ਬੰਗਲਾਦੇਸ਼ ’ਚ ਇਸਲਾਮੀ ਕੱਟੜਪੰਥੀਆਂ ਨੇ ਹਿੰਦੂਆਂ ’ਤੇ ਕੀਤਾ ਹਮਲਾ, 60 ਜ਼ਖਮੀ
Friday, Jul 12, 2024 - 05:02 PM (IST)
ਢਾਕਾ– ਬੰਗਲਾਦੇਸ਼ ’ਚ ਹਿੰਦੂ ਘੱਟਗਿਣਤੀਆਂ ’ਤੇ ਅੱਤਿਆਚਾਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਹਿੰਦੂਆਂ ’ਤੇ ਤਾਜ਼ਾ ਹਮਲਾ ਹੋਇਆ ਹੈ, ਜਿਸ ਵਿਚ 60 ਵਿਅਕਤੀ ਜ਼ਖਮੀ ਹੋਏ ਹਨ। ਇਹ ਹਮਲਾ ਢਾਕਾ ਦੀ ਮੀਰਾਂਜਿਲਾ ਕਾਲੋਨੀ ਵਿਚ ਹੋਇਆ ਜਿੱਥੇ ਹਿੰਦੂਆਂ ਦੇ ਘਰਾਂ ਨੂੰ ਤੋੜ ਦਿੱਤਾ ਗਿਆ ਅਤੇ ਮੰਦਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਜਾਣਕਾਰੀ ਮੁਤਾਬਕ 10 ਜੁਲਾਈ ਨੂੰ ਦੁਪਹਿਰ ਲੱਗਭਗ ਡੇਢ ਵਜੇ ਮੈਜਿਸਟ੍ਰੇਟ ਮੁਹੰਮਦ ਮੋਨਿਰੁਜ਼ਮਾਂ ਨੇ ਹਿੰਦੂ ਘੱਟਗਿਣਤੀਆਂ ਦੇ ਮੁੜ-ਵਸੇਬੇ ਲਈ ਢਾਕਾ ’ਚ ਬਣਾਈ ਗਈ ਮੀਰਾਂਜਿਲਾ ਕਾਲੋਨੀ ਦਾ ਦੌਰਾ ਕੀਤਾ। ਇਸ ਕਦਮ ਦਾ ਸਥਾਨਕ ਕੌਂਸਲਰ ਮੁਹੰਮਦ ਓਵਾਲ ਹੁਸੈਨ ਤੇ ਉਨ੍ਹਾਂ ਦੇ ਸਮਰਥਕਾਂ ਨੇ ਵਿਰੋਧ ਕੀਤਾ ਅਤੇ ਹਿੰਦੂਆਂ ’ਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਵੱਡੇ ਪੱਧਰ ’ਤੇ ਪੱਥਰਬਾਜ਼ੀ ਹੋਈ ਅਤੇ ਇਸਲਾਮਿਕ ਕੱਟੜਪੰਥੀਆਂ ਨੇ ਹਮਲੇ ਕਰ ਕੇ ਮਕਾਨਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਹਮਲੇ ਵਿਚ ਮੰਦਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ।