ਕੋਰੋਨਾ ਹੋਣ ਤੋਂ ਪਹਿਲਾਂ ਪੈਰਾਂ 'ਤੇ ਪੈ ਜਾਂਦੇ ਨੇ ਅਜਿਹੇ ਨਿਸ਼ਾਨ, ਤਸਵੀਰਾਂ

Saturday, Apr 18, 2020 - 12:07 AM (IST)

ਕੋਰੋਨਾ ਹੋਣ ਤੋਂ ਪਹਿਲਾਂ ਪੈਰਾਂ 'ਤੇ ਪੈ ਜਾਂਦੇ ਨੇ ਅਜਿਹੇ ਨਿਸ਼ਾਨ, ਤਸਵੀਰਾਂ

ਵਾਸ਼ਿੰਗਟਨ - ਕੋਰੋਨਾਵਾਇਰਸ ਦੀ ਹੁਣ ਤੱਕ ਕੋਈ ਦਵਾਈ ਨਹੀਂ ਬਣ ਪਾਈ ਹੈ ਅਤੇ ਇਸ ਦੇ ਨਵੇਂ-ਨਵੇਂ ਲੱਛਣ ਸਾਹਮਣੇ ਆ ਰਹੇ ਅਤੇ ਡਾਕਟਰਾਂ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਰਹੇ ਹਨ। ਤਾਜ਼ਾ ਜਾਣਕਾਰੀ ਇਹ ਹੈ ਕਿ ਕੋਰੋਨਾਵਾਇਰਸ ਹੋਣ ਨਾਲ ਸਭ ਤੋਂ ਪਹਿਲਾਂ ਪੈਰਾਂ 'ਤੇ ਅਜੀਬ ਨਿਸ਼ਾਨ ਦਿਖਾਈ ਪੈਂਦੇ ਹਨ। ਇਹ ਨਿਸ਼ਾਨ ਅਜਿਹੇ ਹੁੰਦੇ ਹਨ ਜਿਵੇਂ ਚਮੜੀ ਦੀ ਉਸ ਥਾਂ 'ਤੇ ਖੂਨ ਜਮ ਗਿਆ ਹੋਵੇ। ਸਪੇਨ ਦੇ ਸਾਇੰਸਦਾਨਾਂ ਨੇ ਇਹ ਪਤਾ ਲਗਾਇਆ ਅਤੇ ਦਾਅਵਾ ਕੀਤਾ ਹੈ ਕਿ ਇਹ ਕੋਰੋਨਾਵਾਇਰਸ ਦਾ ਬੇਹੱਦ ਸ਼ੁਰੂਆਤੀ ਲੱਛਣ ਹਨ।'ਦਿ ਸਪੈਨਿਸ਼ ਜਨਰਲ ਕਾਊਸਿਲ ਆਫ ਆਫੀਸ਼ੀਅਲ ਪੋਡੀਓਟਿ੍ਰਕ ਕਾਲਜ' ਮੁਤਾਬਕ, ਇਟਲੀ ਦੇ ਨਾਲ ਹੀ ਫਰਾਂਸ ਅਤੇ ਸਪੇਨ ਵਿਚ ਅਜਿਹੇ ਲੱਛਣ ਮਿਲੇ ਹਨ।

ਕੋਰੋਨਾਵਾਇਰਸ ਦੇ ਬਦਲਦੇ ਲੱਛਣ
ਦੱਸ ਦਈਏ ਕਿ ਪਹਿਲਾਂ ਆਖਿਆ ਗਿਆ ਸੀ ਕਿ ਠੰਢ, ਜ਼ੁਕਾਮ, ਖੰਘ, ਬੁਖਾਰ ਕੋਰੋਨਾਵਾਇਰਸ ਦੇ ਆਮ ਲੱਛਣ ਹਨ। ਹੁਣ ਤੱਕ ਵੀ ਜਿਨ੍ਹਾਂ ਲੋਕਾਂ ਵਿਚ ਇਹ ਸੰਕੇਤ ਨਜ਼ਰ ਆ ਰਹੇ ਹਨ, ਉਨ੍ਹਾਂ ਨੂੰ ਕੋਰੋਨਾਵਾਇਰਸ ਸ਼ੱਕੀ ਮੰਨ ਕੇ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਦੱਸਿਆ ਗਿਆ ਕਿ ਮਰੀਜ਼ਾਂ ਵਿਚ ਸੁੰਘਣ ਦੀ ਸਮਰੱਥਾ ਵੀ ਘੱਟ ਹੋ ਰਹੀ ਹੈ। ਇਸ ਤੋਂ ਬਾਅਦ ਅੱਖਾਂ ਵਿਚ ਸਾੜ ਅਤੇ ਦਰਦ ਨੂੰ ਕੋਰੋਨਾਵਾਇਰਸ ਦਾ ਲੱਛਣ ਦੱਸਿਆ ਗਿਆ ਅਤੇ ਹੁਣ ਇਹ ਨਵਾਂ ਖੁਲਾਸਾ ਹੋਇਆ ਹੈ।

