ਬੈਂਕ ਆਫ ਅਮਰੀਕਾ ਨੇ ਆਪਣੇ ਕਰਮਚਾਰੀਆਂ ਦੀ ਪ੍ਰਤੀ ਘੰਟਾ ਤਨਖਾਹ ''ਚ ਕੀਤਾ ਵਾਧਾ

Friday, Oct 08, 2021 - 03:48 AM (IST)

ਬੈਂਕ ਆਫ ਅਮਰੀਕਾ ਨੇ ਆਪਣੇ ਕਰਮਚਾਰੀਆਂ ਦੀ ਪ੍ਰਤੀ ਘੰਟਾ ਤਨਖਾਹ ''ਚ ਕੀਤਾ ਵਾਧਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੀ ਪ੍ਰਮੁੱਖ ਬੈਂਕ 'ਬੈਂਕ ਆਫ ਅਮਰੀਕਾ' ਨੇ ਆਪਣੇ ਕਰਮਚਾਰੀਆਂ ਦੀ ਪ੍ਰਤੀ ਘੰਟਾ ਤਨਖਾਹ ਵਿੱਚ ਵਾਧਾ ਕੀਤਾ ਹੈ। ਬੈਂਕ ਆਫ ਅਮਰੀਕਾ ਕਾਰਪੋਰੇਸ਼ਨ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਨੇ ਆਪਣੇ ਯੂ.ਐੱਸ. ਕਰਮਚਾਰੀਆਂ ਦੀ ਘੱਟੋ ਘੱਟ ਪ੍ਰਤੀ ਘੰਟਾ ਤਨਖਾਹ ਵਧਾ ਕੇ 21 ਡਾਲਰ ਕਰ ਦਿੱਤੀ ਹੈ। ਇਸ ਤੋਂ ਇਲਾਵਾ ਬੈਂਕ 2025 ਤੱਕ ਤਨਖਾਹ ਨੂੰ 25 ਡਾਲਰ ਪ੍ਰਤੀ ਘੰਟਾ ਵਧਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਬੈਂਕ ਆਫ ਅਮਰੀਕਾ ਨੇ ਮਈ ਵਿੱਚ ਆਪਣੇ ਯੂ.ਐੱਸ. ਕਰਮਚਾਰੀਆਂ ਲਈ ਘੱਟੋ ਘੱਟ ਤਨਖਾਹ ਵਧਾਉਣ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਸੀ।

ਇਹ ਵੀ ਪੜ੍ਹੋ - ਕੋਰੋਨਾ ਵਾਇਰਸ ਨੇ ਲਈ ਸੈਂਕੜੇ ਅਮਰੀਕੀ ਪੁਲਸ ਅਧਿਕਾਰੀਆਂ ਦੀ ਜਾਨ

ਇਸ ਦੇ ਨਾਲ ਹੀ ਬੈਂਕ ਨੇ ਆਪਣੇ ਵੈਂਡਰਸ ਨੂੰ ਵੀ ਘੱਟੋ ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਨਿਰਧਾਰਤ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਚਾਰ ਸਾਲਾਂ ਵਿੱਚ, ਬੈਂਕ ਆਫ ਅਮਰੀਕਾ ਨੇ ਘੱਟੋ ਘੱਟ ਪ੍ਰਤੀ ਘੰਟੇ ਦੀ ਤਨਖਾਹ 15 ਡਾਲਰ ਤੋਂ ਵਧਾ ਕੇ 20 ਡਾਲਰ ਤੱਕ ਕੀਤੀ ਹੈ। ਬੈਂਕ ਦੁਆਰਾ ਤਨਖਾਹ ਵਿੱਚ ਵਾਧੇ ਦਾ ਅਮਰੀਕਾ ਵਿੱਚ ਇਸ ਦੇ ਤਕਰੀਬਨ 174,000 ਕਰਮਚਾਰੀਆਂ ਨੂੰ ਫਾਇਦਾ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News