ਬੰਗਲਾਦੇਸ਼ ''ਚ ਪਹਿਲੀ ਵਾਰ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਕਹਿਰ
Wednesday, Jun 17, 2020 - 09:17 PM (IST)

ਢਾਕਾ— ਬੰਗਲਾਦੇਸ਼ 'ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਇਕ ਦਿਨ 'ਚ ਸਭ ਤੋਂ ਵੱਧ 4,008 ਨਵੇਂ ਮਾਮਲੇ ਦਰਜ ਹੋਏ ਹਨ। ਇਸ ਨਾਲ ਇੱਥੇ ਕੁੱਲ ਸੰਕ੍ਰਮਿਤਾਂ ਦੀ ਗਿਣਤੀ ਵੱਧ ਕੇ 98,489 ਹੋ ਗਈ ਹੈ।
ਬੰਗਲਾਦੇਸ਼ ਸਿਹਤ ਮੰਤਰਾਲਾ ਮੁਤਾਬਕ, ਬੁੱਧਵਾਰ ਨੂੰ ਕੋਵਿਡ-19 ਕਾਰਨ 43 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੀ 1,305 'ਤੇ ਪਹੁੰਚ ਗਈ ਹੈ। ਡੀ. ਜੀ. ਐੱਚ. ਐੱਸ. ਦੀ ਐਡੀਸ਼ਨਲ ਡਾਇਰੈਕਟਰ ਜਨਰਲ ਨਸੀਮਾ ਸੁਲਤਾਨਾ ਨੇ ਕਿਹਾ ਕਿ ਇਸ ਦੌਰਾਨ 1,925 ਲੋਕ ਠੀਕ ਹੋਏ ਹਨ, ਜਿਸ ਨਾਲ ਕੁੱਲ ਠੀਕ ਹੋਏ ਮਰੀਜ਼ਾਂ ਦੀ ਗਿਣਤੀ 38,189 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ 'ਚ ਕੋਵਿਡ-19 ਤੋਂ ਠੀਕ ਹੋਣ ਦੀ ਦਰ ਇਸ ਸਮੇਂ 38.77 ਫੀਸਦੀ ਹੈ, ਜਦੋਂ ਕਿ ਮੌਤ ਦਰ 1.33 ਫੀਸਦੀ ਹੈ।
ਇਸ ਮਹਾਮਾਰੀ ਕਾਰਨ ਹੋਈਆਂ 43 ਮੌਤਾਂ 'ਚ 28 ਪੁਰਸ਼ ਤੇ 15 ਔਰਤਾਂ ਹਨ। ਇਨ੍ਹਾਂ 'ਚੋਂ 27 ਵਿਅਕਤੀ ਦੀ ਮੌਤ ਹਸਪਤਾਲ ਦੀ ਦੇਖਭਾਲ 'ਚ, 15 ਦੀ ਘਰ 'ਚ ਹੋਈ, ਜਦੋਂ ਕਿ ਇਕ ਹੋਰ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਚੀਨ 'ਚ ਦਸੰਬਰ 2019 'ਚ ਪਹਿਲੇ ਮਾਮਲੇ ਦੀ ਖਬਰ ਹੋਣ ਤੋਂ ਬਾਅਦ 210 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ।