ਬੰਗਲਾਦੇਸ਼ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
Tuesday, Dec 03, 2024 - 06:10 PM (IST)
ਢਾਕਾ (ਏਜੰਸੀ)- ਬੰਗਲਾਦੇਸ਼ ਨੇ ਮੰਗਲਵਾਰ ਨੂੰ ਭਾਰਤੀ ਹਾਈ ਕਮਿਸ਼ਨਰ ਪ੍ਰਣਯ ਵਰਮਾ ਨੂੰ ਇੱਥੇ ਵਿਦੇਸ਼ ਮੰਤਰਾਲਾ ਦੇ ਦਫਤਰ ਵਿਚ ਤਲਬ ਕੀਤਾ। ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਤੌਹੀਦ ਹੁਸੈਨ ਨੇ ਮੀਡੀਆ ਨੂੰ ਆਪਣੀ ਸੰਖੇਪ ਟਿੱਪਣੀ ਵਿੱਚ ਕਿਹਾ, 'ਉਨ੍ਹਾਂ (ਵਰਮਾ) ਨੂੰ ਬੁਲਾਇਆ ਗਿਆ ਹੈ।'
ਇਹ ਵੀ ਪੜ੍ਹੋ: ਹਿੰਦੂ ਸੰਤ ਨੂੰ ਨਹੀਂ ਮਿਲੀ ਰਾਹਤ, 2 ਜਨਵਰੀ ਤੱਕ ਜੇਲ੍ਹ 'ਚ ਹੀ ਰਹਿਣਗੇ ਚਿਨਮਯ ਕ੍ਰਿਸ਼ਨ ਦਾਸ
ਸਰਕਾਰੀ ਸਮਾਚਾਰ ਏਜੰਸੀ 'ਬੰਗਲਾਦੇਸ਼ ਸੰਵਾਦ ਸੰਸਥਾ' (ਬੀ.ਐੱਸ.ਐੱਸ.) ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨਰ ਸ਼ਾਮ 4 ਵਜੇ ਵਿਦੇਸ਼ ਮੰਤਰਾਲਾ ਪਹੁੰਚੇ। ਬੀ.ਐੱਸ.ਐੱਸ. ਨੇ ਦੱਸਿਆ ਕਿ ਕਾਰਜਕਾਰੀ ਵਿਦੇਸ਼ ਸਕੱਤਰ ਰਿਆਜ਼ ਹਮੀਦੁੱਲਾ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ।
ਇਹ ਵੀ ਪੜ੍ਹੋ: ਖੁਸ਼ੀਆਂ ਵਿਚਾਲੇ ਉੱਜੜ ਗਈ ਦੁਨੀਆ, ਵਿਆਹ ਦੇ ਜੋੜੇ 'ਚ ਲਾੜੀ ਦੀ ਮੌਤ
5 ਅਗਸਤ ਨੂੰ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਾਰਤ ਆਉਣ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਤਣਾਅ ਆ ਗਿਆ ਹੈ, ਜੋ ਪਿਛਲੇ ਹਫਤੇ ਹਿੰਦੂ ਨੇਤਾ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵਧ ਗਿਆ ਹੈ।
ਇਹ ਵੀ ਪੜ੍ਹੋ: ਭਾਰਤੀ ਟੀਵੀ ਚੈਨਲਾਂ 'ਤੇ ਪਾਬੰਦੀ ਲਗਾਉਣ ਲਈ ਬੰਗਲਾਦੇਸ਼ ਹਾਈ ਕੋਰਟ 'ਚ ਰਿੱਟ ਪਟੀਸ਼ਨ ਦਾਇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8