸਿਧਾਂਤਾਂ ਦੇ ਖ਼ਿਲਾਫ਼ ਹੈ। 

ਚੀਨ ਦੇ ਕਬਜ਼ੇ ਕਾਰਨ ਤਿੱਬਤ ਦਾ ਵਾਤਾਵਰਨ ਨਸ਼ਟ ਹੋ ਗਿਆ ਹੈ। ਸਰੋਤਾਂ ਦੀ ਗੈਰ ਕਾਨੂੰਨੀ ਢੰਗ ਨਾਲ ਖੋਦਾਈ ਅਤੇ  ਢੋਆ-ਢੁਆਈ ਕੀਤੀ ਗਈ ਹੈ। ਇਸ ਕਾਰਨ ਨਦੀਆਂ ਦੂਸ਼ਿਤ ਹੋ ਗਈਆਂ ਹਨ। ਚੀਨ ਦੇ ਕਬਜ਼ੇ ਨੇ ਤਿੱਬਤੀਆਂ ਨੂੰ ਉਹਨਾਂ ਦੇ ਮੂਲ ਅਧਿਕਾਰਾਂ ਤੋਂ ਵਾਂਝੇ ਕਰ ਦਿੱਤਾ ਹੈ। ਚੀਨੀ ਕਮਿਊਨਿਸਟ ਪਾਰਟੀ ਦੀ ਦਮਨਕਾਰੀ ਅਤੇ ਕੱਟੜਪੰਥੀ ਨੀਤੀਆਂ ਦੇ ਤਹਿਤ ਤਿੱਬਤ ਦੇ ਅੰਦਰ ਮਨੁੱਖੀ ਅਧਿਕਾਰ ਦੀ ਸਥਿਤੀ ਹਰ ਲੰਘਦੇ ਸਮੇਂ ਨਾਲ ਵਿਗੜਦੀ ਜਾ ਰਹੀ ਹੈ।


author

Vandana

Content Editor

Related News