PunjabKesari

ਬੱਚਿਆਂ ਦੇ ਪੈਰਾਂ ਵਿਚ ਦੇਖੇ ਜਾ ਰਹੇ ਨਿਸ਼ਾਨ
ਸਪੇਨ ਦੀ ਉਕਤ ਸੰਸਥਾ ਦਾ ਦਾਅਵਾ ਹੈ ਕਿ ਕੋਰੋਨਾਵਾਇਰਸ ਹੋਣ ਤੋਂ ਪਹਿਲਾਂ ਪੈਰ ਵਿਚ ਇਹ ਨਿਸ਼ਾਨ ਹੋਣ ਦੇ ਜ਼ਿਆਦਾਤਰ ਮਾਮਲੇ ਬੱਚਿਆਂ ਵਿਚ ਸਾਹਮਣੇ ਆਏ ਹਨ। ਜਾਰੀ ਬਿਆਨ ਵਿਚ ਆਖਿਆ ਗਿਆ ਹੈ ਕਿ ਸ਼ੁਰੂ ਵਿਚ ਇਹ ਨਿਸ਼ਾਨ ਪੀਲੇ ਹੁੰਦੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ਚਿਕਨਪਾਕਸ, ਖਸਰਾ ਵਿਚ ਹੁੰਦੇ ਹਨ। ਇਹ ਨਿਸ਼ਾਨ ਆਮ ਤੌਰ 'ਤੇ ਪੈਰ ਦੀਆਂ ਉਂਗਲੀਆਂ 'ਤੇ ਦਿਖਾਈ ਦਿੰਦੇ ਹਨ ਅਤੇ ਬਗੈਰ ਕੋਈ ਨਿਸ਼ਾਨ ਛੱਡ ਠੀਕ ਹੋ ਜਾਂਦੇ ਹਨ।

ਦੁਨੀਆ ਭਰ ਵਿਚ ਕੀਤਾ ਗਿਆ ਅਲਰਟ
'ਦਿ ਸਪੈਨਿਸ਼ ਜਨਰਲ ਕਾਊਸਿਲ ਆਫ ਆਫੀਸ਼ੀਅਲ ਪੋਡੀਓਟਿ੍ਰਕ ਕਾਲਜ' ਮੁਤਾਬਕ, ਦੁਨੀਆ ਭਰ ਵਿਚ ਡਾਕਟਰਾਂ ਅਤੇ ਸਾਇੰਸਦਾਨਾਂ ਨੂੰ ਇਸ ਬਾਰੇ ਵਿਚ ਅਲਰਟ ਕਰ ਦਿੱਤਾ ਗਿਆ ਹੈ, ਕਿਉਂਕਿ ਇਨ੍ਹਾਂ ਨਿਸ਼ਾਨਾ ਬਾਰੇ ਸੋਚ-ਸਮਝ ਕੇ ਜਲਦੀ ਇਲਾਜ ਕੀਤਾ ਜਾਵੇਗਾ, ਮਰੀਜ਼ ਨੂੰ ਉਨੀ ਜਲਦੀ ਕੋਰੋਨਾਵਾਇਰਸ ਤੋਂ ਮੁਕਤੀ ਮਿਲੇਗੀ।

PunjabKesari


author

Khushdeep Jassi

Content Editor

Related News