ਬਾਰਕ ਓਬਾਮਾ ਦੀ ਮਤਰੇਈ ਦਾਦੀ ਦਾ ਦਿਹਾਂਤ

Monday, Mar 29, 2021 - 03:53 PM (IST)

ਨੈਰੋਬੀ (ਭਾਸ਼ਾ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਮਤਰੇਈ ਦਾਦੀ ਸਾਰਾ ਓਬਾਮਾ ਦਾ ਦਿਹਾਂਤ ਹੋ ਗਿਆ ਹੈ। ਉਹ ਲੱਗਭਗ 99 ਸਾਲ ਦੀ ਸੀ। ਓਬਾਮਾ ਦੇ ਰਿਸ਼ਤੇਦਾਰਾਂ ਅਤੇ ਅਧਿਾਰੀਆਂ ਨੇ ਸੋਮਵਾਰ ਨੂੰ ਇਸ ਖ਼ਬਰ ਦੀ ਪੁਸ਼ਟੀ ਕੀਤੀ। ਹਾਲਾਂਕਿ ਉਨ੍ਹਾਂ ਨੇ ਮੌਤ ਦੇ ਕਾਰਨਾਂ ਦੇ ਬਾਰੇ ਵਿਚ ਨਹੀਂ ਦੱਸਿਆ ਹੈ। ਸਾਰਾ ਇਕ ਪਰੋਪਕਾਰੀ ਮਹਿਲਾ ਸੀ, ਜਿਨ੍ਹਾਂ ਨੇ ਕੁੜੀਆਂ ਅਤੇ ਅਨਾਥ ਬੱਚਿਆਂ ਲਈ ਸਿੱਖਿਆ ਨੂੰ ਬੜ੍ਹਾਵਾ ਦਿੱਤਾ। ਸਾਰਾ ਦੀ ਧੀ ਮਸਰਤ ਓਨੀਆਂਗੋ ਮੁਤਾਬਕ ਪੱਛਮੀ ਕੀਨੀਅਰ ਦੇ ਕਿਸੁਮੂ ਵਿਚ ਜਾਰਾਮੋਗੀ ਓਗਿੰਗਾ ਓਡਿੰਸਾ ਟੀਚਿੰਗ ਐਂਡ ਰੈਫਰਲ ਹਸਪਤਾਲ ਵਿਚ ਇਲਾਜ ਦੌਰਾਨ ਸਥਾਨਕ ਸਮੇਂ ਮੁਤਾਬਕ ਸਵੇਰੇ 4 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।

ਓਨਿਆਂਗੋ ਨੇ ਦੱਸਿਆ, ‘ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸਾਨੂੰ ਇਸ ਦਾ ਬਹੁਤ ਦੁੱਖ ਹੈ।’ ਸਾਰਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਦਾਦਾ ਦੀ ਦੂਜੀ ਪਤਨੀ ਸੀ। ਉਨ੍ਹਾਂ ਨੇ ਬਰਾਕ ਓਬਾਮਾ ਦੇ ਪਿਤਾ ਸੀਨੀਅਰ ਬਰਾਕ ਓਬਾਮਾ ਦੇ ਪਾਲਣ-ਪੋਸ਼ਣ ਵਿਚ ਵੀ ਮਦਦ ਕੀਤੀ ਸੀ। ਓਬਾਮਾ ਪਰਿਵਾਰ ਕੀਨੀਆ ਦੇ ਲੁਓ ਜਾਤੀ ਭਾਈਚਾਰੇ ਨਾਲ ਸਬੰਧ ਰੱਖਦਾ ਹੈ। ਸਾਬਕਾ ਰਾਸ਼ਟਰਪਤੀ ਓਬਾਮਾ ਨੂੰ ਸਾਰਾ ਨਾਲ ਬੇਹੱਦ ਲਗਾਅ ਸੀ ਅਤੇ ਉਨ੍ਹਾਂ ਨੇ ਆਪਣੇ ਸੰਸਕਰਨ ‘ਡ੍ਰੀਮਜ਼ ਫਰਾਮ ਮਾਈ ਫਾਦਰ’ ਵਿਚ ‘ਗ੍ਰੈਨੀ’ ਯਾਨੀ ਦਾਦੀ ਦੇ ਤੌਰ ’ਤੇ ਸਾਰਾ ਦਾ ਜ਼ਿਕਰ ਵੀ ਕੀਤਾ ਸੀ। ਸਾਲ 1998 ਵਿਚ ਜਦੋਂ ਓਬਾਮਾ ਕੀਨੀਆ ਦੀ ਯਾਤਰਾ ਗਏ ਸਨ ਤਾਂ ਉਨ੍ਹਾਂ ਨੇ ਸਾਰਾ ਨਾਲ ਹੋਈ ਮੁਲਾਕਾਤ ਦਾ ਜ਼ਿਕਰ ਕੀਤਾ ਸੀ। ਓਬਾਮਾ ਜਦੋਂ 2009 ਵਿਚ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਬਣੇ ਸਨ, ਉਦੋਂ ਉਸ ਸਮਾਰੋਹ ਵਿਚ ਸਾਰਾ ਵੀ ਸ਼ਾਮਲ ਹੋਈ ਸੀ। ਸਾਲ 2014 ਵਿਚ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਇਕ ਵਾਰ ਫਿਰ ਆਪਣੀ ਦਾਦੀ ਦੇ ਬਾਰੇ ਵਿਚ ਗੱਲ ਕੀਤੀ ਸੀ।


cherry

Content Editor

Related News