ਤੁਰਕੀ ਦੇ ਰਾਸ਼ਟਰਪਤੀ ਦੀ ਆਲੋਚਨਾ ਕਰਨ ਵਾਲੇ ਪੱਤਰਕਾਰ ਨਾਲ ਕੁੱਟਮਾਰ

05/11/2019 5:22:29 PM

ਅੰਕਾਰਾ (ਏ.ਪੀ.)- ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਐਰਦੋਗਨ ਸਰਕਾਰ ਅਤੇ ਉਨ੍ਹਾਂ ਦੇ ਰਾਸ਼ਟਰਵਾਦੀ ਸਹਿਯੋਗੀਆਂ ਦੀ ਆਲੋਚਨਾ ਕਰਨ ਵਾਲੇ ਇਕ ਪੱਤਰਕਾਰ 'ਤੇ ਉਨ੍ਹਾਂ ਦੇ ਘਰ ਦੇ ਬਾਹਰ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦਿ ਯੇਨੀਕਾਗ ਨਿਊਜ਼ ਪੇਪਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਇਕ ਟੀ.ਵੀ. ਸ਼ੋਅ ਵਿਚ ਹਿੱਸਾ ਲੈਣ ਤੋਂ ਬਾਅਦ ਕਾਲਮਨਵੀਸ ਯਾਵੁਜ ਸੇਲਿਮ ਦੇਮੀਰਾਗ ਨੂੰ 5-6 ਲੋਕਾਂ ਨੇ ਬੇਸਬਾਲ ਬੈੱਟ ਨਾਲ ਕੁੱਟਿਆ ਸੀ।

ਅਜੇ ਹਮਲੇ ਪਿੱਛੇ ਕੀ ਵਜ੍ਹਾ ਹੈ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਅਜਿਹੇ ਸਮੇਂ ਹੋਇਆ ਹੈ ਜਦੋਂ ਦੇਸ਼ ਦੇਸ਼ ਦੇ ਚੋਟੀ ਦੇ ਚੁਣੇ ਹੋਏ ਆਥੋਰਾਈਜ਼ੇਸ਼ਨ ਨੇ ਇਸਤਾਨਬੁਲ ਮੇਅਰ ਚੋਣ ਦੇ 31 ਮਾਰਚ ਨੂੰ ਆਏ ਨਤੀਜੇ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਥੇ ਵਿਰੋਧੀ ਧਿਰ ਨੇ ਚੋਣਾਂ ਜਿੱਤੀਆਂ ਸਨ ਅਤੇ ਇਥੇ ਦੁਬਾਰਾ 23 ਜੂਨ ਨੂੰ ਚੋਣਾਂ ਹੋਣ ਵਾਲੀਆਂ ਹਨ।


Sunny Mehra

Content Editor

Related News