ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ ਵੱਡਾ ਆਫਰ, ਬੰਗਾਲ ਦੀ ਖਾੜ੍ਹੀ ’ਚ ਚੀਨ ਦੇ ਪਲਾਨ ਨੂੰ ਝਟਕਾ!

04/30/2022 5:39:22 PM

ਢਾਕਾ– ਬੰਗਲਾਦੇਸ਼ ਨੇ ਭਾਰਤ ਨੂੰ ਇਕ ਅਜਿਹਾ ਆਫਰ ਦਿੱਤਾ ਹੈ ਜੋ ਕਿ ਚੀਨ ਲਈ ਛੋਟਾ-ਮੋਟਾ ਨਹੀਂ ਸਗੋਂ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਭਾਰਤ ਦੀ ਬੰਗਾਲ ਦੀ ਖਾੜ੍ਹੀ ਨੀਤੀ ’ਤੇ ਲਗਾਤਾਰ ਸਵਾਲ ਉਠਦੇ ਰਹੇ ਹਨ ਅਤੇ ਭਾਰਤ ਦੀ ਕਿਸੇ ਵੀ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਹੀ ਬੰਗਾਲ ਦੀ ਖਾੜ੍ਹੀ ’ਤੇ ਧਿਆਨ ਨਹੀਂ ਦਿੱਤਾ ਅਤੇ ਇਹੀ ਕਾਰਨ ਹੈ ਕਿ ਬੰਗਾਲ ਦੀ ਖਾੜ੍ਹੀ ’ਚ ਚੀਨ ਨੇ ਕਾਫੀ ਹੱਦ ਤਕ ਆਪਣਾ ਦਬਦਬਾ ਕਾਇਮ ਕਰ ਲਿਆ ਹੈ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਬੰਗਾਲ ਦੀ ਖਾੜ੍ਹੀ ਨੂੰ ਲੈ ਕੇ ਮੋਦੀ ਸਰਕਾਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। 

ਬੰਗਲਾਦੇਸ਼ ਦਾ ਕੀ ਹੈ ਆਫਰ
ਦਰਅਸਲ, ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀਰਵਾਰ ਨੂੰ ਬੰਗਲਾਦੇਸ਼ ਦੇ ਦੌਰੇ ’ਤੇ ਗਏ ਹਨ, ਜਿੱਥੇ ਉਨ੍ਹਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਬੰਗਾਲਦੇਸ਼ੀ ਪ੍ਰਧਾਨ ਮੰਤਰੀ ਨੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਸੰਪਰਕ ਵਧਾਉਣ ਲਈ ਭਾਰਤ ਦੇ ਪੂਰਬ-ਉੱਤਰ ਸੂਬਿਆਂ ਜਿਵੇਂ ਆਸਾਮ ਅਤੇ ਤ੍ਰਿਪੁਰਾ ਨੂੰ ਆਪਣੇ ਦੇਸ਼ ਦੇ ਮੁੱਖ ਬੰਦਰਗਾਹ, ਚਟਗਾਂਓ ਨੂੰ ਲੈ ਕੇ ਭਾਰਤ ਨੂੰ ਵੱਡਾ ਆਫਰ ਦਿੱਤਾ ਹੈ। 

ਬੰਗਲਾਦੇਸ਼ੀ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਰਤ ਚਟਗਾਂਓ ਦਾ ਇਸਤੇਮਾਲ ਕਰ ਸਕਦਾ ਹੈ, ਜੋ ਬੰਗਾਲ ਦੀ ਕਾੜ੍ਹੀ ’ਚ ਭਾਰਤ ਦੀ ਵੱਡੀ ਕਾਮਯਾਬੀ ਹੈ। ਬੰਗਲਾਦੇਸ਼ ਦੀ ਯਾਤਰਾ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਪੀ.ਐੱਮ. ਮੋਦੀ ਦਾ ਸੰਦੇਸ਼ ਦਿੱਤਾ, ਜਿਸ ਵਿਚ ਉਨ੍ਹਾਂ ਸ਼ੇਖ ਹਸੀਨਾ ਨੂੰ ਭਾਰਤ ਦੌਰੇ ਲਈ ਸੱਦਾ ਦਿੱਤਾ ਹੈ। 

ਕੁਨੈਕਟੀਵਿਟੀ ਵਧਾਉਣ ’ਤੇ ਹੋਈ ਗੱਲ
ਬੈਠਕ ਦੌਾਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦੋਵਾਂ ਦੇਸ਼ਾਂ ਵਿਚਾਲੇ ਕੁਨੈਕਟੀਵਿਟੀ ਨੂੰ ਹੋਰ ਵਧਾਉਣ ’ਤੇ ਜ਼ੋਰ ਦਿੱਤਾ, ਜਿਸਦੀ ਜਾਣਕਾਰੀ ਉਨ੍ਹਾਂ ਦੇ ਪ੍ਰੈੱਸ ਸਕੱਤਰ ਐਹਸਾਨੁਲ ਕਰੀਮ ਨੇ ਦਿੱਤੀ ਹੈ। ਉਨ੍ਹਾਂ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਕਿਹਾ ਕਿ ਆਪਸੀ ਲਾਭ ਲਈ ਕੁਨੈਕਟੀਵਿਟੀ ਵਧਾਉਣ ਦੀ ਲੋੜ ਹੈ, ਜਦਕਿ ਇਸ ਨਾਲ ਬੰਗਲਾਦੇਸ਼ ਦੇ ਦੱਖਣ-ਪੂਰਬੀ ਚਟਗਾਂਓ ਦਾ ਇਸਤੇਮਾਲ ਕਰਨ ’ਚ ਭਾਰਤ ਦੇ ਪੂਰਬ-ਉੱਤਰ ਖੇਤਰ ਨੂੰ ਵਿਸ਼ੇਸ਼ ਰੂਪ ਨਾਲ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸੰਪਰਕ ਵਧਾਇਆ ਜਾਂਦਾ ਹੈ ਤਾਂ ਭਾਰਤ ਦੇ ਪੂਰਵ-ਉਤਰ ਸੂਬਿਆਂ ਜਿਵੇਂ- ਆਸਾਮ ਅਤੇ ਤ੍ਰਿਪੁਰਾ ਨੂੰ ਚੱਟੋਗ੍ਰਾਮ ’ਚ ਬੰਦਰਗਾਹ ਤਕ ਪਹੁੰਚ ਪ੍ਰਾਪਤ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਚਟਗਾਂਓ ਬੰਦਰਗਾਹ ਬੰਗਲਾਦੇਸ਼ ਦਾ ਕਾਫੀ ਪ੍ਰਮੁੱਖ ਬੰਦਰਗਾਹ ਹੈ ਅਤੇ ਇਸ ਬੰਦਰਗਾਹ ਰਾਹੀਂ ਦੋਵਾਂ ਦੇਸ਼ਾਂ ਵਿਚਾਲੇ ਸੰਬੰਧ ਹੋਰ ਵੀ ਜ਼ਿਆਦਾ ਮਜਬੂਤ ਹੋਣਗੇ।


Rakesh

Content Editor

Related News