ਪਤਨੀ ਦੀ ਪੜ੍ਹਾਈ 'ਚ ਅੜਿੱਕਾ ਬਣਿਆ ਪਤੀ, ਵੱਢ ਦਿੱਤੀਆਂ ਉਂਗਲਾਂ

05/14/2019 11:22:17 AM

ਢਾਕਾ (ਬਿਊਰੋ)— ਬੰਗਲਾਦੇਸ਼ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਾਜਧਾਨੀ ਢਾਕਾ ਵਿਚ ਇਕ ਸ਼ਖਸ ਨੇ ਆਪਣੀ ਪਤਨੀ ਨੂੰ ਪੜ੍ਹਨ ਦੀ ਇੱਛਾ ਜ਼ਾਹਰ ਕਰਨ 'ਤੇ ਅਜਿਹੀ ਸਜ਼ਾ ਦਿੱਤੀ, ਜਿਸ ਬਾਰੇ ਜਾਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਮਹਿਲਾ ਗ੍ਰੈਜੁਏਸ਼ਨ ਕਰਨਾ ਚਾਹੁੰਦੀ ਸੀ ਜਿਸ ਬਾਰੇ ਸੁਣ ਕੇ ਉਸ ਦਾ 8ਵੀਂ ਪਾਸ ਪਤੀ ਭੜਕ ਗਿਆ। ਗੁੱਸੇ ਵਿਚ ਸ਼ਖਸ ਨੇ ਆਪਣੀ ਪਤਨੀ ਦੇ ਹੱਥ ਦੀਆਂ ਪੰਜ ਉਂਗਲਾਂ ਵੱਢ ਦਿੱਤੀਆਂ।

ਰਫੀਕੁਲ ਸਾਊਦੀ ਅਰਬ ਵਿਚ ਕੰਮ ਕਰਦਾ ਸੀ। ਉਹ ਕੁਝ ਦਿਨ ਪਹਿਲਾਂ ਹੀ ਬੰਗਲਾਦੇਸ਼ ਵਾਪਸ ਪਰਤਿਆ ਸੀ। ਉਸ ਦੀ ਪਤਨੀ ਹਵਾ ਅਖਤਰ ਨੇ ਰਫੀਕੁਲ ਦੀ ਮਨਜ਼ੂਰੀ ਦੇ ਬਿਨਾਂ ਗ੍ਰੈਜੁਏਸ਼ਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਰਫੀਕੁਲ ਨੇ ਉਸ ਨੂੰ ਪੜ੍ਹਾਈ ਜਾਰੀ ਰੱਖਣ 'ਤੇ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਪਰ ਅਖਤਰ ਪੜ੍ਹਨਾ ਚਾਹੁੰਦੀ ਸੀ।  

ਪਤਨੀ ਅਖਤਰ ਦੀ ਜ਼ਿੱਦ ਨਾਲ ਰਫੀਕੁਲ ਇੰਨਾ ਭੜਕ ਗਿਆ ਕਿ ਉਸ ਨੇ ਸਜ਼ਾ ਦੇਣ ਦਾ ਮਨ ਬਣਾ ਲਿਆ। ਰਫੀਕੁਲ ਨੇ ਸਰਪ੍ਰਾਈਜ਼ ਦੇਣ ਦੀ ਗੱਲ ਕਹਿ ਕੇ ਅਖਤਰ ਦੀਆਂ ਅੱਖਾਂ 'ਤੇ ਪੱਟੀ ਬੰਨ ਦਿੱਤੀ। ਉਸ ਦੇ ਬਾਅਦ ਹੱਥ ਦੀਆਂ ਪੰਜ ਉਂਗਲਾਂ ਵੱਢ ਦਿੱਤੀਆਂ। ਅਖਤਰ ਨੇ ਦੱਸਿਆ ਕਿ ਰਫੀਕੁਲ ਦੇ ਰਿਸ਼ਤੇਦਾਰ ਨੇ ਵੱਢੀਆਂ ਹੋਈਆਂ ਉਂਗਲਾਂ ਕੂੜੇਦਾਨ ਵਿਚ ਸੁੱਟ ਦਿੱਤੀਆਂ ਤਾਂ ਜੋ ਡਾਕਟਰ ਉਨ੍ਹਾਂ ਨੂੰ ਜੋੜ ਨਾ ਪਾਏ।

ਪੁਲਸ ਵਿਚ ਸ਼ਿਕਾਇਤ ਦਰਜ ਕਰਾਉਣ 'ਤੇ ਰਫੀਕੁਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਫੀਕੁਲ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਅਖਤਰ ਹਸਪਤਾਲ ਵਿਚ ਇਲਾਜ ਕਰਾਉਣ ਦੇ ਬਾਅਦ ਵਾਪਸ ਆਪਣੇ ਮਾਤਾ-ਪਿਤਾ ਕੋਲ ਚਲੀ ਗਈ। ਇੱਥੇ ਦੱਸ ਦਈਏ ਕਿ ਬੰਗਲਾਦੇਸ਼ ਵਿਚ ਪਿਛਲੇ ਸਾਲ ਵੀ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਸੀ। ਜੂਨ ਵਿਚ ਇਕ ਬੇਰੁਜ਼ਗਾਰ ਸ਼ਖਸ ਨੇ ਢਾਕਾ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਪਤਨੀ ਦੀਆਂ ਅੱਖਾਂ ਇਸ ਲਈ ਕੱਢ ਲਈਆਂ ਸਨ ਤਾਂ ਜੋ ਉਹ ਕੈਨੇਡਾ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਹਾਸਲ ਨਾ ਕਰ ਸਕੇ।


Vandana

Content Editor

Related News