ਪਹਿਲਾਂ ਟਰੰਪ ਨੂੰ ''ਈਡੀਅਟ'' ਤੇ ਹੁਣ ਇਮਰਾਨ ਨੂੰ ''ਭਿਖਾਰੀ'' ਦੱਸ ਰਿਹੈ ਗੂਗਲ

12/16/2018 4:18:13 PM

ਇਸਲਾਮਾਬਾਦ— ਇਨੀਂ ਦਿਨੀਂ ਗੂਗਲ ਆਪਣੇ ਸਰਚ ਇੰਜਣ ਕਾਰਨ ਚਰਚਾ 'ਚ ਹੈ। ਬੀਤੇ ਦਿਨੀਂ ਗੂਗਲ 'ਤੇ 'ਈਡੀਅਟ' ਸਰਚ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਦਿਖਾਈ ਦੇ ਰਹੀ ਸੀ ਤੇ ਹੁਣ ਗੂਗਲ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 'ਭਿਖਾਰੀ' ਦੱਸ ਰਿਹਾ ਹੈ। ਅਰਥਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਪਾਕਿਸਤਾਨ ਕਰਜ਼ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਹੀ ਕਾਰਨ ਹੈ ਕਿ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਲੈ ਕੇ ਇਮਰਾਨ ਖਾਨ ਦੇ ਕਾਫੀ ਮੀਮਸ ਬਣਾਏ ਜਾ ਰਹੇ ਹਨ।

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ 'ਚ ਇਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਸ ਪ੍ਰਸਤਾਵ 'ਚ ਗੂਗਲ ਦੇ ਸੀਈਓ ਨੂੰ ਸੰਮਣ ਭੇਜਣ ਦੀ ਗੱਲ ਕਹੀ ਗਈ ਹੈ। ਅਸਲ 'ਚ ਪੰਜਾਬ ਵਿਧਾਨ ਸਭਾ 'ਚ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ 'ਚ ਗੂਗਲ ਦੇ ਸੀਈਓ ਨੂੰ ਸੰਮਣ ਭੇਜ ਕੇ ਪੁੱਛਿਆ ਗਿਆ ਹੈ ਕਿ ਸਰਚ ਇੰਜਨ 'ਚ 'ਭਿਖਾਰੀ' ਸ਼ਬਦ ਸਰਚ ਕਰਨ 'ਤੇ ਇਮਰਾਨ ਖਾਨ ਦੀ ਤਸਵੀਰ ਸਾਹਮਣੇ ਕਿਉਂ ਆਉਂਦੀ ਹੈ। ਪਾਕਿਸਤਾਨ ਦੀ ਇਕ ਪੱਤਰਕਾਰ ਏਜੰਸੀ ਨੇ ਇਮਰਾਨ ਖਾਨ ਤੇ ਇਸ ਪ੍ਰਸਤਾਵ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਪਾਕਿਸਤਾਨ ਇਨੀਂ ਦਿਨੀਂ ਗੰਭੀਰ ਆਰਥਿਕ ਸੰਕਟ ਤੋਂ ਲੰਘ ਰਿਹਾ ਹੈ। ਸਥਿਤੀ ਇਹ ਹੈ ਕਿ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਬਹੁਤ ਘੱਟ ਗਿਆ ਹੈ। ਇਹ ਹੀ ਕਾਰਨ ਹੈ ਕਿ ਪਾਕਿਸਤਾਨ ਅਰਥਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਰਜ਼ਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸੇ ਕਾਰਨ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਮਰਾਨ ਖਾਨ ਦੇ ਕਾਫੀ ਮੀਮਸ ਬਣਾਏ ਜਾ ਰਹੇ ਹਨ।

ਬੀਤੇ ਦਿਨੀਂ ਇਮਰਾਨ ਖਾਨ ਨੇ ਕਰਜ਼ ਲਈ ਕਈ ਦੇਸ਼ਾਂ ਦਾ ਦੌਰਾ ਕੀਤਾ ਸੀ, ਜਿਸ 'ਚ ਸਾਊਦੀ ਅਰਬ, ਚੀਨ ਆਦੀ ਦੇਸ਼ਾਂ ਦਾ ਨਾਂ ਵੀ ਸ਼ਾਮਲ ਹੈ। ਸਾਊਦੀ ਅਰਬ ਨੇ ਪਾਕਿਸਤਾਨ ਨੂੰ 6 ਅਰਬ ਡਾਲਰ ਦਾ ਕਰਜ਼ਾ ਦੇਣ ਦਾ ਐਲਾਨ ਵੀ ਕੀਤਾ ਹੈ। ਚੀਨ ਨੇ ਵੀ ਪਾਕਿਸਤਾਨ ਨੂੰ ਆਰਥਿਕ ਮਦਦ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਕਰਜ਼ੇ ਲਈ ਆਈ.ਐੱਮ.ਐੱਫ. ਦਾ ਵੀ ਰੁਖ ਕੀਤਾ ਸੀ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਆਪਣੇ ਫਜ਼ੂਲ ਖਰਚੇ ਘਟਾਉਣ 'ਤੇ ਜ਼ੋਰ ਦੇ ਰਹੀ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਦੇ ਕਾਫਿਲੇ 'ਚ ਚੱਲਣ ਵਾਲੀਆਂ ਕਈ ਲਗਜ਼ਰੀ ਕਾਰਾਂ ਨੂੰ ਨੀਲਾਮੀ ਰਾਹੀਂ ਵੇਚ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਗੂਗਲ ਦੇ ਸੀਈਓ ਸੁੰਦਰ ਪਿਚਾਈ ਅਮਰੀਕੀ ਸੰਸਦ ਦੇ ਸਾਹਮਣੇ ਪੇਸ਼ ਹੋਏ ਸਨ। ਇਸ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਗੂਗਲ 'ਤੇ 'ਈਡੀਅਟ' ਲਿਖਣ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਕਿਉਂ ਸਾਹਮਣੇ ਆਉਂਦੀ ਹੈ। ਗੂਗਲ ਦੇ ਸੀਈਓ ਨੇ ਆਪਣੇ ਜਵਾਬ 'ਚ ਕਿਹਾ ਸੀ ਕਿ ਗੂਗਲ ਦਾ ਸਰਚ ਇੰਜਣ ਇਕ ਐਲਗੋਰਿਦਮ ਦਾ ਕੰਮ ਕਰਦਾ ਹੈ ਤੇ ਰਿਜ਼ਲਟ ਦੇਣ ਲਈ 200 ਦੇ ਕਰੀਬ ਫੈਕਟਰ ਕੰਮ ਕਰਦੇ ਹਨ। ਜਿਸ ਤੋਂ ਬਾਅਦ ਮਿਲਦਾ ਜੁਲਦਾ ਟਾਪਿਕ ਤੇ ਪਾਪੂਲੈਰਿਟੀ ਆਦਿ ਦੇ ਵਿਸ਼ਲੇਸ਼ਣ ਤੋਂ ਬਾਅਦ ਬੈਸਟ ਰਿਜ਼ਲਟ ਦਿਖਾਇਆ ਜਾਂਦਾ ਹੈ।


Baljit Singh

Content Editor

Related News